ਪੰਜਾਬ ‘ਚ ਏਸ਼ੀਆ ਦਾ ਸਭ ਤੋਂ ਵੱਡਾ ਡਾਇਨਾਸੋਰ ਪਾਰਕ ਤਿਆਰ, ਫਿਰ ਤੋਂ ਚਲਦੇ ਫਿਰਦੇ ਡਾਇਨਾਸੋਰ ਦਿਸਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਰਾਜ ਕਰਨ ਵਾਲੇ ਵਿਸ਼ਾਲ ਡਾਇਨਾਸੋਰ ਹੁਣ ਤੁਹਾਨੂੰ ਫਿਰ ਤੋਂ ਚਲਦੇ ਫਿਰਦੇ ਦਿਸਣਗੇ। ਜਿਹੜੇ ਮੂੰਹ ਖੋਲ੍ਹਣਗੇ, ਅੱਖਾਂ ਝਪਕਣਗੇ, ਦਹਾੜਨਗੇ...

Here is the truth to dream dinosaurs, they are on the move and roar too

ਕਪੂਰਥਲਾ (ਪੀਟੀਆਈ) : ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਰਾਜ ਕਰਨ ਵਾਲੇ ਵਿਸ਼ਾਲ ਡਾਇਨਾਸੋਰ ਹੁਣ ਤੁਹਾਨੂੰ ਫਿਰ ਤੋਂ ਚਲਦੇ ਫਿਰਦੇ ਦਿਸਣਗੇ। ਜਿਹੜੇ ਮੂੰਹ ਖੋਲ੍ਹਣਗੇ, ਅੱਖਾਂ ਝਪਕਣਗੇ, ਦਹਾੜਨਗੇ ਅਤੇ ਉੱਡਣਗੇ ਵੀ। ਇਹ ਸਭ ਕਪੂਰਥਲਾ ਸਥਿਤ ਏਸ਼ੀਆ ਦੇ ਸਭ ਤੋਂ ਵੱਡੇ ਸਾਇੰਸ ਪਾਰਕ ਵਿਚ ਸੰਭਵ ਹੋਵੇਗਾ। ਹੁਣ ਇਥੇ ਰੋਬੋਟਿਕ ਡਾਇਨਾਸੋਰ ਪਾਰਕ ਤਿਆਰ ਕੀਤਾ ਗਿਆ ਹੈ। ਸਾਇੰਸ ਸਿਟੀ ਕਪੂਰਥਲਾ ਦੇਸ਼ ਦੀ ਪਹਿਲੀ ਅਜਿਹੀ ਸੰਸਥਾ ਹੈ ਜਿਸ ਵਿਚ ਰੋਬੋਟਿਕ ਡਾਇਨਾਸੋਰ ਪਾਰਕ ਬਣਾਇਆ ਗਿਆ ਹੈ।

ਹੁਣ ਡਿਜ਼ੀਟਲ ਤਕਨੀਕ ਪਹਿਲਾਂ ਤੋਂ ਕਾਫ਼ੀ ਰੋਚਕ ਹੋ ਗਈ ਹੈ। ਬੱਚਿਆਂ ਨੂੰ ਇਹ ਪਾਰਕ ਜ਼ਰੂਰ ਪਸੰਦ ਆਵੇਗਾ। ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਆਈਏਐਸ ਮੋਹੰਮਦ ਤਇਯਬ ਦਾ ਕਹਿਣਾ ਹੈ ਕਿ ਇਸ ਪਾਰਕ ਨੂੰ ਦਿੱਲੀ ਦੀ ਇਨੋਵੇਟਿਵ ਵਿਊ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ। ਚਲਦੇ ਫਿਰਦੇ ਡਾਇਨਾਸੋਰ ਦਾ ਪਾਰਕ ਦੇਸ਼ ਵਿਚ ਕਿਤੇ ਨਹੀਂ ਹੈ। ਸਾਇੰਸ ਸੈਂਟਰ ਸਾਉਥ ਵਿਚ ਸਿਰਫ਼ ਇਕ ਡਾਇਨਾਸੋਰ ਦਾ ਸਕਲਪਚਰ ਹੈ। ਰੋਬੋਟਿਕ ਡਾਇਨਾਸੋਰ ਪਾਰਕ ਪਬਲਿਕ ਪ੍ਰਾਇਵੇਟ ਪਾਰਟਨਰਸ਼ਿਪ ਵਲੋਂ ਬਣਾਇਆ ਗਿਆ ਹੈ।