ਖੜ੍ਹੀ ਗੱਡੀ ਵਿਚੋਂ ਚੋਰੀ ਕਰ ਕੇ ਲੈ ਗਿਆ ਸੀ ਹਥਿਆਰ, ਪੁਲਿਸ ਨੇ ਇੰਝ ਕੀਤਾ ਪਰਦਾਫ਼ਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਰੀ ਕੀਤਾ ਹਥਿਆਰ ਵੀ ਹੋਇਆ ਬਰਾਮਦ  

Punjab News

ਜਲੰਧਰ : ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਸਥਾਨਕ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿਚੋਂ ਇੱਕ ਚੋਰੀ ਦਾ ਪਿਸਤੌਲ ਵੀ ਬਰਾਮਦ ਹੋਇਆ ਹੈ।

ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ IPS ਕਮਿਸ਼ਨਰੇਟ ਪੁਲਿਸ ਕੁਲਦੀਪ ਸਿੰਘ ਚਾਹਲ, ਡੀ.ਸੀ.ਪੀ. ਸਿਟੀ ਜਗਮੋਹਨ ਸਿੰਘ IPS ਜਲੰਧਰ ਅਤੇ  ਜਸਕਿਰਨਜੀਤ ਸਿੰਘ ਤੇਜਾ ਵਧੀਕ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਜਲੰਧਰ ਦੀ ਹਦਾਇਤ ਅਨੁਸਾਰ ਇਲਾਕੇ ਵਿਚ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ ਸਿਟੀ -1 ਜਲੰਧਰ  ਦੀ ਹਦਾਇਤ ਅਨੁਸਾਰ ਨਿਰਮਲ ਸਿੰਘ PPS ACP ਸੈਂਟਰਲ ਜਲੰਧਰ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਇਹ ਵੀ ਪੜ੍ਹੋ: 2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 27 ਜਨਵਰੀ ਨੂੰ ਥਾਣਾ ਡਵੀਜ਼ਨ ਨੰਬਰ 4 ਜਲੰਧਰ ਵਿਖੇ ਚੋਰੀ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਜਾਣਕਾਰੀ ਅਨੁਸਾਰ ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸਫਦਰਪੁਰ ਥੱਲੇ ਥਾਣਾ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਿਆਨ ਦਰਜ ਕਰਵਾਇਆ ਗਿਆ ਕਿ 26 ਜਨਵਰੀ ਨੂੰ ਉਸ ਦੀ ਕਰ ਵਿਚੋਂ ਰਿਵਾਲਵਰ ਚੋਰੀ ਹੋ ਗਿਆ ਹੈ।

ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਕਾਰ ਨੰਬਰੀ PB07 - BY - 9396 ਮਾਰਕਾ MG ਵਿਚ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੇ ਕੋਲ ਖੜ੍ਹੀ ਸੀ ਜਿਥੇ ਗੱਡੀ ਦੇ ਡੈਸ਼ ਬੋਰਡ ਵਿਚ ਰਿਵਾਲਵਰ ਨੰਬਰੀ NP - I ( G - 30420 / Revover 32 MKM ਰੱਖਿਆ ਹੋਇਆ ਸੀ। ਉਹ ਗੱਡੀ ਖੜ੍ਹੀ ਕਰ ਕੇ ਕੰਮ ਗਿਆ ਅਤੇ ਜਦੋਂ ਵਾਪਸ ਆਇਆ ਤਾਂ ਰਿਵਾਲਵਰ ਚੋਰੀ ਹੋ ਚੁੱਕਾ ਸੀ। ਇਸ 'ਤੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। 

ਇਸ 'ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਅਜੇ ਕੁਮਾਰ ਪੁੱਤਰ ਚਰਨਜੀਤ ਸਿੰਘ ਵਾਸੀ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ੀ ਕੋਲੋਂ ਚੋਰੀ ਕੀਤਾ ਰਿਵਾਲਵਰ ਨੰਬਰੀ NFG - 30420 Revover 32 MKM ਵੀ ਬਰਾਮਦ ਕੀਤਾ ਗਿਆ ਹੈ।