ਬਿਜਲੀ ਖਪਤਕਾਰਾਂ ਲਈ ਮਾੜੀ ਖ਼ਬਰ, ਬਿਜਲੀ ਦਰਾਂ 'ਚ ਵਾਧੇ ਦੀ ਕੀਤੀ ਗਈ ਮੰਗ, ਪੜ੍ਹੋ ਖ਼ਬਰ!

ਏਜੰਸੀ

ਖ਼ਬਰਾਂ, ਪੰਜਾਬ

ਉਸ ਸਮੇਂ ਪਾਵਰਕਾਮ ਨੇ ਇਨ੍ਹਾਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ...

Electricity consumers punjab patiala

ਪਟਿਆਲਾ: ਪੰਜਾਬ ਵਿਚ ਬਿਜਲੀ ਖਪਤਕਾਰਾਂ ਲਈ ਇਕ ਮਾੜੀ ਖ਼ਬਰ ਆਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਵਲੋਂ ਚੰਡੀਗੜ੍ਹ ਸਥਿਤ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਬਿਜਲੀ ਦੀਆਂ ਦਰਾਂ 'ਚ ਸੋਧ ਲਈ ਰਿਵਿਊ ਪਟੀਸ਼ਨ ਭੇਜੀ ਗਈ ਹੈ। ਇਸ 'ਚ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਨੂੰ ਕਰੋੜਾਂ ਦੀ ਅਦਾਇਗੀ ਨਾਲ ਪਾਵਰਕਾਮ ਕਰ ਵਧੇ ਬੋਝ ਨੂੰ ਘੱਟ ਕਰਨ ਲਈ ਬਿਜਲੀ ਦਰਾਂ 'ਚ ਵਾਧੇ ਦੀ ਮੰਗ ਕੀਤੀ ਗਈ ਹੈ।

ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਪਾਵਰਕਾਮ ਨੇ ਅਕਤੂਬਰ 'ਚ ਸਾਰਾ ਬਕਾਇਆ ਵਾਪਸ ਕਰ ਦਿੱਤਾ ਸੀ। ਪਾਵਰਕਾਮ ਦੇ ਡਾਇਰੈਕਟਰ ਫਾਈਨਾਂਸ ਜਤਿੰਦਰ ਗੋਇਲ ਨੇ ਦੱਸਿਆ ਕਿ ਬਿਜਲੀ ਖਰੀਦ ਦੀ ਵਧੀ ਕੀਮਤ ਦੀ ਵਸੂਲੀ ਤਾਂ ਉਪਭੋਗਤਾਵਾਂ ਤੋਂ ਹੀ ਕਰਨੀ ਹੈ। ਇਸ ਕਾਰਨ ਪਾਵਰਕਾਮ ਵਲੋਂ ਰੈਗੂਲੇਟਰੀ ਕਮਿਸ਼ਨ ਨੂੰ ਬਿਜਲੀ ਦੀ ਦਰਾਂ 'ਚ ਸੋਧ ਦੀ ਰਿਵਿਊ ਪਟੀਸ਼ਨ ਭੇਜੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।