ਕੈਪਟਨ ਅਤੇ ਸਿੱਧੂ ਨੂੰ ਲੈ ਕੇ ਭੰਬਲਭੂਸੇ 'ਚ ਫਸੀ ਪੰਜਾਬ ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਵਿਚ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਦਾ ਪ੍ਰੋਗਰਾਮ ਹੈ ਅਤੇ ਇਸ ਵਿਚ ਸ਼ਾਮਲ ਹੋਣ ਸਬੰਧੀ ਪੰਜਾਬ ਦੇ ਮੁਖ ਮੰਤਰੀ ਅਤੇ ਨਵਜੋਤ ਸਿੱਧੂ ਦੇ ਵੱਖ-ਵੱਖ ਵਿਚਾਰ ਹਨ।

CM Amrinder and Navjot singh sidhu

ਚੰਡੀਗੜ,  ( ਸ.ਸ.ਸ.)  :  ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਇਕ ਵਾਰ ਫਿਰ ਤੋਂ ਦੁਚਿੱਤੀ ਵਾਲੀ ਸਥਿਤੀ ਪੈਦਾ ਹੋ ਗਈ ਹੈ। ਪਾਕਿਸਤਾਨ ਵਿਚ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਦਾ ਪ੍ਰੋਗਰਾਮ ਹੈ ਅਤੇ ਇਸ ਵਿਚ ਸ਼ਾਮਲ ਹੋਣ ਸਬੰਧੀ ਪੰਜਾਬ ਦੇ ਮੁਖ ਮੰਤਰੀ ਅਤੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੱਖ-ਵੱਖ ਵਿਚਾਰ ਹਨ। ਸੱਦਾ ਮਿਲਣ ਦੇ ਬਾਵਜੂਦ ਸਮਾਗਮ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਜਿਸ ਕਾਰਨ ਕਾਂਗਰਸ ਨੇਤਾਵਾਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ।

ਹਾਲਾਂਕਿ ਸਿਧੂ ਦੇ ਫੈਸਲੇ 'ਤੇ ਉਨ੍ਹਾਂ  ਕੁਝ ਨਹੀਂ ਕਿਹਾ। ਕੁਝ ਦਾ ਮੰਨਣਾ ਹੈ ਕਿ ਜੇਕਰ ਅਮਰਿੰਦਰ ਸਿੰਘ ਖ਼ੁਦ ਹੀ ਇਹ ਫੈਸਲਾ ਲੈਂਦੇ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਦੇ ਨਾਲ ਸਹਿਮਤ ਹੋਣਾ ਹੈ ਤਾਂ ਇਹ ਮੁੱਦਾ ਹੀ ਨਾ ਬਣਦਾ। ਪਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਿਛਲੀ ਯਾਤਰਾ ਦੌਰਾਨ ਲਾਂਘੇ ਨੂੰ ਲੈ ਕੇ ਸਿੱਧੂ ਸੋਸ਼ਲ ਮੀਡੀਆ ਤੇ ਆ ਗਏ ਸਨ। ਦੂਜੇ ਪਾਸੇ ਅਮਰਿੰਦਰ ਸਿੰਘ ਰਾਜ ਦੇ ਸੀਐਮ ਹੋਣ ਦੇ ਨਾਲ-ਨਾਲ ਸਾਬਕਾ ਫ਼ੌਜੀ ਵਾਲਾ ਰਵੱਈਆ ਵੀ ਰੱਖਦੇ ਹਨ। ਕਾਂਗਰਸ ਨੇਤਾਵਾਂ ਵਿਚ ਇਸ ਨੂੰ ਲੈ ਕੇ ਸ਼ਸ਼ੋਪਨ ਦੀ ਹਾਲਤ ਸੀ

ਕਿ ਉਹ ਅਮਰਿੰਦਰ ਵੱਲੋਂ ਪਾਕਿਸਤਾਨ ਦੇ ਸੱਦੇ ਨੂੰ ਕਬੂਲ  ਨਾ ਫੈਸਲੇ ਦੇ ਨਾਲ ਜਾਣ ਜਾਂ ਫਿਰ ਲਾਂਘੇ ਦੀ ਦਿਸ਼ਾ ਵਿਚ ਹੋਈ ਪਹਿਲ ਦੇ ਲਈ ਸਿੱਧੂ ਦੇ ਨਾਲ ਖੜ੍ਹੇ ਹੋਣ। ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਪਿਛਲੀ ਵਾਰ ਪਾਰਟੀ ਨੇ ਸਿੱਧੂ ਨੂੰ ਪਾਕਿਸਤਾਨ ਨਾ ਜਾਣ ਲਈ ਕਿਹਾ ਸੀ। ਕੇਂਦਰੀ ਅਗਵਾਈ ਵਿਚ ਸਿੱਧੂ ਅਪਣੇ ਨੇੜਲੇ ਰਿਸ਼ਤੇ, ਖ਼ਾਸ ਤੌਰ ਤੇ ਰਾਹੁਲ ਅਤੇ ਪ੍ਰਿਅੰਕਾ ਦੇ ਨਾਲ ਹੋਣ ਨਾਲ ਕਾਰਨ ਉਹ ਅਪਣੀ ਮਰਜ਼ੀ ਨਾਲ ਫੈਸਲੇ ਲੈਂਦੇ ਹਨ। ਜਦਕਿ ਉਨ੍ਹਾਂ ਲਈ ਰਾਜ ਦੇ ਮੁਖੀ ਦਾ ਨਿਰਦੇਸ਼ ਓੰਨਾ ਮਹੱਤਵ ਨਹੀਂ ਰੱਖਦਾ ਹੈ।

ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਨੇ ਪ੍ਰੋਜੈਕਟ ਨੂੰ ਮੁਖ ਰੱਖਦੇ ਹੋਏ ਸਿੱਧੂ ਦੀ ਪ੍ਰਸੰਸਾ ਕੀਤੀ ਸੀ। ਅਗਲੇ ਹੀ ਦਿਨ ਉਨ੍ਹਾਂ ਨੇ ਅਧਿਕਾਰਕ ਬਿਆਨ ਜਾਰੀ ਕਰ ਕੇ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੇ ਸੱਦੇ ਨੂੰ ਠੁਕਰਾਉਣ ਦੇ ਫੈਸਲੇ ਦੀ ਪ੍ਰਸੰਸਾ ਕੀਤੀ। ਦਰਅਸਲ ਪਾਰਟੀ ਕੋਈ ਅਜਿਹਾ ਸੁਨੇਹਾ ਨਹੀਂ ਦੇਣਾ ਚਾਹੁੰਦੀ ਕਿ ਪਾਰਟੀ ਵਿਚ ਅੰਦਰੂਨੀ ਤੌਰ 'ਤੇ ਕਿਸੇ ਤਰ੍ਹਾਂ ਦੇ ਵਿਰੋਧ ਦੀ ਸਥਿਤੀ ਬਣੀ ਹੋਈ ਹੈ।