Breaking News : ਅੰਮ੍ਰਿਤਸਰ ਪ੍ਰਸ਼ਾਸਨ ਨੇ ਲੌਕਡਾਊਨ ‘ਚ ਦਿੱਤੀ ਢਿੱਲ
ਦੁੱਧ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਵਿਚ ਮਾਸਕ ਅਤੇ ਸੈਨੀਟਾਇਜ਼ਰ ਦਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ
ਅੰਮ੍ਰਿਤਸਰ : ਭਾਰਤ ਵਿਚ ਵਧ ਰਹੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਪੂਰੇ ਦੇਸ਼ ਵਿਚ 21 ਦਿਨ ਦਾ ਲੌਕਡਾਊਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸਾਰੇ ਪਾਸੇ ਆਵਾਜਾਈ ਨੂੰ ਬੰਦ ਕੀਤਾ ਹੋਇਆ ਹੈ। ਪਰ ਹੁਣ ਇਸ ਲੌਕਡਾਊਨ ਵਿਚ ਅੰਮ੍ਰਿਤਸਰ ਪ੍ਰਸ਼ਾਸਨ ਨੇ ਥੋੜੀ ਢਿੱਲ ਦਿੱਤੀ ਹੈ। ਦੱਸ ਦਈਏ ਕਿ ਸਾਰਾ ਦਿਨ ਕੈਮਿਸਟ ਅਤੇ ਲੈਬੋਰੇਟਰੀ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ ਅਤੇ ਪ੍ਰਸ਼ਾਸਨ ਨੇ ਪੈਟਰੋਲ ਪੰਪਾਂ ਨੂੰ ਵੀ ਪੂਰਾ ਦਿਨ ਖੁੱਲਾ ਰੱਖਣ ਦੀ ਇਜ਼ਾਜਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਖੇਤੀਬਾੜੀ ਆਵਾਜਾਈ ਨੂੰ ਵੀ ਇਜ਼ਾਜਤ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜਾਂ ਦੀ ਹੋਮ ਡਲੀਵਰੀ ਵੀ ਹੋਵੇਗੀ ਅਤੇ ਹੋਮ ਡਲੀਵਰੀ ਲਈ ਮੁਖ ਖੇਤੀਬਾੜੀ ਅਫ਼ਸਰ ਵੱਲੋਂ ਪਰਮਿਟ ਜ਼ਾਰੀ ਕੀਤੇ ਜਾਣਗੇ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਹਦਾਇਤ ਦਿੱਤੀ ਹੈ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖਾਧਾਂ ਅਤੇ ਬੀਜਾਂ ਦੀ ਹੋਮ ਡਲੀਵਰੀ ਹੋ ਸਕੇਗੀ। ਆਟੇ ਦੀਆਂ ਚੱਕੀਆਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ। ਇਸ ਤੋਂ ਇਲਾਵਾ ਮਿੱਲਾਂ ਅਤੇ ਹੋਲਸੇਲ ਵਪਾਰੀਆਂ ਨੂੰ ਸਮਾਨ ਦੀ ਢੋਆ-ਢੁਆਈ ਲਈ ਢਿੱਲ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਅੰਡੇ ਅਤੇ ਪੋਲਟਰੀ ਫਾਰਮ ਨਾਲ ਸਬੰਧਿਤ ਉਤਪਾਦਾਂ ਦੀ ਹੋਮ ਡਲਿਵਰੀ ਦੇਣ ਲਈ ਕਿਹਾ ਹੈ। ਮੰਡੀਆਂ ਸਵੇਰੇ 3 ਵਜੇ ਤੋਂ 8 ਵਜੇ ਤੱਕ ਖੁੱਲੀਆਂ ਰਹਿਣਗੀਆਂ। ਮਾਲ ਗੱਡੀਆਂ ਦੇ ਆਪ੍ਰੇਸ਼ਨ ਸਬੰਧੀ ਅਧਿਕਾਰੀਆਂ ਨੂੰ ਪਰਮਿਟ ਦੀ ਇਜ਼ਾਜਤ ਦੇ ਦਿੱਤੀ ਹੈ। ਦੁੱਧ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਵਿਚ ਮਾਸਕ ਅਤੇ ਸੈਨੀਟਾਇਜ਼ਰ ਦਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਨੂੰ ਕਰੋਨਾ ਦੀ ਚਪੇਟ ਚੋਂ ਮੁਕਤ ਕਰਨ ਲਈ ਇਥੇ ਸੈਟੀਟਾਈਜ਼ਰ ਵੀ ਛਿੜਕਿਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।