ਪਤਨੀ ਨਾਲ ਚਲਦੇ ਵਿਵਾਦ ਕਾਰਨ ਪਤੀ ਨੇ ਕੀਤੀ ਖ਼ੁਦਕੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਘਾਪੁਰਾਣਾ ਨਿਵਾਸੀ ਪ੍ਰਗਟ ਸਿੰਘ (28) ਵਲੋਂ ਅਪਣੀ ਪਤਨੀ ਦੇ ਨਾਲ ਚੱਲਦੇ ਆ ਰਹੇ ਵਿਵਾਦ ਨੂੰ ਲੈ ਕੇ ਅੱਜ ਸਵੇਰੇ ਆਪਣੇ ਘਰ 'ਚ ਹੀ ਭੈਣ ਦੇ ਲਾਇਸੈਂਸੀ ਰਿਵਾਲਵਰ ...

Pargat Singh and his Son

ਬਾਘਾ ਪੁਰਾਣਾ,ਬਾਘਾਪੁਰਾਣਾ ਨਿਵਾਸੀ ਪ੍ਰਗਟ ਸਿੰਘ (28) ਵਲੋਂ ਅਪਣੀ ਪਤਨੀ ਦੇ ਨਾਲ ਚੱਲਦੇ ਆ ਰਹੇ ਵਿਵਾਦ ਨੂੰ ਲੈ ਕੇ ਅੱਜ ਸਵੇਰੇ ਆਪਣੇ ਘਰ 'ਚ ਹੀ ਭੈਣ ਦੇ ਲਾਇਸੈਂਸੀ ਰਿਵਾਲਵਰ ਨਾਲ ਕੰਨਪਟੀ ਤੇ ਗੋਲੀ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀ.ਐਸ.ਪੀ ਬਾਘਾਪੁਰਾਣਾ ਸੁਖਦੇਵ ਸਿੰਘ ਪੁਲਿਸ ਟੀਮ ਨਾਲ ਘਟਨਾ ਸਥਾਨ ਤੇ ਪਹੁੰਚੇ ਅਤੇ ਜਾਂਚ ਦੇ ਬਾਅਦ ਪੁੱਛਗਿੱਛ ਕੀਤੀ।

ਪੁਲਿਸ ਵਲੋਂ ਮ੍ਰਿਤਕ ਦੀ ਮਾਤਾ ਦਲਜੀਤ ਕੌਰ ਪਤਨੀ ਦਵਿੰਦਰ ਸਿੰਘ ਨਿਵਾਸੀ ਵਾਰਡ ਨੰਬਰ ਚਾਰ ਮੁਗਲੂ ਪੱਤੀ ਬਾਘਾਪੁਰਾਣਾ ਦੇ ਬਿਆਨਾਂ ਤੇ ਮ੍ਰਿਤਕ ਦੀ ਪਤਨੀ ਨਵਜੋਤ ਕੌਰ, ਸੱਸ ਚਰਨਜੀਤ ਕੌਰ, ਸਾਲਾ ਸੁਰਿੰਦਰ ਸਿੰਘ ਸਾਰੇ ਨਿਵਾਸੀ ਪਿੰਡ ਸਾਦਾ ਬੋਹੜ ਹਾਲ ਅਬਾਦ ਫਿਰੋਜਪੁਰ ਦੇ ਖਿਲਾਫ ਆਤਮਹੱਤਿਆ ਦੇ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਪੁਲਿਸ ਨੂੰ ਦਿਤੇ ਬਿਆਨਾਂ 'ਚ ਦਲਜੀਤ ਕੌਰ ਨੇ ਕਿਹਾ ਕਿ ਉਸ ਦਾ ਬੇਟਾ ਪ੍ਰਗਟ ਸਿੰਘ ਜੋ ਫਾਇਨਾਂਸ ਦਾ ਕੰਮ ਕਰਦਾ ਸੀ, ਦਾ ਵਿਆਹ ਕਰੀਬ ਸਵਾ ਤਿੰਨ ਸਾਲ ਪਹਿਲਾਂ ਨਵਜੋਤ ਕੌਰ ਪੁੱਤਰੀ ਰੇਸ਼ਮ ਸਿੰਘ ਦੇ ਨਾਲ ਨਾਲ ਹੋਇਆ ਸੀ। ਉਨਾਂ ਦੀ ਇਕ ਬੇਟੀ ਰਵਨੀਤ ਕੌਰ ਹੈ। ਉੁਨ੍ਹਾਂ ਦਸਿਆ ਕਿ ਮੇਰੀ ਨੂੰਹ ਅਕਸਰ ਹੀ ਮੇਰੇ ਬੇਟੇ ਦੇ ਨਾਲ ਝਗੜਾ ਕਰਦੀ ਰਹਿੰਦੀ ਸੀ, ਜਿਸ ਕਾਰਨ ਘਰ 'ਚ ਵਿਵਾਦ ਚੱਲ ਰਿਹਾ ਸੀ ਅਤੇ ਅਪਣੀ ਬੇਟੀ ਨੂੰ ਲੈ ਕੇ ਪੇਕੇ ਘਰ ਚਲੀ ਗਈ।

ਉਸਨੇ ਸਾਨੂੰ ਫਸਾਉਣ ਦੇ ਲਈ ਮੇਰੇ ਬੇਟੇ, ਮੇਰੇ ਅਤੇ ਮੇਰੀਆਂ ਤਿੰਨ ਬੇਟੀਆਂ ਬਲਵਿੰਦਰ ਕੌਰ, ਨਰਿੰਦਰ ਕੌਰ, ਜਸਵੀਰ ਕੌਰ ਦੇ ਵਿਰੁਧ ਡੀ.ਐਸ.ਪੀ ਫਿਰੋਜਪੁਰ ਦੇ ਕੋਲ ਦਾਜ ਮੰਗਣ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ। ਉਕਤ ਸ਼ਿਕਾਇਤ ਦੀ ਸੁਣਵਾਈ 27 ਜੂਨ ਨੂੰ ਹੋਣੀ ਸੀ, ਜਿਸ ਕਾਰਨ ਮੇਰੀਆਂ ਤਿੰਨੋਂ ਬੇਟੀਆਂ ਬਾਘਾਪੁਰਾਣਾ ਸਾਡੇ ਘਰ ਆਈਆਂ ਹੋਈਆਂ ਸਨ।

ਮੇਰੀ ਬੇਟੀ ਨਰਿੰਦਰ ਕੌਰ ਦਾ ਪਤੀ ਫੌਜ 'ਚ ਹੈ, ਹਿਫਾਜ਼ਤ ਦੇ ਲਈ ਅਪਣੀ ਪਤਨੀ ਨੂੰ ਇਕੱਲੀ ਹੋਣ ਦੇ ਚੱਲਦੇ ਲਾਇਸੈਂਸੀ ਰਿਵਾਲਵਰ ਲੈ ਕੇ ਦਿਤਾ ਸੀ, ਜੋ ਉਹ ਅਪਣੇ ਨਾਲ ਲੈ ਆਈ ਸੀ, ਜੋ ਉਸਦੇ ਪਰਸ 'ਚ ਪਿਆ ਸੀ, ਜਿਸ ਦਾ ਪਤਾ ਮੇਰੇ ਬੇਟੇ ਪ੍ਰਗਟ ਸਿੰਘ ਨੂੰ ਸੀ। ਅੱਜ ਸਵੇਰੇ ਜਦ ਅਸੀਂ ਚਾਰ ਵਜੇ ਗੋਲੀ ਚੱਲਣ ਦੀ ਅਵਾਜ਼ ਸੁਣੀ ਤਾਂ ਸਾਰੇ ਪਰਵਾਰਕ ਮੈਂਬਰ ਇਕਦਮ ਉਠੇ ਅਤੇ ਦੇਖਿਆ ਕਿ ਮੇਰਾ ਬੇਟਾ ਜਿਸ ਦੀ ਕਨਪਟੀ 'ਤੇ ਗੋਲੀ ਲੱਗੀ ਹੋਈ ਹੈ

ਅਤੇ ਨਾਲ ਹੀ ਰਿਵਾਲਰ ਪਿਆ ਹੋਇਆ, ਵਿਹੜੇ ਵਿਚ ਪਿਆ ਹੈ, ਜਿਸ ਤੇ ਅਸੀਂ ਤੁਰੰਤ ਉਸ ਨੂੰ ਬਾਘਾਪੁਰਾਣਾ ਦੇ ਹਸਪਤਾਲ 'ਚ ਦਾਖਲ ਕਰਵਾਇਆ। ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਮੋਗਾ ਰੈਫਰ ਕਰ ਦਿਤਾ, ਜਿੱਥੋਂ ਉਸ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿਤਾ ਗਿਆ। ਪਰ ਉਸਨੇ ਦਮ ਤੋੜ ਦਿਤਾ।