ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਨੌਜਵਾਨਾਂ ਦੀ ਕਾਰ ਨਾਲ ਭਿਆਨਕ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰ ਦੇ ਪਲਟਣ ਕਾਰਨ 1 ਨੌਜਵਾਨ ਦੀ ਮੌਤ ਤੇ 4 ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Accident

Accident

ਤਪਾ ਮੰਡੀ: ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਘੜੈਲੀ ਚੌਕ ਨਜ਼ਦੀਕ ਇਕ ਕਾਰ ਦੇ ਪਲਟਣ ਕਾਰਨ 1 ਨੌਜਵਾਨ ਦੀ ਮੌਤ ਤੇ 4 ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ ਨੌਜਵਾਨ ਵਿਆਹ ਦਾ ਸਮਾਗਮ ਵਿਚ ਸ਼ਮਿਲ ਹੋ ਕੇ ਵਾਪਸ ਜਾ ਰਹੇ ਸਨ। ਅਚਾਨਕ ਕਾਰ ਦੇ ਪਲਟ ਜਾਣ ਕਾਰਨ ਹਾਦਸਾ ਵਾਪਰਿਆ ਹੈ।