Rupnagar News : ਰੂਪਨਗਰ ਘਰੇਲੂ ਕਲੇਸ਼ ਕਾਰਨ ਵਿਆਹੁਤਾ ਨੇ ਕੀਤੀ ਜੀਵਨਲੀਲ੍ਹਾ ਸਮਾਪਤ
Rupnagar News : ਬਚਾਉਣ ਗਿਆ ਨੌਜਵਾਨ ਹੋਇਆ ਲਾਪਤਾ
Rupnagar News : ਘਰੇਲੂ ਝਗੜੇ ਤੋਂ ਤੰਗ ਆ ਕੇ ਬੀਤੇ ਦਿਨੀਂ ਇਕ 28 ਸਾਲਾ ਵਿਆਹੁਤਾ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਲੜਕੀ ਜਸਵਿੰਦਰ ਕੌਰ ਪਿੰਡ ਰੁੜਕੀ ਵਿਆਹੀ ਹੋਈ ਸੀ। ਜੋ ਕਿ ਅਪਣੇ ਪ੍ਰਵਾਰ ਨਾਲ ਲੜਾਈ ਝਗੜਾ ਹੋਣ ਕਾਰਨ ਰੋਪੜ ਅਪਣੇ ਪੇਕੇ ਪਿੰਡ ਫ਼ਤਿਹਪੁਰ ਭੰਗਾਲਾ ਜਾ ਰਹੀ ਸੀ। ਪਰੰਤੂ ਰਸਤੇ ’ਚ ਭਾਖੜਾ ਨਹਿਰ ਦੇ ਮਾਜਰੀ ਪੁੱਲ ਉੱਤੇ ਉਸਨੇ ਨਹਿਰ ਵਿਚ ਛਾਲ ਮਾਰ ਦਿਤੀ। ਉਥੇ ਨਾਲ ਹੀ ਕੁਝ ਨੌਜਵਾਨ ਨਹਿਰ ਤੇ ਬੈਠੇ ਹੋਏ ਸਨ ਉਨ੍ਹਾਂ ਨੇ ਦੇਖਿਆ ਕਿ ਇਕ ਔਰਤ ਨੇ ਨਹਿਰ ਵਿਚ ਛਾਲ ਮਾਰੀ ਹੈ।
ਇਹ ਵੀ ਪੜੋ:Tokyo News : ਭਾਰੀ ਮੀਂਹ ਤੋਂ ਬਾਅਦ ਉੱਤਰੀ ਜਾਪਾਨ ’ਚ ਹੜ੍ਹ
ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਉਸ ਨੂੰ ਬਚਾਉਣ ਲਈ ਨਹਿਰ ਵਿਚ ਛਲਾਂਗ ਲਗਾ ਦਿਤੀ ਪਰ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਲੜਕੀ ਅੱਗੇ ਨਿਕਲ ਗਈ ਅਤੇ ਉਹ ਪਿੱਛੇ ਰਹਿ ਗਿਆ ਅਤੇ ਉਸ ਨੂੰ ਫੜ ਨਾ ਸਕਿਆ। ਜਿਸ ਕਾਰਨ ਉਹ ਖੁਦ ਪਾਣੀ ਦੇ ਵਿਚ ਰੁੜ੍ਹ ਗਿਆ। ਝੱਲੀਆਂ ਪੂਲ ਦੇ ਕੋਲ ਲੜਕੀ ਦੀ ਲਾਸ਼ ਨੂੰ ਗੋਤਾਖੋਰਾਂ ਵਲੋਂ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ ਤੇ ਲੜਕੇ ਦੀ ਭਾਲ ਜਾਰੀ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਮੌਕੇ 'ਤੇ ਪਹੁੰਚੀ ਗੋਤਾਖੋਰਾਂ ਦੀ ਟੀਮ ਨੇ ਔਰਤ ਦੀ ਲਾਸ਼ ਨੂੰ ਬਾਹਰ ਕੱਢ ਲਿਆ ਹੈ, ਜਦਕਿ ਕੁਲਵਿੰਦਰ ਦੀ ਭਾਲ ਜਾਰੀ ਹੈ।
(For more news apart from married woman ended his life, Due to domestic conflict in Rupnagar News in Punjabi, stay tuned to Rozana Spokesman)