ਪੰਜਾਬ ਰੋਡਵੇਜ਼ ਦੀ ਬੱਸ ‘ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ, 25 ਯਾਤਰੀ ਵਾਲ-ਵਾਲ ਬਚੇ
ਰਾਏਪੁਰ ਰਾਣੀ ਬੱਸ ਸਟੈਂਡ ਦੇ ਸਾਹਮਣੇ ਬਿਜਲੀ ਦਾ ਖੰਭਾ ਡਿੱਗ ਗਿਆ ਅਤੇ ਤਾਰਾਂ ਸਵਾਰੀਆਂ...
ਚੰਡੀਗੜ੍ਹ: ਰਾਏਪੁਰ ਰਾਣੀ ਬੱਸ ਸਟੈਂਡ ਦੇ ਸਾਹਮਣੇ ਬਿਜਲੀ ਦਾ ਖੰਭਾ ਡਿੱਗ ਗਿਆ ਅਤੇ ਤਾਰਾਂ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਉੱਤੇ ਡਿੱਗ ਗਈਆਂ। ਬਚਾਅ ਇਹ ਰਿਹਾ ਕਿ ਖੰਭਾ ਡਿਗਦੇ ਹੀ ਬਿਜਲੀ ਸਪਲਾਈ ਬੰਦ ਹੋ ਗਈ ਜਿਸ ਕਾਰਨ 25 ਯਾਤਰੀ ਵਾਲ-ਵਾਲ ਬਚ ਗਏ। ਉਥੇ, ਮੋਟਰਸਾਇਕਲ ਸਵਾਰ 2 ਨੌਜਵਾਨ ਵੀ ਖੰਭੇ ਦੀ ਚਪੇਟ ਵਿਚ ਆਉਣੋਂ ਬਚ ਗਏ।
ਜਾਣਕਾਰੀ ਅਨੁਸਾਰ ਬੱਸ ਸਟੈਂਡ ਦੇ ਸਾਹਮਣੇ ਲੱਗਿਆ ਬਿਜਲੀ ਦਾ ਖੰਭਾ ਅਚਾਨਕ ਟੁੱਟ ਕੇ ਸੜ੍ਹਕ ਦੇ ਵਿਚਾਲੇ ਡਿੱਗ ਗਿਆ ਜਿਸਦੀ ਚਪੇਟ ਵਿਚ ਆਉਣ ਨਾਲ ਦੋ ਮੋਟਰਸਾਇਕਲ ਸਵਾਰ ਨੌਜਵਾਨ ਬਚ ਗਏ। ਉਥੇ ਬੱਸ ਸਟੈਂਡ ਦੇ ਬਾਹਰ ਖੜ੍ਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਉਤੇ ਬਿਜਲੀ ਦੀਆਂ ਤਾਰਾਂ ਆ ਡਿੱਗੀਆਂ। ਘਟਨਾ ਦੇ ਸਮੇਂ ਬੱਸ ਵਿਚ 24 ਯਾਤਰੀ ਸਵਾਰ ਸੀ।
ਘਟਨਾ ਤੋਂ ਬਾਅਦ ਸੜਕ ਦੇ ਦੋਨਾਂ ਪਾਸੇ ਜਾਮ ਲੱਗ ਗਿਆ। ਲਗਪਗ ਡੇਢ ਘੰਟੇ ਦੀ ਮੁਸ਼ਕਿਲ ਤੋਂ ਬਾਅਦ ਬਿਜਲੀ ਦੇ ਘੰਭੇ ਨੂੰ ਸੜਕ ਤੋਂ ਹਟਾਇਆ ਗਿਆ ਤੇ ਪੁਲਿਸ ਨੇ ਟ੍ਰੈਫ਼ਿਕ ਨੂੰ ਕੰਟਰੋਲ ਕੀਤਾ।