ਨਸ਼ਾ ਵਿਰੋਧੀ ਦਿਵਸ 'ਤੇ ਆਮ ਆਦਮੀ ਪਾਰਟੀ ਦੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰ ਰੋਜ ਪੰਜਾਬ 'ਚ ਵੱਧ ਨਸ਼ਾ ਲੈਣ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਿਛਲੇ ਦੋ-ਤਿੰਨ ਦਿਨਾਂ 'ਚ ਇਹ ਗਿਣਤੀ 10 ਤੋਂ ਵੀ ਵਧ ਚੁਕੀ........

Naseeb Bawa And Others During Meeting

ਮੋਗਾ : ਹਰ ਰੋਜ ਪੰਜਾਬ 'ਚ ਵੱਧ ਨਸ਼ਾ ਲੈਣ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਿਛਲੇ ਦੋ-ਤਿੰਨ ਦਿਨਾਂ 'ਚ ਇਹ ਗਿਣਤੀ 10 ਤੋਂ ਵੀ ਵਧ ਚੁਕੀ ਹੈ। ਨਸ਼ਾ ਵਿਰੋਧੀ ਦਿਵਸ 'ਤੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਸੀਬ ਬਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਖਾਤਮੇ ਲਈ  ਜਨਤਾ ਤੋਂ ਇਕ ਮਹੀਨੇ ਦਾ ਸਮਾਂ ਮੰਗਿਆ ਸੀ ਪਰ ਉਨਾਂ ਦੀ ਸਰਕਾਰ ਬਣੀ ਨੂੰ ਸਵਾ ਸਾਲ ਹੋ ਚੁੱਕੇ ਹਨ ਪਰ ਕੀ ਉਹ ਅਪਣੇ ਬਿਆਨਾਂ ਦੀ ਵਾਅਦਾ ਖਿਲਾਫੀ ਨਹੀ ਕਰ ਹਨ।

ਪੰਜਾਬ ਪੁਲਿਸ ਦੀ ਮਾਰ ਸਿਰਫ ਨਸ਼ਾ ਖਾਣ ਵਾਲੇ ਲੋਕਾਂ ਨੂੰ ਫੜ ਕੇ ਪਰਚੇ ਦਰਜ ਕਰਨ ਦੀ ਗਿਣਤੀ ਵਧਾਉਣ ਤਕ ਸੀਮਤ ਹੋ ਗਈ ਹੈ। ਕੀ ਪੁਲਿਸ ਨੂੰ ਇਸ ਗਲ ਦੀ ਜਾਣਕਾਰੀ ਨਹੀ ਕਿ ਨਸ਼ੇ ਦੀ ਵਿਕਰੀ ਧੱੜਲੇਦਾਰੀ ਨਾਲ ਹੋ ਰਹੀ  ਹੈ। ਕੀ ਕੈਪਟਨ ਕੋਲ ਇਸ ਦੀ ਰਿਪੋਰਟ ਨਹੀ ਜਾਂਦੀ ਕਿ ਨਸ਼ੇ ਦੀ ਵਿਕਰੀ ਦਾ ਕਾਰੋਬਾਰ ਦਿਨ-ਦੁਗਨੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। 

ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਨੇ ਪੁਰਜੋਰ ਸ਼ਬਦਾਂ 'ਚ ਮੰਗ ਕੀਤੀ ਹੈ ਕਿ ਸਰਕਾਰ ਇਸ ਸਮੱਸਿਆ ਪ੍ਰਤੀ ਸੰਜੀਦਾ ਹੋਵੇ ਅਤੇ ਨਸ਼ੇ ਦੇ ਸਮਗਲਰਾਂ ਨੂੰ ਨੱਥ ਪਾਵੇ। ਇਸ ਮੌਕੇ ਨਰੇਸ਼, ਗੁਰਪ੍ਰੀਤ ਸਿੰਘ ਸਚਦੇਵਾ, ਅਮਿਤ ਪੁਰੀ, ਅਮਨ ਰੱਖੜਾ, ਕੇ.ਪੀ ਬਾਵਾ, ਊਸ਼ਾ ਰਾਣੀ, ਚਮਕੌਰ ਸਿੰਘ, ਪਿਆਰਾ ਸਿੰਘ, ਮਨਦੀਪ ਸਿੰਘ ਅਤੇ ਹੋਰ ਆਪ ਵਲੰਟੀਅਰਜ ਨੇ ਹਿੱਸਾ ਲਿਆ।