ਦਿੱਲੀ ਤੋਂ ਅਗ਼ਵਾ ਕਰ ਕੇ ਲਿਆਂਦੇ ਬੱਚੇ ਤੋਂ ਪਟਿਆਲਾ ਵਿਚ ਕਰਵਾਈ ਗਈ ਮਜ਼ਦੂਰੀ

ਏਜੰਸੀ

ਖ਼ਬਰਾਂ, ਪੰਜਾਬ

ਕਿਸੇ ਤਰ੍ਹਾਂ ਬਚ ਕੇ ਚਾਈਲਡ ਹੈਲਪਲਾਈਨ ਕਮੇਟੀ ਕੋਲ ਪਹੁੰਚਿਆ ਬੱਚਾ 

Punjab News

ਮਾਪਿਆਂ ਨਾਲ ਸ਼ਾਪਿੰਗ ਕਰਨ ਗਏ 12 ਸਾਲਾ ਬੱਚੇ ਨੂੰ 2 ਵਿਅਕਤੀਆਂ ਨੇ ਕੀਤਾ ਸੀ ਅਗ਼ਵਾ 
2 ਦਿਨ ਤਕ ਕਰੀਬ 40 ਪਸ਼ੂਆਂ ਦੀ ਕਰਵਾਈ ਦੇਖਭਾਲ ਤੇ ਦਿਤਾ ਇਕ ਸਮੇਂ ਦਾ ਭੋਜਨ 

ਪਟਿਆਲਾ : ਦਿੱਲੀ 'ਚ ਪ੍ਰਵਾਰ ਨਾਲ ਸ਼ਾਪਿੰਗ ਕਰਨ ਗਏ ਇਕ ਬੱਚੇ ਨੂੰ ਦੋ ਨੌਜੁਆਨਾਂ ਨੇ ਅਗ਼ਵਾ ਕਰ ਲਿਆ ਅਤੇ ਮੋਟਰਸਾਈਕਲ ਜ਼ਰੀਏ ਪਟਿਆਲਾ ਲੈ ਆਏ ਅਤੇ ਦੋ ਦਿਨ ਤਕ ਇਥੇ ਦਾਣਾ ਮੰਡੀ ਵਿਖੇ ਹੀ ਰੱਖਿਆ।

ਇਹ ਵੀ ਪੜ੍ਹੋ: ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ BJP ਦੇ ਵਫ਼ਦ ਨੇ ਕੀਤੀ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ

ਜਾਣਕਾਰੀ ਅਨੁਸਾਰ ਇਥੇ ਬੱਚੇ ਤੋਂ ਪਸ਼ੂਆਂ ਦੀ ਦੇਖਭਾਲ ਕਰਵਾਈ ਜਾਂਦੀ ਸੀ ਅਤੇ ਉਸ ਨੂੰ ਸਿਰਫ਼ ਇਕ ਸਮੇਂ ਦਾ ਹੀ ਖਾਣਾ ਦਿਤਾ ਜਾਂਦਾ ਸੀ। ਮੰਗਲਵਾਰ ਨੂੰ ਬੱਚਾ ਕਿਸੇ ਤਰ੍ਹਾਂ ਬਚ ਕੇ ਉਥੋਂ ਨਿਕਲਿਆ ਅਤੇ ਰਾਹਗੀਰ ਤੋਂ ਮਦਦ ਲੈ ਕੇ ਚਾਈਲਡ ਹੈਲਪਲਾਈਨ ਟੀਮ ਕੋਲ ਪਹੁੰਚਿਆ। ਜਿਥੇ ਨਾਬਾਲਗ ਨੇ ਅਪਣੀ ਹੱਡਬੀਤੀ ਸੁਣਾਈ।

ਬੱਚੇ ਨੇ ਦਸਿਆ ਕਿ ਥਾਣਾ ਪਸਿਆਣਾ ਅਧੀਨ ਪੈਂਦੇ ਇਕ ਪਿੰਡ ਦੀ ਮੰਡੀ ਵਿਚ ਦੋ ਪਸ਼ੂ ਪਾਲਕਾਂ ਨੇ ਉਸ ਤੋਂ ਮਜ਼ਦੂਰੀ ਕਰਵਾਈ। ਬੱਚੇ ਨੇ ਦਸਿਆ ਕਿ ਉਸ ਨੂੰ ਦਿੱਲੀ ਦੇ ਇਕ ਬਾਜ਼ਾਰ ਤੋਂ ਅਗ਼ਵਾ ਕੀਤਾ ਗਿਆ ਸੀ ਅਤੇ ਇਥੇ ਪਟਿਆਲਾ ਲੈ ਕੇ ਆਏ। ਮੁਲਜ਼ਮ ਉਸ ਤੋਂ ਦਿਨ ਵਿਚ ਕਰੀਬ 40 ਤੋਂ 50 ਪਸ਼ੂਆਂ ਦੀ ਦੇਖਭਾਲ ਕਰਵਾਉਂਦੇ ਸਨ।

ਇਹ ਵੀ ਪੜ੍ਹੋ: ਦਿੱਲੀ AIIMS ਦੇ ਡਾਕਟਰਾਂ ਨੇ ਕੀਤਾ ਚਮਤਕਾਰ, ਛਾਤੀ ਅਤੇ ਪੇਟ ਤੋਂ ਜੁੜੀਆਂ ਦੋ ਮਾਸੂਮਾਂ ਨੂੰ ਕੀਤਾ ਇਕ ਦੂਜੇ ਤੋਂ ਵੱਖ  

ਜਾਣਕਾਰੀ ਅਨੁਸਾਰ ਬੱਚਾ ਮਹਿਜ਼ 12-13 ਵਰ੍ਹਿਆਂ ਦਾ ਹੈ। ਮੰਗਲਵਾਰ ਦੇਰ ਰਾਤ ਪੁਲਿਸ ਦੀ ਕਾਰਵਾਈ ਮਗਰੋਂ ਬਹਸ ਨੂੰ ਟੀਮ ਨਾਲ ਭੇਜ ਦਿਤਾ ਗਿਆ। ਚਾਈਲਡ ਹੈਲਪਲਾਈਨ ਕੋ-ਆਰਡੀਨੇਟਰ ਬਲਜੀਤ ਕੌਰ ਨੇ ਦਸਿਆ ਕਿ ਇਕ ਕਾਲਰ ਜ਼ਰੀਏ ਨਾਬਾਲਗ ਬੱਚਾ ਉਨ੍ਹਾਂ ਕੋਲ ਪਹੁੰਚਿਆ। ਬੱਚੇ ਮੁਤਾਬਕ ਉਸ ਨੂੰ 2 ਵਿਅਕਤੀ ਅਗ਼ਵਾ ਕਰ ਕੇ ਲਿਆਏ ਸਨ ਅਤੇ ਇਥੇ ਉਸ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ।