ਡਾਇੰਗ ਮਿੱਲਾਂ ਦਾ ਪਾਣੀ ਬੁੱਢੇ ਨਾਲੇ ਨੂੰ ਕਰ ਰਿਹਾ ਹੈ ਦੂਸ਼ਿਤ
ਇਹ ਜਾਣਕਾਰੀ ਪੀਪੀਸੀਬੀ ਨੇ ਹਲਫ਼ਨਾਮੇ ਦੇ ਮਾਧਿਅਮ ਰਾਹੀਂ ਹਾਈਕੋਰਟ ਵਿਚ ਸੌਂਪੀ ਹੈ।
ਚੰਡੀਗੜ੍ਹ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਵਿਚ ਡਾਇੰਗ ਮਿੱਲਾਂ ਤੇ ਬੁੱਢੇ ਨਾਲੇ ਵਿਚ ਦੂਸ਼ਿਤ ਪਾਣੀ ਪਾਉਣ ਦੇ ਦੋਸ਼ ਸਹੀ ਸਾਬਤ ਹੋਏ ਹਨ। ਬੋਰਡ ਨੇ ਦਸਿਆ ਕਿ 16 ਅਜਿਹੀਆਂ ਮਿੱਲਾਂ ਪਾਈਆਂ ਗਈਆਂ ਹਨ ਜੋ ਪਾਈਪਾਂ ਰਾਹੀਂ ਵੇਸਟੇਜ ਨੂੰ ਸਿੱਧਾ ਬੁੱਢੇ ਨਾਲੇ ਵਿਚ ਪਾ ਰਹੀਆਂ ਹਨ। ਉਸ ਇਲਾਕੇ ਵਿਚ ਅਸਿਸਟੈਂਟ ਐਨਵਾਇਰਮੈਂਟ ਇੰਜੀਨੀਅਰ ਅਤੇ ਲੁਧਿਆਣਾ ਨਿਗਮ ਵਿਰੁਧ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਜਾਣਕਾਰੀ ਪੀਪੀਸੀਬੀ ਨੇ ਹਲਫ਼ਨਾਮੇ ਦੇ ਮਾਧਿਅਮ ਰਾਹੀਂ ਹਾਈਕੋਰਟ ਵਿਚ ਸੌਂਪੀ ਹੈ। ਲੁਧਿਆਣਾ ਸੈਂਟਰਲ ਜੇਲ੍ਹ ਦੇ ਕੈਦੀਆਂ ਨੇ ਡਾਇੰਗ ਮਿੱਲਾਂ ਵਿਚੋਂ ਰਿਸਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਨਾਲ ਅਪਣੀ ਬੁਰੀ ਹਾਲਤ ਨੂੰ ਲੈ ਕੇ ਸੈਸ਼ਨ ਜੱਜ ਨੂੰ ਚਿੱਠੀ ਲਿਖੀ ਸੀ। ਚਿੱਠੀ ਦੀ ਜਾਣਕਾਰੀ ਮੁਤਾਬਕ ਗੈਸ ਦੇ ਮਾੜੇ ਪ੍ਰਭਾਵ ਕਾਰਨ ਵੱਡੀ ਗਿਣਤੀ ਵਿਚ ਕੈਦੀ ਬੀਮਾਰ ਹੋ ਰਹੇ ਹਨ ਅਤੇ ਉਹਨਾਂ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ। ਇਸ ਪ੍ਰਕਾਰ ਪਾਣੀ ਅਤੇ ਹਵਾ ਇਸ ਦੇ ਪ੍ਰਭਾਵ ਹੇਠ ਹਨ।
ਸੈਸ਼ਨ ਜੱਜ ਨੇ ਇਸ ਨੂੰ ਲੁਧਿਆਣੇ ਦੇ ਪ੍ਰਸ਼ਾਸਨਿਕ ਜੱਜ ਜਸਟਿਸ ਮਹਾਂਵੀਰ ਸਿੰਧੂ ਨੂੰ ਬੇਝ ਦਿੱਤਾ ਸੀ। ਇਸ ਤੋਂ ਬਾਅਦ ਮਹਾਂਵੀਰ ਸਿੱਧੂ ਨੇ ਇਸ ਚਿੱਠੀ ਤੇ ਐਕਸ਼ਨ ਲੈਂਦਿਆਂ ਇਸ ਨੂੰ ਚੀਫ ਜਸਟਿਸ ਕੋਲ ਭੇਜ ਦਿੱਤਾ। ਚੀਫ ਜਸਟਿਸ ਨੇ ਇਸ ਮਾਮਲੇ ਨੂੰ ਜਨਹਿਤ ਪਟੀਸ਼ਨ ਦੇ ਤੌਰ ਤੇ ਸੁਣਨ ਦਾ ਫ਼ੈਸਲਾ ਲਿਆ ਹੈ ਅਤੇ ਅਦਾਲਤ ਦੀ ਮਦਦ ਨਾਲ ਵਕੀਲ ਐਚਸੀ ਅਰੋੜਾ ਨੂੰ ਐਮਿਕਸ ਕਿਊਰੀ ਨਿਯੁਕਤ ਕਰ ਦਿੱਤਾ।
ਐਚਸੀ ਅਰੋੜਾ ਨੇ ਅਪਣੀ ਰਿਪੋਰਟ ਹਾਈ ਕੋਰਟ ਨੂੰ ਸੌਂਪਦਿਆਂ ਦਸਿਆ ਕਿ ਡਾਇੰਗ ਮਿੱਲਾਂ ਮਰਜ਼ੀ ਨਾਲ ਕੈਮਿਕਲ ਵਾਲਾ ਪਾਣੀ ਨਾਲੇ ਵਿਚ ਵਹਾ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।