ਮਿਲੇਗੀ ਗਰਮੀ ਚੋਂ ਰਾਹਤ, ਪੰਜਾਬ ਦੇ ਕਈ ਸ਼ਹਿਰਾਂ ਵਿਚ ਭਾਰੀ ਬਾਰਸ਼ ਦੀ ਸੰਭਾਵਨਾ

ਏਜੰਸੀ

ਖ਼ਬਰਾਂ, ਪੰਜਾਬ

ਮੌਸਮ ਵਿਭਾਗ ਅਨੁਸਾਰ ਮੌਨਸੂਨ ਪੂਰੇ ਹਫਤੇ ਤਕ ਰਹੇਗਾ। ਰੁਕ-ਰੁਕ ਕੇ ਹਲਕੀ ਬੂੰਦਾਂ-ਬਾਂਦੀ ਹੋਣ ਨਾਲ ਮੌਸਮ ਸੁਹਾਵਣਾ ਰਹੇਗਾ।

Rain

ਲੁਧਿਆਣਾ : ਪੰਜਾਬ ਵਿਚ ਅੱਜ ਤੋਂ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਮੰਗਲਵਾਰ ਸਵੇਰੇ ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਇਸ ਕਾਰਨ ਲੋਕਾਂ ਨੂੰ ਦਿਨ ਭਰ ਗਰਮੀ ਤੋਂ ਰਾਹਤ ਮਿਲੇਗੀ ਅਤੇ ਤਾਪਮਾਨ ਵੀ ਘੱਟ ਜਾਵੇਗਾ। ਮੌਸਮ ਵਿਭਾਗ ਅਨੁਸਾਰ ਮੌਨਸੂਨ ਪੂਰੇ ਹਫਤੇ ਤਕ ਰਹੇਗਾ। ਰੁਕ-ਰੁਕ ਕੇ ਹਲਕੀ ਬੂੰਦਾਂ-ਬਾਂਦੀ ਹੋਣ ਨਾਲ ਮੌਸਮ ਸੁਹਾਵਣਾ ਰਹੇਗਾ।

ਇਸ ਨਾਲ ਹਵਾ ਵਿਚ ਨਮੀ ਵੀ ਵਧੇਗੀ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇਸ ਹਫ਼ਤੇ ਦੇ ਜ਼ਿਆਦਾਤਰ ਦਿਨਾਂ ਵਿਚ ਮੀਂਹ ਪਵੇਗਾ। ਇਸ ਸਮੇਂ ਦੌਰਾਨ ਲੋਕਾਂ ਨੂੰ ਗਰਮੀ, ਨਮੀ ਤੋਂ ਨਾ ਸਿਰਫ਼ ਰਾਹਤ ਮਿਲੇਗੀ ਬਲਕਿ ਤਾਪਮਾਨ ਵਿਚ ਗਿਰਾਵਟ ਵੀ ਆਵੇਗੀ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਮੰਗਲਵਾਰ ਤੋਂ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਰਿਹਾ ਹੈ ਤੇ ਇਹ ਤਿੰਨ ਤੋਂ ਚਾਰ ਦਿਨ ਤਕ ਸਰਗਰਮ ਰਹੇਗਾ।

ਇਹ ਵੀ ਪੜ੍ਹੋ -  ਆਸਟਰੇਲੀਆ ਦੀ ਨੌਕਰੀ ਛੱਡ ਭਾਰਤ ‘ਚ ਸ਼ੁਰੂ ਕੀਤੀ Organic Farming, ਸਾਲਾਨਾ ਕਮਾਈ 50 ਕਰੋੜ ਰੁਪਏ

ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੋਪੜ, ਫ਼ਤਹਿਗੜ੍ਹ ਸਾਹਿਬ ਤੇ ਮੋਹਾਲੀ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਬਾਰਿਸ਼ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਜਿਨ੍ਹਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਲੁਧਿਆਣਾ, ਪਟਿਆਲਾ ਤੇ ਚੰਡੀਗੜ੍ਹ ਵਿਚ ਵੀ ਠੀਕ-ਠਾਕ ਬਾਰਿਸ਼ ਹੋਵੇਗੀ। ਉਧਰ ਬਠਿੰਡਾ, ਫਿਰੋਜ਼ਪੁਰ ’ਚ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ -  ਸਭ ਤੋਂ ਜ਼ਿਆਦਾ ਪਾਕਿ 'ਚ ਦੇਖੇ ਜਾਂਦੇ ਨੇ DD-ਅਕਾਸ਼ਵਾਣੀ ਦੇ ਯੂਟਿਊਬ ਚੈਨਲ - ਅਨੁਰਾਗ ਠਾਕੁਰ

ਮੌਸਮ ਵਿਭਾਗ ਅਨੁਸਾਰ ਭਾਰੀ ਬਾਰਿਸ਼ ਦੌਰਾਨ ਕਈ ਥਾਵਾਂ ’ਤੇ ਬਿਜਲੀ ਵੀ ਡਿੱਗ ਸਕਦੀ ਹੈ। ਦੂਜੇ ਪਾਸੇ ਸੋਮਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਈ। ਲੁਧਿਆਣੇ ਵਿਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬੂੰਦਾ-ਬਾਂਦੀ ਹੋਈ ਜਦਕਿ ਚੰਡੀਗੜ੍ਹ ਵਿਚ ਵੀ 19 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਉਧਰ ਕਈ ਜ਼ਿਲ੍ਹਿਆਂ ਵਿਚ ਦਿਨ ਸਮੇਂ ਕਿਤੇ ਬੱਦਲ ਤੇ ਸੂਰਜ ਦਿਖ ਰਿਹਾ ਸੀ।