ਪੰਜਾਬ ਦੀ ਧੀ ਪ੍ਰਤਿਸ਼ਠਾ ਨੂੰ UK ਦੀ ਸੰਸਦ ’ਚ ਮਿਲਿਆ ‘ਭਾਰਤ-ਯੂਕੇ ਆਊਟਸਟੈਂਡਿੰਗ ਅਚੀਵਰਜ਼’ ਅਵਾਰਡ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਤਿਸ਼ਠਾ ਦਾ ਆਕਸਫੋਰਡ ਗਲੋਬਲ ਲੀਡਰਸ਼ਿਪ ਇਨੀਸ਼ੀਏਟਿਵ ਲਈ ਵੀ ਚੋਣ ਹੋਈ ਹੈ।

Hoshiarpur's daughter Pratishtha Deveshwar K. Received the 'India-UK Outstanding Achievers' Award in Parliament

 

ਮੁਹਾਲੀ- ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਧੀ ਪ੍ਰਤਿਸ਼ਠਾ ਦੇਵੇਸ਼ਵਰ ਨੂੰ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ ਨੂੰ ਯੂ. ਕੇ. ਦੀ ਸੰਸਦ ’ਚ ਆਯੋਜਿਤ ਇਕ ਸ਼ਾਨਦਾਰ ਸਮਾਗਮ ਦੌਰਾਨ ਇੰਡੀਆ ‘ਭਾਰਤ-ਯੂਕੇ ਆਊਟਸਟੈਂਡਿੰਗ ਅਚੀਵਰਜ਼’ ਨਾਲ ਸਨਮਾਨਤ ਕੀਤਾ ਗਿਆ। ਪ੍ਰਤਿਸ਼ਠਾ ਦੇਵੇਸ਼ਵਰ ਦੇ ਨਾਲ ਸਨਮਾਨ ਪਾਉਣ ਵਾਲੀ ਹੋਰ ਭਾਰਤੀ ਸਖ਼ਸ਼ੀਅਤਾਂ ’ਚ ਰਾਜਸਭਾ ਸੰਸਦ ਮੈਂਬਰ ਰਾਘਵ ਚੱਢਾ, ਫਿਲਮ ਅਭਿਨੇਤਰੀ ਪਰਿਣੀਤੀ ਚੋਪੜਾ ਆਦਿ ਸ਼ਾਮਲ ਸਨ।

23 ਸਾਲਾ ਪ੍ਰਤਿਸ਼ਠਾ ਦੇਵੇਸ਼ਵਰ ਯੂ. ਕੇ. ਦੀ ਆਕਸਫੋਰਡ ਯੂਨੀਵਰਸਿਟੀ ’ਚ ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਅੱਜਕਲ੍ਹ ਯੂਨਾਈਟੇਡ ਨੇਸ਼ਨਜ਼ ਦੇ ਨਾਲ ਕੰਮ ਕਰ ਰਹੀ ਹੈ। ਯੂ. ਕੇ. ਸੰਸਦ ’ਚ ਇਕ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਪ੍ਰਤਿਸ਼ਠਾ ਬੜੇ ਹੀ ਆਤਮਵਿਸ਼ਵਾਸ ਨਾਲ ਵਿਸ਼ਵ ਭਰ ਦੀਆਂ ਹਸਤੀਆਂ ਸਾਹਮਣੇ ਰੂ-ਬ-ਰੂ ਹੋਈ। ਦੱਸ ਦਈਏ ਕਿ ਸਰੀਰਕ ਤੌਰ ’ਤੇ ਅਸਮਰਥ ਪ੍ਰਤਿਸ਼ਠਾ ਵ੍ਹੀਲਚੇਅਰ ’ਤੇ ਹੀ ਆਪਣੀ ਸੇਵਾਵਾਂ ਨੂੰ ਨਿਭਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਕੰਵਰਦੀਪ ਕੌਰ ਬਣ ਸਕਦੀ ਹੈ ਚੰਡੀਗੜ੍ਹ ਦੀ ਦੂਜੀ ਮਹਿਲਾ SSP ! 

ਇਸ ਤੋਂ ਇਲਾਵਾ ਪ੍ਰਤਿਸ਼ਠਾ ਦਾ ਆਕਸਫੋਰਡ ਗਲੋਬਲ ਲੀਡਰਸ਼ਿਪ ਇਨੀਸ਼ੀਏਟਿਵ ਲਈ ਵੀ ਚੋਣ ਹੋਈ ਹੈ। ਪ੍ਰਤਿਸ਼ਠਾ ਦੇ ਪਿਤਾ ਮਨੀਸ਼ ਸ਼ਰਮਾ ਬਤੌਰ ਡੀ. ਐੱਸ .ਪੀ. ਹੁਸ਼ਿਆਰਪੁਰ ’ਚ ਤਾਇਨਾਤ ਹਨ। ਸ਼ਹਿਰ ਨੂੰ ਆਪਣੀ ਬੇਟੀ ਦੀ ਇਸ ਅਪਾਰ ਸਫ਼ਲਤਾ ’ਤੇ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ- ਆਸਕਰ ਨਾਮਜ਼ਦਗੀ ਤੋਂ ਉਤਸ਼ਾਹਿਤ ਗੁਨੀਤ ਮੋਂਗਾ, ਆਪਣੀ ਫਿਲਮ 'The Elephant Whisperers’ ਲਈ ਆਖੀ ਵੱਡੀ ਗੱਲ