ਸੰਵਿਧਾਨ ਦਿਵਸ ਮੌਕੇ ਅੰਬੇਦਕਰ ਦੀ ਤਸਵੀਰ ਦੇ ਬਹਾਨੇ ਕਾਂਗਰਸ ਤੇ ਮਹਾਤਮਾ ਗਾਂਧੀ 'ਤੇ ਸਿੱਧੇ ਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੋਈ ਬਹਿਸ 'ਚ ਇਸ਼ਾਰਿਆਂ-ਇਸ਼ਾਰਿਆਂ 'ਚ ਇਕ ਬਹੁਤ ਵੱਡੇ ਮੁੱਦੇ ਨੂੰ ਵੀ ਚਰਚਾ 'ਚ ਲਿਆਂਦਾ ਗਿਆ।

Baba Saheb Ambedkar

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ): ਅੱਜ ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੋਈ ਬਹਿਸ 'ਚ ਇਸ਼ਾਰਿਆਂ-ਇਸ਼ਾਰਿਆਂ 'ਚ ਇਕ ਬਹੁਤ ਵੱਡੇ ਮੁੱਦੇ ਨੂੰ ਵੀ ਚਰਚਾ 'ਚ ਲਿਆਂਦਾ ਗਿਆ। ਬਹਿਸ ਦੀ ਸ਼ੁਰੂਆਤ 'ਚ ਪਹਿਲਾ ਬੁਲਾਰਾ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਹੀ। ਮਾਣੂੰਕੇ ਨੇ ਕਿਹਾ ਕਿ ਭਾਰਤ 'ਚ ਰਾਖਵੇਂਕਰਨ ਕਰਨ ਦਾ ਵਿਰੋਧ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਹੁਣ ਤੱਕ ਹੋਇਆ ਭਾਰਤ ਦਾ ਵੱਡਾ ਘੁਟਾਲਾ ਕਦੇ ਕਿਸੇ ਗਰੀਬ ਨੇ ਨਹੀਂ ਕੀਤਾ ਹੈ। ਦਲਿੱਤ ਜਗਮੇਲ ਸਿੰਘ ਦੀ ਹੱਤਿਆ 'ਤੇ ਉਨ੍ਹਾਂ ਕਿਹਾ ਕਿ ਸਰਬ ਧਰਮ ਸਿੱਖਿਆ ਦੀ ਇਸਦੇ ਪਿੱਛੇ ਵੱਡਾ ਕਾਰਨ ਹੈ।

ਹੋਰਨਾਂ ਗੱਲਾਂ ਦੇ ਨਾਲ-ਨਾਲ ਉਨ੍ਹਾਂ ਬਾਬਾ ਸਾਹਿਬ ਦੀ ਤਸਵੀਰ ਵੀ ਹਰ ਸਕੂਲ ਵਿਚ ਲਾਉਣ ਦੀ ਮੰਗ ਰੱਖੀ। ਅੰਬੇਦਕਰ ਦੀ ਤਸਵੀਰ ਦੀ ਮੰਗ ਵਧਦੇ-ਵਧਦੇ ਇੱਥੋਂ ਤੱਕ ਆ ਗਈ ਕਿ ਜੰਮੂ-ਕਸ਼ਮੀਰ ਤੇ ਹੋਰਨਾਂ ਸਿੱਖ ਮੁੱਦਿਆਂ ਉੱਤੇ ਘਿਰਦੇ ਜਾ ਰਹੇ ਅਕਾਲੀ ਦਲ ਨੇ ਅੰਬੇਦਕਰ ਦੀ ਤਸਵੀਰ ਪੰਜਾਬ ਵਿਧਾਨ ਸਭਾ ਦੇ ਵਿਚ ਸਦਨ ਦੇ ਅੰਦਰ ਸਪੀਕਰ ਦੀ ਕੁਰਸੀ ਦੇ ਸੱਜੇ ਪਾਸੇ ਲੱਗੀ ਰਾਸ਼ਟਰ ਪਿਤਾ ਅਤੇ ਕਾਂਗਰਸ ਦੇ ਬਾਨੀਆਂ ਚ ਰਹੇ, ਮਹਾਤਮਾ ਗਾਂਧੀ ਦੀ ਤਸਵੀਰ ਦੀ ਤਰਜ 'ਤੇ ਸਪੀਕਰ ਦੇ ਖੱਬੇ ਪਾਸੇ ਬਰਾਬਰ ਲਾਉਣ ਦੀ ਮੰਗ ਕਰ ਦਿੱਤੀ।

ਪੰਜਾਬ ਵਿਚ ਦਲਿੱਤਾਂ ਦੀ ਭਲਾਈ ਲਈ 85 ਦੀ ਸੋਧ ਲਾਗੂ ਕਰਨ ਸੰਬੰਧੀ ਮਜੀਠੀਆ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਸਿਫ਼ਤਾਂ ਦੇ ਰੱਜ ਕੇ ਪੁੱਲ ਬੰਨ੍ਹੇ ਨਾਲ ਹੀ ਉਨ੍ਹਾਂ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਹੇ ਰਾਜ ਕੁਮਾਰ ਵੇਰਕਾ ਦੀਆਂ ਦਲਿਤਾਂ ਦੀ ਭਲਾਈ ਲਈ ਵੀ ਕੋਸ਼ਿਸ਼ਾਂ ਨੂੰ ਸਰਾਇਆ ਪਰ ਮਜੀਠੀਆ ਨੇ ਇਹ ਵੀ ਕਿਹਾ ਕਿ ਧਰਮਸੋਤ ਨੇ ਆਪ ਦਾ ਰਿਕਾਰਡ ਇਹ ਵੀ ਮੰਨਿਆ ਹੀ ਕਿ ਉਹ ਤਾਂ ਦਲਿਤਾਂ ਦੀ ਭਲਾਈ ਚਾਹੁੰਦੇ ਹਨ ਪਰ ਉਨ੍ਹਾਂਨੂੰ ਉਨ੍ਹਾਂ ਦੇ ਹੀ ਸਾਥੀ ਮੰਤਰੀ ਚੰਗੀ ਤਰ੍ਹਾਂ ਅਜਿਹਾ ਨਹੀਂ ਕਰਨ ਦਿੰਦੇ। ਗਕੁੱਲ ਮਿਲਾ ਕੇ ਮਜੀਠੀਆ ਧਰਮਸੋਤ ਅਤੇ ਵੇਰਕਾ ਨੂੰ ਅੰਬੇਦਕਰ ਦੀ ਤਸਵੀਰ ਸਦਨ 'ਚ ਲਾਉਣ ਦੀ ਮੰਗ ਕਰਨ ਬਾਰੇ ਕਾਬਯਾਬ ਹੋ ਗਏ।

ਦੱਸਣ ਯੋਗ ਹੈ ਕਿ ਅੰਬੇਦਕਰ ਦੀ ਤਸਵੀਰ ਦਾ ਮੁੱਦਾ ਉਭਾਰਨ ਪਿੱਛੇ ਸਿਆਸਤ ਇਹ ਹੈ ਕਿ ਕਾਂਗਰਸ ਉੱਤੇ ਮਹਾਤਮਾ ਗਾਂਧੀ ਦੇ ਮੁਕਾਬਲੇ ਕਿਸੇ ਹੋਰ ਦੇਸ਼ ਭਗਤ ਜਾਂ ਵੱਡੇ ਭਾਰਤੀ ਨੂੰ ਨਾ ਉਭਰਨ ਦਿੱਤਾ, ਜਾਣ ਦੀਆਂ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਮਜੀਠੀਆ ਅਤੇ ਦੂਜੇ ਵਿਰੋਧੀ ਵਿਧਾਇਕ ਸਪੀਕਰ ਨੂੰ ਵੀ ਭਰਮਾਉਣ ਦੀ ਕੋਸ਼ਿਸ਼ ਵਿਚ ਇੱਥੋਂ ਤੱਕ ਚਲੇ ਗਏ ਕਿ ਉਨ੍ਹਾਂ ਸਪੀਕਰ ਉਤੇ ਇੱਥੋਂ ਤੱਕ ਜੋਰ ਪਾ ਦਿੱਤਾ ਕਿ ਸਪੀਕਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੌਕੇ ਉਤੇ ਹੀ ਅੰਬੇਦਕਰ ਦੀ ਤਸਵੀਰ ਸ਼ੋਸੋਭਿਤ ਕਰਨ ਦਾ ਫ਼ੈਸਲਾ ਲੈ ਲੈਣ ਪਰ ਸਪੀਕਰ ਕੇਪੀ ਸਿੰਘ ਨੇ ਘਾਤ ਸਿਆਸਤਦਾਨ ਹੋਣ ਦਾ ਸਬੂਤ ਦਿੰਦਿਆਂ

ਇਹ ਕਹਿ ਕਿ ਗੱਲ ਟਾਲ ਦਿੱਤੀ ਕਿ ਨੇਤਾ ਸਦਨ ਮੁੱਖ ਮੰਤਰੀ ਕੈਪਟਨ ਸਦਨ ਵਿਚ ਨਹੀਂ ਸਨ ਉਹ ਬਾਦ ਵਿਚ ਨੇਤਾ ਸਦਨ ਨਾਲ ਵਿਚਾਰ ਕਰਕੇ ਇਸ ਮਸਲੇ ਉੱਤੇ ਫ਼ੈਸਲਾ ਲੈਣਗੇ ਪਰ ਮਜੀਠੀਆ ਜਾਂਦੇ-ਜਾਂਦੇ ਇੱਥੇ ਤੱਕ ਵਿਅੰਗ ਕਸ ਕਿ ਨੇਤਾ ਸਦਨ ਨੇ ਕਦੇ ਵੀ ਅੰਬੇਦਕਰ ਦੀ ਤਸਵੀਰ ਲਾਉਣ ਲਈ ਸਹਿਮਤ ਨਹੀਂ ਹੋਣਾ। ਸੱਤਾਧਾਰੀ ਖੇਮੇ ਨੇ ਮਜੀਠੀਆ ਖਿਲਾਫ਼ ਅਜਿਹਾ ਸ਼ਿਕੰਜਾ ਕਸਿਆ ਕਿ ਮਜੀਠੀਆ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮਾਇਕ ਬੰਦ ਕਰ ਦਿੱਤਾ ਗਿਆ। ਮਜੀਠੀਆ ਆਪਣੀ ਗੱਲ ਪੂਰੀ ਕੀਤੇ ਬਗੈਰ ਹੀ ਆਪਣੀ ਸ਼ੀਟ ਉਤੇ ਬੈਠਣ ਦੀ ਬਜਾਏ ਸਦਨ ਤੋਂ ਬਾਹਰ ਚਲੇ ਗਏ ਤੇ ਮੁੜ ਨਹੀਂ ਪਰਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।