Jalandhar Accident News : ਮੋਟਰਸਾਈਕਲ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਪਤੀ ਦੀ ਮੌਤ, ਪਤਨੀ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar Accident News : ਜੋੜੇ ਦਾ 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਜਨਮ ਦਿਨ ਮਨਾ ਕੇ ਵਾਪਸ ਘਰ ਪਰਤ ਰਿਹਾ ਸੀ ਜੋੜਾ

road accident

Jalandhar Accident News : ਭੋਗਪੁਰ - ਭੋਗਪੁਰ ਵਿਖੇ ਕੌਮੀ ਮਾਰਗ ’ਤੇ ਸਥਿਤ ਪਿੰਡ ਸੱਦਾ ਚੱਕ ਨਜ਼ਦੀਕ ਨਵ-ਵਿਆਹੇ ਜੋੜੇ ਦੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਨਾਲ ਪਤੀ ਦੀ ਮੌਕੇ ’ਤੇ ਹੀ ਮੌਤ ਅਤੇ ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਏ. ਵੀ. ਯੂਨੀਵਰਸਿਟੀ ਦੇ ਸਾਹਮਣੇ ਸੇਹਰਾ ਪੈਲੇਸ ’ਚ ਭੁਪਿੰਦਰ ਸਿੰਘ ਪ੍ਰੈਂਟੀ ਪੁੱਤਰ ਡਾ. ਪਰਮਪਾਲ ਸਿੰਘ ਦਾ ਉਸ ਦਾ ਪਰਿਵਾਰ ਜਨਮ ਦਿਨ ਮਨਾ ਕੇ ਵਾਪਸ ਆਪਣੇ ਘਰ ਵਾਪਸ ਆ ਰਿਹਾ ਸੀ।

ਇਹ ਵੀ ਪੜੋ:Haryana News : ਰੋਹਤਕ 'ਚ ਕਲਯੁਗੀ ਮਾਂ ਨੇ 2 ਦਿਨ ਦੀ ਨਵਜੰਮੀ ਬੱਚੀ ਨੂੰ ਸੁੱਟਿਆ 

ਭੁਪਿੰਦਰ ਸਿੰਘ ਪ੍ਰੈਂਟੀ ਆਪਣੀ ਪਤਨੀ ਦਿਸ਼ਕਾ ਨਾਲ ਮੋਟਰਸਾਈਕਲ ’ਤੇ ਵਾਪਸ ਭੋਗਪੁਰ ਆਪਣੇ ਘਰ ਆ ਰਹੇ ਸਨ ਤਾਂ ਕੌਮੀ ਮਾਰਗ ’ਤੇ ਇਕ ਟਰੱਕ ਨੇ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ, ਜਿਸ ਕਰਕੇ ਦਿਸ਼ਕਾ ਤਾਂ ਮੋਟਰਸਾਈਕਲ ਤੋਂ ਡਿੱਗ ਪਈ ਅਤੇ ਪ੍ਰੈਂਟੀ ਦਾ ਮੋਟਰਸਾਈਕਲ ਸਮੇਤ ਟਰੱਕ ਹੇਠ ਆਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਿਸ਼ਕਾ ਨੂੰ ਗੰਭੀਰ ਰੂਪ ’ਚ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਸ ਦੀ ਹਾਲਤ ਠੀਕ ਹੋਣ ਕਰ ਕੇ ਘਰ ਲਿਆਂਦਾ ਹੈ। ਦੋਹਾਂ ਦੇ ਵਿਆਹ ਨੂੰ ਅਜੇ 2 ਮਹੀਨੇ ਵੀ ਨਹੀਂ ਹੋਏ ਅਤੇ ਪ੍ਰੈਂਟੀ ਦੀ ਮੌਤ ਵੀ ਉਸ ਦੇ ਜਨਮ ਦਿਨ ਵਾਲੇ ਦਿਨ ਹੋਈ। 

ਇਹ ਵੀ ਪੜੋ:World cup archery : ਵਿਸ਼ਵ ਕੱਪ ਤੀਰਅੰਦਾਜ਼ੀ ਮੁਕਾਬਲੇ 'ਚ ਪ੍ਰਨੀਤ ਕੌਰ ਨੇ ਜਿੱਤਿਆ ਸੋਨ ਤਮਗ਼ਾ

ਇਸ ਮੌਕੇ ਪੁਲਿਸ ਅਧਿਕਾਰੀ ASI ਪਰਮਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਸਤਿੰਦਰ ਫਤਿਹੇ ਭੱਟ ਪੁੱਤਰ ਫਤਿਹੇ ਮੁਹੰਮਦ ਭੱਟ ਵਾਸੀ ਵਾਡੀਪੁਰਾ ਜੰਮੂ ਕਸ਼ਮੀਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪ੍ਰੈਂਟੀ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਵਾਰਸਾਂ ਹਵਾਲੇ ਕਰ ਦਿੱਤੀ ਹੈ, ਜਿਨ੍ਹਾਂ ਨੇ ਉਸ ਦੇ ਸਸਕਾਰ ਦੀਆਂ ਰਸਮਾਂ ਨਿਭਾਅ ਦਿੱਤੀਆਂ ਹਨ। ਟਰੱਕ ਡਰਾਈਵਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਡਾ. ਪਰਮਪਾਲ ਸਿੰਘ ਨੇ ਕਿਹਾ ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾ ਉਹ ਅਦਾਲਤ ’ਚ ਜਾਣਗੇ ਤਾਂ ਜੋ ਡਾਈਰਵਰ ਤੇ ਟਰੱਕ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਹੋ ਸਕੇ ਅਤੇ ਉਨ੍ਹਾਂ ਦੇ ਬੱਚੇ ਨੂੰ ਇਨਸਾਫ਼ ਮਿਲ ਸਕੇ।

ਇਹ ਵੀ ਪੜੋ:Watermelon Testing: ਗਰਮੀਆਂ ’ਚ ਤਰਬੂਜ ਖਾਣ ਤੋਂ ਪਹਿਲਾਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਪਛਾਣੋ ਕਿ ਤਰਬੂਜ ਅਸਲੀ ਹੈ ਜਾਂ ਨਕਲੀ

(For more news apart from Bhogpur collision between motorcycle and truck in Death husband, wife injured News in Punjabi, stay tuned to Rozana Spokesman)