ਅਮਰੀਕਾ 'ਚ ਵੱਸ ਰਹੇ ਪੰਜਾਬੀਆਂ ਨੇ ‘ਸਾਂਝਾ ਪੰਜਾਬ’ ਬਣਾਉਣ ਦਾ ਚੁੱਕਿਆ ਬੀੜਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਝ ਸਮਾਂ ਪਹਿਲਾਂ ਅਮਰੀਕਾ 'ਚ ਸ਼ੱਟਡਾਊਨ ਦੇ ਚਲਦਿਆਂ ਸਿੱਖ ਭਾਈਚਾਰੇ ਵੱਲੋਂ ਟੈਕਸਾਸ ਵਿਚ ਸਰਕਾਰੀ ਮੁਲਜ਼ਾਮਾਂ ਲਈ ਲੰਗਰ ਲਾਇਆ ਗਿਆ ਸੀ। ਹੁਣ ਅਮਰੀਕਾ ਵਿਚ ...

Punjabis in the US

ਅੰਮ੍ਰਿਤਸਰ: ਕੁਝ ਸਮਾਂ ਪਹਿਲਾਂ ਅਮਰੀਕਾ 'ਚ ਸ਼ੱਟਡਾਊਨ ਦੇ ਚਲਦਿਆਂ ਸਿੱਖ ਭਾਈਚਾਰੇ ਵੱਲੋਂ ਟੈਕਸਾਸ ਵਿਚ ਸਰਕਾਰੀ ਮੁਲਜ਼ਾਮਾਂ ਲਈ ਲੰਗਰ ਲਾਇਆ ਗਿਆ ਸੀ। ਹੁਣ ਅਮਰੀਕਾ ਵਿਚ ਸਾਂਝਾ ਪੰਜਾਬ ਬਨਾਉਣ ਦੀ ਤਿਆਰੀ 'ਚ ਹੈ। ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਾਲੇ ਆਉਣ ਵਾਲੇ ਉਤਰਾਅ-ਚੜ੍ਹਾਅ ਨੂੰ ਦੇਖਦੇ ਜਿਸ ਤਰੀਕੇ ਨਾਲ ਇੱਥੇ ਰਹਿ ਕੇ ਕੁਝ ਲੋਕ ਦੋਸਤੀ ਦੀ ਪਹਿਲ ਕਰ ਰਹੇ ਹਨ

ਉਸੇ ਤਰ੍ਹਾਂ ਹੁਣ ਵਿਦੇਸ਼ ਵਿਚ ਵੱਸਣ ਵਾਲੇ ਦੋਵਾਂ ਮੁਲਕਾਂ ਦੇ ਲੋਕ ਵੀ ਸਾਰਥਕ ਪਹਿਲ ਕਰ ਰਹੇ ਹਨ। ਦੋਵਾਂ ਮੁਲਕਾਂ ਦੇ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ 12,363 ਕਿਲੋਮੀਟਰ ਦੂਰ ਅਮਰੀਕਾ ਵਿਚ ਵੱਸ ਰਹੇ ਪੰਜਾਬੀਆਂ ਨੇ ‘ਸਾਂਝਾ ਪੰਜਾਬ’ ਬਣਾਉਣ ਦਾ ਬੀੜਾ ਚੁੱਕਿਆ ਹੈ। ਉਸ ਲਈ ਇਕ ਸਾਂਝੇ ਮੰਚ ਦਾ ਵੀ ਗਠਨ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਅਮਰੀਕਾ ਵਿਚ ਦੋਵੇਂ ਪੰਜਾਬ ਦੇ 25,03,440 ਲੋਕ ਰਹਿੰਦੇ ਹਨ।

ਇਸ ਮੰਚ ਦਾ ਮਕਸਦ ਇਨ੍ਹਾਂ ਲੋਕਾਂ ਨੂੰ ਇਕੋ ਸਟੇਜ 'ਤੇ ਇਕੱਠਾ ਕਰਨਾ ਹੈ। ਇਸ ਦੇ ਤਹਿਤ ਨਿਊਯਾਰਕ ਵਿਚ 14 ਮੈਂਬਰੀ ਬੋਰਡ ਦੇ ਮੰਚ ਦਾ ਗਠਨ ਕਰਦਿਆਂ ਭਵਿੱਖ ਦੀਆਂ ਯੋਜਨਾਵਾਂ ਉਲੀਕੀਆਂ ਗਈਆਂ। ਇਨ੍ਹਾਂ ਵਿਚ 7 ਮੈਂਬਰ ਭਾਰਤ ਦੇ ਅਤੇ 7 ਮੈਂਬਰ ਪਾਕਿਸਤਾਨ ਦੇ ਲਏ ਗਏ ਹਨ। ਮੰਚ ਦੇ ਸੰਸਥਾਪਕਾਂ ਵਿਚੋਂ ਭਾਰਤ ਵੱਲੋਂ ਗੁਰਿੰਦਰਪਾਲ ਸਿੰਘ ਅਤੇ ਪਾਕਿਸਤਾਨ ਵੱਲੋਂ ਅਲੰਬਰਦਾਰ ਸ਼ਾਹ ਹਨ।

ਮੰਚ ਦੇ ਸੰਸਥਪਕਾਂ ਨੇ ਦੱਸਿਆ ਕੇ ਨਿਊਯਾਰਕ ਸਮੇਤ ਅਮਰੀਕਾ ਦੇ ਹੋਰ ਸ਼ਹਿਰਾਂ ਵਿਚ ਵੱਡੇ ਪੈਮਾਨੇ 'ਤੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਰਹਿੰਦੇ ਹਨ। ਇਨ੍ਹਾਂ ਦੋਵਾਂ ਹੀ ਮੁਲਕਾਂ ਵਿਚ ਪੰਜਾਬ ਦੇ ਲੋਕ ਅਹਿਮ ਸਥਾਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਸਾਲ ਹੈ ਜਿਨ੍ਹਾਂ ਨੂੰ ਹਿੰਦੂ ਤੇ ਸਿੱਖ ਅਪਣੇ ਗੁਰੂ ਅਤੇ ਮੁਲਸਮਾਨਾ ਆਪਣਾ ਪੀਰ ਮੰਨਦੇ ਹਨ। ਇਸੇ ਪਰਵ ਦੌਰਾਨ ਸਾਂਝਾ ਸੰਗਠਨ ਬਣਾ ਕੇ ਉਨ੍ਹਾਂ ਆਪਸੀ ਸਾਂਝ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।