ਪੱਟੀ ਕਤਲਕਾਂਡ: ਪੁਲਿਸ ਨੇ 24 ਘੰਟਿਆਂ ਅੰਦਰ ਦਬੋਚੀ ਮੁਲਜ਼ਮ ਅਮਨਦੀਪ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਰਦਾਤ ਮੌਕੇ ਵਰਤਿਆ ਗਿਆ ਪਿਸਤੌਲ ਵੀ ਹੋਇਆ ਬਰਾਮਦ 

Patti murder case: Police nabbed accused Amandeep Kaur within 24 hours

ਤਰਨਤਾਰਨ : ਪੱਟੀ 'ਚ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਦਾ ਕਤਲ ਕਰਨ ਵਾਲੀ ਫਰਾਰ ਔਰਤ ਨੂੰ ਤਰਨਤਾਰਨ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਦੀ ਪਛਾਣ ਅਮਨਦੀਪ ਕੌਰ ਪੁੱਤਰੀ ਭਾਗ ਸਿੰਘ ਵਜੋਂ ਹੋਈ ਹੈ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਮਹਿਲਾ ਚੇਅਰਮੈਨ ਦੇ ਪੈਲੇਸ ਵਿੱਚ ਸਜਾਵਟ ਦਾ ਕੰਮ ਕਰਦੀ ਸੀ ਅਤੇ ਕੱਲ੍ਹ ਉਹ ਚੇਅਰਮੈਨ ਦੇ ਲਾਇਸੈਂਸੀ ਪਿਸਤੌਲ ਨਾਲ ਮੇਜਰ ਸਿੰਘ ਦਾ ਆਪਣੇ ਪੈਲੇਸ ਵਿੱਚ ਕਤਲ ਕਰਨ ਮਗਰੋਂ ਫਰਾਰ ਹੋ ਗਈ ਸੀ। ਉਕਤ ਔਰਤ ਅੰਮ੍ਰਿਤਸਰ ਦੇ ਮਕਬੂਲਪੁਰਾ ਦੀ ਰਹਿਣ ਵਾਲੀ ਹੈ, ਜੋ ਬੀਤੇ ਦਿਨ ਤੋਂ ਫਰਾਰ ਸੀ।

ਇਹ ਵੀ ਪੜ੍ਹੋ​  : ਏਅਰ ਇੰਡੀਆ ਅਤੇ ਵਿਸਤਾਰਾ ਦਾ ਹੋਵੇਗਾ ਰਲੇਵਾਂ

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਰਣਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਧਾਰੀਵਾਲ ਦੇ ਬਿਆਨਾਂ 'ਤੇ ਅਸਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 42 ਦਰਜ ਕੀਤਾ ਗਿਆ ਸੀ। ਕਤਲ ਦੀ ਵਜ੍ਹਾ ਰੰਜ਼ਿਸ਼ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਮੇਜਰ ਸਿੰਘ ਨੂੰ ਬਲੈਕਮੇਲ ਕਰ ਕੇ ਡਰਾ-ਧਮਕਾ ਕੇ 2 ਲੱਖ ਰੁਪਏ ਦੀ ਮੰਗ ਕਰ ਰਹੀ ਸੀ।

ਇਹ ਵੀ ਪੜ੍ਹੋ​  : ਬੇਅਦਬੀ ਮਾਮਲੇ 'ਚ ਸੁਪਰੀਮ ਕੋਰਟ ਦਾ ਆਦੇਸ਼ : ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਮਾਮਲੇ ਦੀ ਸੁਣਵਾਈ

ਵਾਰਦਾਤ ਤੋਂ ਬਾਅਦ ਤਰਨ ਤਾਰਨ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ-ਵੱਖ ਜਗ੍ਹਾ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਅਤੇ ਹੋਰ ਟੈਕਨੀਕਲ ਸੋਰਸਾਂ ਰਾਂਹੀ ਅਮਨਦੀਪ ਕੌਰ ਨੂੰ ਬਾਈਪਾਸ ਚੌਕ ਝਬਾਲ ਰੋਡ ਤਰਨ ਤਾਰਨ ਤੋਂ ਗ੍ਰਿਫਤਾਰ ਕਰ ਕੇ ਉਸ ਪਾਸੋਂ ਵਾਰਦਾਤ ਮੌਕੇ ਵਰਤਿਆ ਗਿਆ .32 ਬੋਰ ਦਾ ਪਿਸਤੌਲ ਵੀ ਬ੍ਰਾਮਦ ਕਰ ਲਿਆ ਗਿਆ ਹੈ।