ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 350 ਗ੍ਰਾਮ ਅਫ਼ੀਮ ਸਮੇਤ ਤਸਕਰ ਕਾਬੂ
ਪੰਜਾਬ ਵਿਚ ਜਲੰਧਰ ਪੁਲਿਸ (ਦਿਹਾਤੀ) ਨੇ 350 ਗ੍ਰਾਮ ਅਫੀਮ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਪ ਪੁਲਿਸ ਕਪਤਾਨ (ਦਿਹਾਤੀ) ਨਵਜੋਤ ਸਿੰਘ...
Arrest 
 		 		ਜਲੰਧਰ : ਪੰਜਾਬ ਵਿਚ ਜਲੰਧਰ ਪੁਲਿਸ (ਦਿਹਾਤੀ) ਨੇ 350 ਗ੍ਰਾਮ ਅਫੀਮ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਪ ਪੁਲਿਸ ਕਪਤਾਨ (ਦਿਹਾਤੀ) ਨਵਜੋਤ ਸਿੰਘ ਮਾਹਲ ਨੇ ਬੁੱਧਵਾਰ ਨੂੰ ਦੱਸਿਆ ਕਿ ਪੁਲਿਸ ਨੇ ਪਿੰਡ ਚੋਮੋਂ ਸੁਆ ਦੇ ਨਜਦੀਕ ਗਸ਼ਤ ਦੌਰਾਨ ਇਕ ਵਿਅਕਤੀ ਕੋਲੋਂ 350 ਗ੍ਰਾਮ ਅਫੀਮ ਬਰਾਮਦ ਕੀਤੀ ਹੈ।
ਦੋਸ਼ੀ ਦੀ ਪਹਿਚਾਣ ਨਿਰੰਜਨ ਕੁਮਾਰ ਪਾਸਵਾਨ ਨਿਵਾਸੀ ਆਮਵਾ ਜ਼ਿਲਾ ਪਲਾਮੂ, ਝਾਰਖੰਡ ਦੇ ਤੌਰ ‘ਤੇ ਹੋਈ ਹੈ। ਪਾਸਵਾਨ ਦੇ ਖਿਲਾਫ ਪੁਲਿਸ ਥਾਣਾ ਆਦਮਪੁਰ ਵਿਚ ਮਾਮਲਾ ਦਰਜ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।