ਸਿੱਖਿਆ ਵਿਭਾਗ ਵਲੋਂ ਸਵੇਰ ਦੀ ਸਭਾ ਅਤੇ ਸਮਾਂ ਸਾਰਣੀ 'ਚ ਤਬਦੀਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵੇਰ ਦੀ ਸਭਾ ਦਾ ਸਮਾਂ ਸਵੇਰ 8 ਵਜੇ ਤੋਂ 8.30 ਤੱਕ ਕੀਤਾ

Changes in morning meetings and time tables by Education Department

ਐੈਸ.ਏ.ਐਸ. ਨਗਰ : ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ ਸਵੇਰ ਦੀ ਸਭਾ ਅਤੇ ਵੱਖ-ਵੱਖ ਪੀਰੀਅਡਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਐਸ.ਸੀ.ਈ.ਆਰ.ਟੀ. ਵਲੋਂ ਜਾਰੀ ਪੱਤਰ ਅਨੁਸਾਰ ਸਮੂਹ ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਰੋਜ਼ਾਨਾ ਗਤੀਵਿਧੀਆਂ ਜਿਵੇਂ The word of the day, Udaan Questions ਆਦਿ ਲਈ ਸਵੇਰ ਦੀ ਸਭਾ ਦਾ ਸਮਾਂ 20 ਮਿੰਟ ਤੋਂ ਵਧਾ ਕੇ 30 ਮਿੰਟ ਕੀਤਾ ਗਿਆ ਹੈ।

ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਸਵੇਰ ਦੀ ਸਭਾ ਦਾ ਸਮਾਂ ਸਵੇਰ 8 ਵਜੇ ਤੋਂ 8.30 ਤੱਕ ਕੀਤਾ ਗਿਆ ਹੈ। ਪਹਿਲਾ ਪੀਰੀਅਡ 8.30 ਤੋਂ 9.10, ਦੂਜਾ ਪੀਰੀਅਡ 9.10 ਤੋਂ 9.50, ਤੀਜਾ ਪੀਰੀਅਡ  9.50 ਤੋਂ 10.30, ਚੌਥਾ ਪੀਰੀਅਡ 10.30 ਤੋਂ 11.10, ਪੰਜਵਾਂ ਪੀਰੀਅਡ 11.10 ਤੋਂ 11.50, ਅੱਧੀ ਛੁੱਟੀ 11.50 ਤੋਂ 12.10, ਛੇਵਾਂ ਪੀਰੀਅਡ 12.10 ਤੋਂ 12.50, ਸੱਤਵਾਂ ਪੀਰੀਅਡ 12.50 ਤੋਂ 1.25 ਅਤੇ 1.25 ਤੋਂ 2.00 ਵਜੇ ਤੱਕ ਅਠਵੇਂ ਪੀਰੀਅਡ ਦਾ ਸਮਾਂ ਕਰ ਦਿੱਤਾ ਗਿਆ ਹੈ।