ਕਰਤਾਰਪੁਰ ਲਾਂਘਾ : ਇਨ੍ਹਾਂ ਪੰਜ ਰਸਤਿਆਂ ਰਾਹੀਂ ਪਾਕਿਸਤਾਨ ਤੋਂ ਆ ਸਕਦੇ ਹਾਂ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਲਾਂਘੇ ਦਾ ਸਿਹਰਾ ਅਪਣੇ ਸਿਰ ਸਜਾਉਣ ਲਈ ਕਾਂਗਰਸ ਅਤੇ ਭਾਜਪਾ ਵਿਚ ਹੋੜ ਮਚੀ ਹੋਈ ਹੈ। ਸਿਆਸੀ ਲੋਕ ਵੀ ਇਸ ਦਾ ਸਿਹਰਾ ਲੈਣ 'ਤੇ ਉਤਾਰੂ ਹਨ। ਇਸ ਕਾਰਨ ...

Kartarpur corridor

ਗੁਰਦਾਸਪੁਰ (ਸਸਸ) :- ਕਰਤਾਰਪੁਰ ਲਾਂਘੇ ਦਾ ਸਿਹਰਾ ਅਪਣੇ ਸਿਰ ਸਜਾਉਣ ਲਈ ਕਾਂਗਰਸ ਅਤੇ ਭਾਜਪਾ ਵਿਚ ਹੋੜ ਮਚੀ ਹੋਈ ਹੈ। ਸਿਆਸੀ ਲੋਕ ਵੀ ਇਸ ਦਾ ਸਿਹਰਾ ਲੈਣ 'ਤੇ ਉਤਾਰੂ ਹਨ। ਇਸ ਕਾਰਨ ਸੋਮਵਾਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਵਿਵਾਦ ਪੈਦਾ ਹੋ ਗਿਆ। ਆਗਾਮੀਂ ਲੋਕ ਸਭਾ ਚੋਣ ਦੇ ਮੱਦੇਨਜਰ ਭਾਜਪਾ, ਕਾਂਗਰਸ ਤੋਂ ਲੈ ਕੇ ਅਕਾਲੀ ਦਲ ਤੱਕ ਇਸ ਦਾ ਮੁਨਾਫ਼ਾ ਲੈਣ ਦੀਆਂ ਕੋਸ਼ਿਸ਼ਾਂ ਵਿਚ ਹਨ।

ਇਸ ਕਾਰਨ ਲਾਂਘੇ ਦੇ ਨੀਂਹ ਪੱਥਰ ਪ੍ਰੋਗਰਾਮ ਦੀ ਰੂਪ ਰੇਖਾ ਅਤੇ ਮਹਿਮਾਨਾਂ ਦੇ ਨਾਮਾਂ ਵਿਚ ਕਈ ਵਾਰ ਬਦਲਾਅ ਹੋਏ। ਨੀਂਹ ਪੱਥਰ ਦੇ ਸਮੇਂ ਬਣਾਏ ਜਾਣ ਵਾਲੇ ਰੰਗ ਮੰਚ ਅਤੇ ਪੰਡਾਲਾਂ ਦੀ ਗਿਣਤੀ ਨਾਲ ਜੁੜੇ ਫੈਸਲੇ ਵੀ ਬਦਲੇ ਗਏ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪ੍ਰੋਗਰਾਮ ਥਾਂ ਉੱਤੇ ਅਧਿਕਾਰੀਆਂ ਵਲੋਂ ਲਗਾਏ ਗਏ ਪੱਥਰ ਉੱਤੇ ਅਪਣਾ ਨਾਮ ਨਾ ਵੇਖ ਖਫਾ ਹੋ ਗਏ। ਉਨ੍ਹਾਂ ਨੇ ਸ਼ਿਲਾਪੱਟ ਉੱਤੇ ਕਾਲੀ ਟੇਪ ਚਿਪਕਾ ਦਿਤੀ।

ਉਹ ਡੇਰਾ ਬਾਬਾ ਨਾਨਕ ਦੇ ਵਿਧਾਇਕ ਹਨ ਪਰ ਉਨ੍ਹਾਂ ਦੇ ਖੇਤਰ ਵਿਚ ਬਣ ਰਹੇ ਲਾਂਘੇ ਦੇ ਪੱਥਰ 'ਤੇ ਉਨ੍ਹਾਂ ਦਾ ਨਾਮ ਨਹੀਂ ਸੀ। ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਸੀ। ਇਸ ਤੋਂ ਨਾਰਾਜ ਰੰਧਾਵਾ ਨੇ ਉਸ ਉੱਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਹੋਰ ਮੰਤਰੀਆਂ ਦੇ ਨਾਮ ਉੱਤੇ ਕਾਲੀ ਪੱਟੀ ਚਿਪਕਾ ਦਿਤੀ। ਨੀਂਹ ਪੱਥਰ ਪ੍ਰੋਗਰਾਮ ਤੋਂ ਪਹਿਲਾਂ ਬਾਬਾ ਡੇਰਾ ਨਾਨਕ ਪੁੱਜੇ ਕੈਬੀਨਟ ਮੰਤਰੀ ਸਿੱਧੂ ਨੇ ਇਸ ਨੀਂਹ ਪੱਥਰ ਰੱਖਣ ਦਾ ਸਿਹਰਾ ਸੰਗਤਾਂ ਨੂੰ ਦਿਤਾ। ਉਨ੍ਹਾਂ ਨੇ ਕਿਹਾ ਸੰਗਤਾਂ ਦੀਆਂ ਅਰਦਾਸਾਂ ਨਾਲ ਹੀ ਇਹ ਰਸਤਾ ਖੁੱਲ੍ਹਣ ਜਾ ਰਿਹਾ ਹੈ।  

ਭਾਰਤ - ਪਾਕਿ ਦੇ ਵਿਚ ਸਰਹੱਦ ਪਾਰ ਕਰਨ ਦੇ ਪ੍ਰਮੁੱਖ ਰਸਤੇ  
ਵਾਹਗਾ : - ਇਹ ਭਾਰਤ -ਪਾਕਿ ਦੇ ਵਿਚ ਦਾ ਸਭ ਤੋਂ ਮਸ਼ਹੂਰ ਰਸਤਾ ਹੈ। ਇਹ ਅੰਮ੍ਰਿਤਸਰ ਤੋਂ 32 ਕਿਲੋਮੀਟਰ ਅਤੇ ਲਾਹੌਰ ਤੋਂ 24 ਕਿਲੋਮੀਟਰ ਦੂਰ ਪੈਂਦਾ ਹੈ। ਇੱਥੇ ਹੋਣ ਵਾਲਾ ਰੋਜ਼ਾਨਾਂ ਰੀਟਰੀਟ ਸਮਾਰੋਹ ਕਾਫ਼ੀ ਲੋਕਪ੍ਰਿਯ ਹੈ।  

ਅਟਾਰੀ : ਇਹ ਅੰਮ੍ਰਿਤਸਰ ਤੋਂ ਕਰੀਬ 25 ਕਿਲੋਮੀਟਰ ਦੂਰ ਸਥਿਤ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਹੈ। ਅਟਾਰੀ ਅੰਤਮ ਰੇਲਵੇ ਸਟੇਸ਼ਨ ਹੈ ਜੋ ਲਾਹੌਰ ਅਤੇ ਦਿੱਲੀ ਨੂੰ ਜੋੜਦਾ ਹੈ। ਦੋਨਾਂ ਦੇਸ਼ਾਂ ਦੇ ਵਿਚ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਅਟਾਰੀ ਸਟੇਸ਼ਨ ਤੋਂ ਹੋ ਕੇ ਗੁਜਰਦੀ ਹੈ।   
ਗੰਡਾ ਸਿੰਘ  ਵਾਲਾ : ਪਾਕਿ ਪੰਜਾਬ ਦੇ ਕਸੂਰ ਜਿਲ੍ਹੇ ਵਿਚ ਸਥਿਤ ਇਹ ਰਸਤਾ ਵੀਹਵੀਂ ਸਦੀ ਦੇ ਸੱਤਵੇਂ - ਅਠਵੇਂ ਦਹਾਕੇ ਵਿਚ ਚਾਲੂ ਸੀ। ਇੱਥੇ ਵੀ ਵਾਘਾ ਸੀਮਾ ਉੱਤੇ ਹੋਣ ਵਾਲੀ ਬਿਟਿੰਗ ਰੀਟਰੀਟ ਦੀ ਤਰ੍ਹਾਂ ਇੱਥੇ ਵੀ ਪ੍ਰਬੰਧ ਹੁੰਦਾ ਸੀ। ਸਾਲ 2005 ਵਿਚ ਇਸ ਨੂੰ ਦੁਬਾਰਾ ਖੋਲ੍ਹਣ ਨੂੰ ਲੈ ਕੇ ਚਰਚਾ ਹੋਈ ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ।  

ਹੁਸੈਨੀਵਾਲਾ : ਪੰਜਾਬ ਦੇ ਫਿਰੋਜ਼ਪੁਰ ਜਿਲ੍ਹਾ ਦੇ ਹੁਸੈਨੀਵਾਲਾ ਪਿੰਡ ਵਿਚ ਪੈਂਦਾ ਹੈ, ਜੋ ਭਾਰਤ - ਪਾਕਿ ਸੀਮਾ ਤੈਅ ਕਰਨ ਵਾਲੀ ਸਤਲੁਜ ਨਦੀ ਦੇ ਕੰਡੇ ਹੈ। ਮੁਸਾਫਰਾਂ ਨੂੰ ਇਥੇ ਆਉਣ ਜਾਣ ਦੀ ਸਹੂਲਤ ਨਹੀਂ ਹੈ। ਹਾਲਾਂਕਿ ਇੱਥੇ ਵੀ ਰੋਜ਼ਾਨਾ ਰੀਟਰੀਟ ਪ੍ਰਬੰਧ ਹੁੰਦਾ ਹੈ।      
ਮੁਨਾਬਾਓ : ਇਹ ਪਿੰਡ ਰਾਜਸਥਾਨ ਦੇ ਬਾੜਮੇਰ ਜਿਲ੍ਹੇ ਵਿਚ ਪੈਂਦਾ ਹੈ। ਇਸ ਤੋਂ ਰੇਲਵੇ ਸਟੇਸ਼ਨ ਤੋਂ ਹੋ ਕੇ ਥਾਰ ਐਕਸਪ੍ਰੈਸ ਗੁਜਰਦੀ ਹੈ। 1965 ਦੀ ਲੜਾਈ ਤੋਂ ਬਾਅਦ ਇਹ ਰਸਤਾ ਬੰਦ ਸੀ, ਜੋ 2006 ਵਿਚ ਖੋਲਿਆ ਗਿਆ, ਜਦੋਂ ਥਾਰ ਐਕਸਪ੍ਰੈਸ ਜੋਧਪੁਰ ਦੇ ਭਗਤ ਦੀ ਕੋਠੀ ਤੋਂ ਪਾਕਿਸਤਾਨ ਦੇ ਕਰਾਚੀ ਤੱਕ ਚਲਨੀ ਸ਼ੁਰੂ ਹੋਈ।