ਗਰਮੀ ਦੇ ਕਹਿਰ ਤੋਂ ਪਿਆਸੇ ਪੰਛੀਆਂ ਨੂੰ ਬਚਾਉਣ ਲਈ ਨੌਜੁਆਨਾਂ ਨੇ ਚੁਕਿਆ ਬੀੜਾ

ਏਜੰਸੀ

ਖ਼ਬਰਾਂ, ਪੰਜਾਬ

ਦਰੱਖ਼ਤਾਂ ’ਤੇ ਟੰਗ ਰਹੇ ਨੇ ਪਾਣੀ ਲਈ ਮਿੱਟੀ ਦੇ ਬਰਤਨ

photo

 

ਬਠਿੰਡਾ (ਰਮਨਦੀਪ ਕੌਰ ਸੈਣੀ/ਅਮਿਤ ਸ਼ਰਮਾ) : ਹਰ ਸਾਲ ਗਰਮੀਆਂ ਦੇ ਮੌਸਮ ਵਿਚ ਪਾਣੀ ਦੀ ਘਾਟ ਕਾਰਨ ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਲਈ ਜੋਨੀ ਨਾਮ ਦੇ ਵਿਅਕਤੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਨ੍ਹਾਂ ਪੰਛੀਆਂ ਨੂੰ ਬਚਾਉਣ ਲਈ ਇਨ੍ਹਾਂ ਵਲੋਂ ਪਿੰਡ ਦੇ ਘਰਾਂ ਦੀਆਂ ਛੱਤਾਂ ਅਤੇ ਦਰੱਖਤਾਂ ’ਤੇ ਪਾਣੀ ਨਾਲ ਭਰੇ ਮਿੱਟੀ ਦੇ ਬਰਤਨ ਟੰਗੇ ਜਾ ਰਹੇ ਹਨ ਤਾਂ ਜੋ ਇਸ ਭਿਆਨਕ ਗਰਮੀ ’ਚ ਪੰਛੀਆਂ ਨੂੰ ਪਾਣੀ ਅਸਾਨੀ ਨਾਲ ਮਿਲ ਸਕੇ। 

ਬੇਸਹਾਰਾ ਪੰਛੀਆਂ ਦਾ ਸਹਾਰਾ ਬਣੇ ਨੌਜੁਆਨ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਦਸਿਆ ਕਿ ਉਨ੍ਹਾਂ ਦੀ ਟੀਮ ਨੂੰ ਇਹ ਕੰਮ ਕਰਦਿਆਂ 5-6 ਸਾਲ ਹੋ ਗਏ। ਉਹ ਹਰ ਸਾਲ ਦਰਖ਼ਤਾਂ ’ਤੇ ਪਾਣੀ ਨਾਲ ਭਰੇ ਮਿੱਟੀ ਦੇ ਭਾਂਡੇ ਲਟਕਾਉਂਦੇ ਹਨ। ਗਰਮੀਆਂ ਹੋਣ ਕਾਰਨ ਕਈ ਥਾਵਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਪੰਛੀਆਂ ਨੂੰ ਪਾਣੀ ਨਹੀਂ ਮਿਲਦਾ ਤੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਕਿਉਂਕਿ ਪ੍ਰਮਾਤਮਾ ਕੁਦਰਤ ਦੇ ਹਰ ਜੀਵ-ਜੰਤੂ ਵਿਚ ਵਸਿਆ ਹੋਇਆ ਹੈ ਇਸ ਲਈ ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਇਹ ਸੋਚ ਕੇ ਹੀ ਉਹਨਾਂ ਨੇ ਇਹ ਨੇਕ ਉਪਰਾਲਾ ਸ਼ੁਰੂ ਕੀਤਾ।

ਜੋਨੀ ਨੇ ਦਸਿਆ ਕਿ ਉਹ ਮਿੱਟੀ ਦੇ ਭਾਂਡੇ ਦਰਖ਼ਤਾਂ ’ਤੇ ਲਟਕਾ ਦਿੰਦੇ ਹਨ ਜਿਸ ਤੋਂ ਬਾਅਦ ਨੇੜੇ ਰਹਿੰਦੇ ਦੁਕਾਨਦਾਰ ਤੇ ਲੋਕ ਉਨ੍ਹਾਂ ਵਿਚ ਹਰ ਰੋਜ਼ ਪਾਣੀ ਪਾਉਂਦੇ ਹਨ। ਉਨ੍ਹਾਂ ਨੇ ਦਸਿਆ ਕਿ ਇਨਸਾਨ ਕਿਤੇ ਨਾ ਕਿਤੇ ਕੁਦਰਤ ਨੂੰ ਨੁਕਸਾਨ ਵੀ ਪਹੁੰਚਾ ਰਿਹਾ ਹੈ। ਖੇਤਾਂ ਵਿਚ ਨਾੜ ਨੂੰ ਅੱਗ ਲਾਉਣ ਤੇ ਪ੍ਰਦੂਸ਼ਣ ਕਾਰਨ ਵੀ ਬਹੁਤ ਸਾਰੇ ਪੰਛੀ ਮਾਰੇ ਗਏ। ਇਸ ਦੇ ਨਾਲ ਹੀ ਲੋਕਾਂ ਨੇ ਆਪਣੇ ਨਿਜੀ ਹਿਤਾਂ ਲਈ ਵੱਡੀ ਗਿਣਤੀ ਵਿਚ ਦਰਖ਼ਤਾਂ ਦੀ ਕਟਾਈ ਸ਼ੁਰੂ ਕਰ ਦਿਤੀ ਹੈ। ਜਿਸ ਕਾਰਨ ਹੁਣ ਪੰਛੀਆਂ ਦੀ ਆਮਦ ਘਟ ਗਈ ਹੈ।

ਜੋਨੀ ਨੇ ਦਸਿਆ ਕਿ ਇਕ ਸਮਾਂ ਆਇਆ ਸੀ ਕਿ ਚਾਈਨਾ ਵਿਚ ਬਹੁਤ ਸਾਰੇ ਜਾਨਵਰਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ ਜਿਸ ਤੋਂ ਬਾਅਦ ਚਾਈਨਾ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਇਹ ਪੰਛੀ ਜ਼ਹਿਰੀਲੇ ਕੀੜੇ-ਮਕੌੜਿਆਂ ਨੂੰ ਖਾਂਦੇ ਰਹਿੰਦੇ ਹਨ ਜਿਸ ਕਾਰਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੇ ਹਾਂ। ਉਨ੍ਹਾਂ ਦਸਿਆ ਕਿ ਪਾਣੀ ਦੇ ਬਰਤਨ ਲਗਾਉਣ ਤੋਂ ਬਾਅਦ ਪੰਛੀ ਸਵੇਰ-ਸ਼ਾਮ ਪਾਣੀ ਪੀਣ ਦੇ ਲਈ ਆਉਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਸੁਹਾਵਣਾ ਅਨੁਭਵ ਮਿਲਦਾ ਹੈ। ਉਨ੍ਹਾਂ ਲੋਕਾਂ ਨੂੰ ਅਪਣੀਆਂ ਛੱਤਾਂ ’ਤੇ ਪਾਣੀ ਦੇ ਬਰਤਨ ਰੱਖਣ ਦੀ ਅਪੀਲ ਵੀ ਕੀਤੀ।

ਹਰ ਰੋਜ਼ ਪਾਣੀ ਪਾਉਂਦੇ ਹਨ। ਉਨ੍ਹਾਂ ਨੇ ਦਸਿਆ ਕਿ ਇਨਸਾਨ ਕਿਤੇ ਨਾ ਕਿਤੇ ਕੁਦਰਤ ਨੂੰ ਨੁਕਸਾਨ ਵੀ ਪਹੁੰਚਾ ਰਿਹਾ ਹੈ। ਖੇਤਾਂ ਵਿਚ ਨਾੜ ਨੂੰ ਅੱਗ ਲਾਉਣ ਤੇ ਪ੍ਰਦੂਸ਼ਣ ਕਾਰਨ ਵੀ ਬਹੁਤ ਸਾਰੇ ਪੰਛੀ ਮਾਰੇ ਗਏ। ਇਸ ਦੇ ਨਾਲ ਹੀ ਲੋਕਾਂ ਨੇ ਆਪਣੇ ਨਿਜੀ ਹਿਤਾਂ ਲਈ ਵੱਡੀ ਗਿਣਤੀ ਵਿਚ ਦਰਖ਼ਤਾਂ ਦੀ ਕਟਾਈ ਸ਼ੁਰੂ ਕਰ ਦਿਤੀ ਹੈ। ਜਿਸ ਕਾਰਨ ਹੁਣ ਪੰਛੀਆਂ ਦੀ ਆਮਦ ਘਟ ਗਈ ਹੈ।  ਜੋਨੀ ਨੇ ਦਸਿਆ ਕਿ ਇਕ ਸਮਾਂ ਆਇਆ ਸੀ ਕਿ ਚਾਈਨਾ ਵਿਚ ਬਹੁਤ ਸਾਰੇ ਜਾਨਵਰਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ ਜਿਸ ਤੋਂ ਬਾਅਦ ਚਾਈਨਾ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਕਿਹਾ ਕਿ ਇਹ ਪੰਛੀ ਜ਼ਹਿਰੀਲੇ ਕੀੜੇ-ਮਕੌੜਿਆਂ ਨੂੰ ਖਾਂਦੇ ਰਹਿੰਦੇ ਹਨ ਜਿਸ ਕਾਰਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੇ ਹਾਂ। ਉਨ੍ਹਾਂ ਦਸਿਆ ਕਿ ਪਾਣੀ ਦੇ ਬਰਤਨ ਲਗਾਉਣ ਤੋਂ ਬਾਅਦ ਪੰਛੀ ਸਵੇਰ-ਸ਼ਾਮ ਪਾਣੀ ਪੀਣ ਦੇ ਲਈ ਆਉਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਸੁਹਾਵਣਾ ਅਨੁਭਵ ਮਿਲਦਾ ਹੈ। ਉਨ੍ਹਾਂ ਲੋਕਾਂ ਨੂੰ ਅਪਣੀਆਂ ਛੱਤਾਂ ’ਤੇ ਪਾਣੀ ਦੇ ਬਰਤਨ ਰੱਖਣ ਦੀ ਅਪੀਲ ਵੀ ਕੀਤੀ।