ਦਫ਼ਤਰ ਵਿਚ ਔਰਤਾਂ ਲਈ ਚੁੰਨੀ ਲਾਜ਼ਮੀ ਤੇ ਟੀ-ਸ਼ਰਟ ਬੈਨ ਦਾ ਡੀਸੀ ਵੱਲੋਂ ਆਦੇਸ਼

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਇਹ ਹੁਕਮ 26 ਜੁਲਾਈ 2019 ਨੂੰ ਜਾਰੀ ਕੀਤਾ ਸੀ।

Fazilka DC orders women must wear dupatta and anyone should not wear t shirt in office

ਫ਼ਾਜ਼ਿਲਕਾ: ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਅੱਜ ਇਕ ਨਵਾਂ ਹੁਕਮ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਲਿਖਤੀ ਰੂਪ ਵਿਚ ਦਿੱਤਾ ਹੈ। ਉਹਨਾਂ ਲਿਖਿਆ ਕਿ ਦਫ਼ਤਰ ਵਿਚ ਕਰਮਚਾਰੀ ਟੀ-ਸ਼ਰਟ ਪਹਿਨ ਕੇ ਨਹੀਂ ਆ ਸਕਦੇ ਅਤੇ ਇਸ ਦੇ ਨਾਲ ਹੀ ਉਹਨਾਂ ਔਰਤਾਂ ਲਈ ਲਿਖਿਆ ਕਿ ਉਹ ਚੁੰਨੀ ਤੋਂ ਬਿਨਾ ਦਫ਼ਤਰ ਵਿਚ ਨਹੀਂ ਆ ਸਕਦੀਆਂ।

ਫ਼ਾਜ਼ਿਲਕਾ ਦੇ ਡੀਸੀ ਮਨਪ੍ਰੀਤ ਸਿੰਘ ਛਤਵਾਲ ਨੇ ਅਪਣੇ ਹੁਕਮ ਵਿਚ ਕਿਹਾ ਕਿ ਇਸਤਰੀ ਮੁਲਾਜ਼ਮ ਬਗੈਰ ਦੁਪੱਟੇ ਤੋਂ ਦਫ਼ਤਰ ਵਿਚ ਨਹੀਂ ਆ ਸਕਦੀ। ਉਹਨਾਂ ਨੇ ਇਹ ਹੁਕਮ 26 ਜੁਲਾਈ 2019 ਨੂੰ ਜਾਰੀ ਕੀਤਾ ਸੀ। ਉਹਨਾਂ ਦੇ ਇਸ ਆਦੇਸ਼ ਦਾ ਪਾਲਣ ਹੋਰਨਾਂ ਸਬੰਧਿਤ ਦਫ਼ਤਰਾਂ ਨੂੰ ਵੀ ਕਰਨਾ ਪਵੇਗਾ।

ਉਹਨਾਂ ਅੱਗੇ ਲਿਖਿਆ ਕਿ ਜੇ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਡੀਸੀ ਨੂੰ  ਹੁਕਮ ਜਾਰੀ ਕਰਨ ਦੀ ਵਜ੍ਹਾ ਹੈ ਇਸ ਦਾ ਪਤਾ ਲਗਾਉਣ ਲਈ ਦਫ਼ਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।