ਖ਼ੁਦਕੁਸ਼ੀ ਤੋਂ ਪਹਿਲਾਂ ਕੀਤਾ ਭਰਾ ਨੂੰ ਫ਼ੋਨ, ਬੇਰੁਜ਼ਗਾਰੀ ਕਾਰਨ ਗੱਡੀ ਥੱਲੇ ਦਿੱਤਾ ਸਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੇਹਰਟਾ ਦਾ ਲਵਦੀਪ ਸਿੰਘ ਮੰਗਲਵਾਰ ਨੂੰ ਫੌਜ ਦੀ ਭਰਤੀ ਵਿਚ ਹਿੱਸਾ ਲੈਣ ਖਾਸਾ ਗਿਆ ਸੀ।

Young man committed suicide

ਅੰਮ੍ਰਿਤਸਰ, ਛੇਹਰਟਾ ਦਾ ਲਵਦੀਪ ਸਿੰਘ ਮੰਗਲਵਾਰ ਨੂੰ ਫੌਜ ਦੀ ਭਰਤੀ ਵਿਚ ਹਿੱਸਾ ਲੈਣ ਖਾਸਾ ਗਿਆ ਸੀ। ਭਰਤੀ ਵਿਚੋਂ ਰੱਦ ਹੋਣ ਤੋਂ ਬਾਅਦ ਲਵਦੀਪ ਅਮ੍ਰਿਤਸਰ ਵਾਪਿਸ ਆਇਆ ਅਤੇ ਆਪਣੇ ਭਰਾ ਅਜੈ ਸਿੰਘ ਨੂੰ ਫੋਨ ਕਰ ਕਿਹਾ ਕਿ ਉਹ ਭੰਡਾਰੀ ਪੁਲ ਦੇ ਹੇਠਾਂ ਹੈ ਅਤੇ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਉਸਦੀ ਇਹ ਗੱਲ ਸੁਣਕੇ ਘਬਰਾਇਆ ਭਰਾ ਜਦੋਂ ਤੱਕ ਘਟਨਾ ਸਥਾਨ 'ਤੇ ਪਹੁੰਚਿਆ ਤਾਂ ਉਦੋਂ ਤੱਕ ਲਵਦੀਪ ਗੱਡੀ ਦੇ ਅੱਗੇ ਛਾਲ਼ ਮਾਰ ਚੁੱਕਿਆ ਸੀ ਤੇ ਉਸਦਾ ਸਿਰ ਧੜ ਤੋਂ ਵੱਖ ਹੋ ਚੁੱਕਿਆ ਸੀ। ਭਰਾ ਦੀ ਲਾਸ਼ ਨੂੰ ਅਜੈ ਸਿੰਘ ਗੋਦੀ ਵਿਚ ਲੈ ਕੇ ਰੋਂਦਾ ਰਿਹਾ।