Firozpur News: ਫ਼ਿਰੋਜ਼ਪੁਰ ਵਿਚ ਚਾਈਨਾ ਡੋਰ ਦੇ 300 ਗੱਟੂ ਸਮੇਤ ਦੁਕਾਨਦਾਰ ਗ੍ਰਿਫ਼ਤਾਰ
Firozpur News: ਸੀਆਈਏ ਸਟਾਫ਼ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
Shopkeeper arrested along with 300 Gattu of China Door in Firozpur News in punjabi : ਸੀਆਈਏ ਨੇ ਫਿਰੋਜ਼ਪੁਰ 'ਚ ਇਕ ਦੁਕਾਨਦਾਰ ਨੂੰ ਪਾਬੰਦੀਸ਼ੁਦਾ ਚਾਈਨਾ ਡੋਰ ਦੇ 300 ਗੱਟੂਆਂ ਸਮੇਤ ਕਾਬੂ ਕੀਤਾ ਹੈ। ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਹਰ ਰੋਜ਼ ਲੋਕ ਜ਼ਖ਼ਮੀ ਹੋ ਰਹੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਚਾਈਨਾ ਡੋਰ ਦੀ ਵਰਤੋਂ 'ਤੇ ਪਾਬੰਦੀ ਲਗਾ ਦਿਤੀ ਹੈ। ਫਿਰ ਵੀ ਦੁਕਾਨਾਂ 'ਤੇ ਚਾਈਨਾ ਡੋਰ ਵੇਚੀ ਜਾ ਰਹੀ ਹੈ।
ਇਹ ਵੀ ਪੜ੍ਹੋ: Himachal Pradesh News: ਸਰਕਾਰੀ ਬੱਸ 'ਚ ਔਰਤ ਨਾਲ ਬਲਾਤਕਾਰ, ਡਰਾਈਵਰ ਨੇ ਮਿਲਣ ਦੇ ਬਹਾਨੇ ਬੁਲਾ ਕੇ ਕੀਤਾ ਕੁਕਰਮ
Shopkeeper arrested along with 300 Gattu of China Door in Ferozepur news in punjabi : ਸੀਆਈਏ ਸਟਾਫ਼ ਦੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਨਾਲ ਗਸ਼ਤ ’ਤੇ ਸਨ। ਦਿੱਲੀ ਗੇਟ ਨੇੜੇ ਮੁਖਬਰ ਨੇ ਇਤਲਾਹ ਦਿਤੀ ਕਿ ਮੁਲਜ਼ਮ ਸੰਨੀ ਸ਼ਰਮਾ ਵਾਸੀ ਟਾਹਲੀ ਮੁਹੱਲਾ ਸਿਟੀ ਫਿਰੋਜ਼ਪੁਰ ਇਲਾਕੇ ਵਿਚ ਕਰਿਆਨੇ ਦੀ ਦੁਕਾਨ 'ਤੇ ਕੰਮ ਕਰਦਾ ਹੈ। ਉਹ ਦੁਕਾਨ 'ਤੇ ਪਾਬੰਦੀਸ਼ੁਦਾ ਚਾਈਨਾ ਡੋਰ ਵੀ ਵੇਚ ਰਿਹਾ ਹੈ।
ਇਹ ਵੀ ਪੜ੍ਹੋ: alandhar News: ਨਾਬਾਲਗ ਨਾਲ ਸਮੂਹਿਕ ਬਲਾਤਕਾਰ, ਇਕ ਨੇ ਫੜਿਆ ਹੱਥ, ਦੂਜਾ ਕਰਦਾ ਰਿਹਾ ਬਲਾਤਕਾਰ, ਤੀਜੇ ਨੇ ਬਣਾਈ ਵੀਡੀਓ
ਉਕਤ ਸੂਚਨਾ ਦੇ ਆਧਾਰ 'ਤੇ ਟੀਮ ਨੇ ਦੁਕਾਨ 'ਤੇ ਛਾਪਾ ਮਾਰ ਕੇ ਚਾਈਨਾ ਡੋਰ ਬਰਾਮਦ ਕੀਤੀ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਫ਼ਿਰੋਜ਼ਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਬਾਅਦ 'ਚ ਦੋਸ਼ੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ। ਦੱਸ ਦੇਈਏ ਕਿ ਸਰਕਾਰ ਵਲੋਂ ਫ਼ਿਰੋਜ਼ਪੁਰ ਵਿੱਚ ਰਾਜ ਪੱਧਰੀ ਪਤੰਗ ਉਡਾਉਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਅਜਿਹੇ ਵਿੱਚ ਪੁਲਿਸ ਪ੍ਰਸ਼ਾਸਨ ਲਈ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣਾ ਵੱਡੀ ਚੁਣੌਤੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Shopkeeper arrested along with 300 Gattu of China Door in Firozpur News in punjabi , stay tuned to Rozana Spokesman)