ਕਾਂਗਰਸੀ ਵਰਕਰ ਨੇ 15 ਸਾਲਾ ਬਾਅਦ ਸਰਕਾਰ ਬਣਨ ‘ਤੇ ਪਾਈ ਜੁੱਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੱਧ ਪ੍ਰਦੇਸ਼ ‘ਚ ਕਾਂਗਰਸ ਦੀ ਸਰਕਾਰ ਬਣਨ ਤੱਕ ਨੰਗ ਪੈਰ ਰਹਿਣ ਅਤੇ ਜੁੱਤੀ ਨਾ ਪਾਉਣ ਦਾ ਸੰਕਲਪ ਲੈਣ ਵਾਲੇ ਕਾਂਗਰਸ ਦੇ 40 ਸਾਲਾ ਇਕ ਵਰਕਰ ਨੇ...

ਕਮਲਨਾਥ ਅਤੇ ਕਾਂਗਰਸੀ ਵਰਕਰ

ਮੱਧ ਪ੍ਰਦੇਸ਼ (ਭਾਸ਼ਾ) : ਮੱਧ ਪ੍ਰਦੇਸ਼ ‘ਚ ਕਾਂਗਰਸ ਦੀ ਸਰਕਾਰ ਬਣਨ ਤੱਕ ਨੰਗ ਪੈਰ ਰਹਿਣ ਅਤੇ ਜੁੱਤੀ ਨਾ ਪਾਉਣ ਦਾ ਸੰਕਲਪ ਲੈਣ ਵਾਲੇ ਕਾਂਗਰਸ ਦੇ 40 ਸਾਲਾ ਇਕ ਵਰਕਰ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕਮਲਨਾਥ ਦੀ ਹਾਜ਼ਰੀ ਵਿਚ ਅਪਣੇ ਪੈਰਾਂ ਵਿਚ 15 ਸਾਲਾ ਬਾਅਦ ਜੁੱਤੀ ਪਾਈ ਹੈ। ਕਮਲਨਾਥ ਨੇ ਟਵੀਟ ‘ਤੇ ਇਸਦਾ ਜ਼ਿਕਰ ਕਰਦਿਆਂ ਲਿਖਿਆ ਹੈ ਅੱਜ ਨਿਵਾਸ ‘ਤੇ ਰਾਜਗੜ੍ਹ ਦੇ ਵਰਕਰ ਦੁਰਗਾ ਲਾਲ ਕਿਰਾਰ ਨਾਲ ਮਿਲਕੇ ਉਨ੍ਹਾਂ ਨੂੰ ਜੁੱਤੀ ਪਵਾਈ। ਉਹਨਾਂ ਨੇ ਸੰਕਲਪ ਲਿਆ ਸੀ ਕਿ ਜਦੋਂ ਤੱਕ ਸੂਬੇ ਵਿਚ ਕਾਂਗਰਸ ਸਰਕਾਰ ਨਹੀਂ ਬਣਦੀ, ਉਦੋਂ ਤੱਕ ਉਹ ਅਪਣੇ ਪੈਰਾਂ ਵਿਚ ਜੁੱਤੀ ਨਹੀਂ ਪਾਉਣਗੇ।

ਅਜਿਹੇ ਵਰਕਰਾਂ ਨੂੰ ਸਲਾਮ ਹੈ, ਜਿਹੜੇ ਪੂਰੇ ਮਿਹਨਤ ਅਤੇ ਨਿਸ਼ਚੈ ਨਾਲ ਕਾਂਗਰਸ ਪਾਰਟੀ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਟਵੀਟ ‘ਤੇ ਮੁੱਖ ਮੰਤਰੀ ਨੇ ਇਸ ਮੌਕੇ ਦੀ ਫੋਟੋ ਵੀ ਸ਼ੇਅਰ ਕੀਤੀ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਵੀ ਹਾਜ਼ਰ ਹੋਏ ਸਨ।

2003 ਤੋਂ ਬਾਅਦ ਨਹੀਂ ਪਾਈ ਪੈਰ 'ਚ ਜੁੱਤੀ-ਚੱਪਲ :-

ਰਾਜਗੜ੍ਹ ਤੋਂ ਲਗਪਗ 20 ਕਿਲੋਮੀਟਰ ਦੂਰ ਲਿਮਬੋਦਾ ਪਿੰਡ ਦੇ ਦੁਰਗਾ ਲਾਲਾ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਦੇ ਸਮਰਥਕ ਹਨ। ਦੁਰਗਾਲਾਲ ਨੇ 2003 ਵਿਚ ਸੂਬੇ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ਤੱਕ ਪੈਰਾਂ ਵਿਚ ਜੁੱਤੀ ਜਾਂ ਚੱਪਲ ਨਹੀਂ ਪਾਈ ਸੀ ਅਤੇ ਨੰਗੇ ਪੈਰ ਰਹਿਣ ਦੀ ਸਹੁੰ ਚੁੱਕੀ ਸੀ। ਹੁਣ 15 ਸਾਲਾ ਬਾਅਦ ਦੁਰਗਾਲਾ ਦਾ ਸੰਕਲਪ ਪੂਰਾ ਹੋਇਆ ਹੈ।