ਪੰਜਾਬ 'ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ, ਤਲਾਸ਼ੀ ਲੈਣ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ
ਤਲਾਸ਼ੀ ਲੈਣ 'ਤੇ ਨਹੀਂ ਮਿਲਿਆ ਇਤਰਾਜ਼ਯੋਗ ਸਮਾਨ
ਫਰੀਦਕੋਟ: ਇਕ ਪਾਕਿਸਤਾਨੀ ਨਾਗਰਿਕ ਭਾਰਤੀ ਸਰਹੱਦ ਪਾਰ ਕਰਕੇ ਪੰਜਾਬ ਵਿਚ ਦਾਖਲ ਹੋਇਆ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਉਸ ਨੂੰ ਫਿਰੋਜ਼ਪੁਰ ਦੇ ਭਾਰਤ ਵਾਲੇ ਪਾਸੇ ਘੁੰਮਦੇ ਦੇਖਿਆ ਅਤੇ ਉਸ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਕਤ ਪਾਕਿ ਨਾਗਰਿਕ ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋ ਗਿਆ ਸੀ। ਤਲਾਸ਼ੀ ਦੌਰਾਨ ਉਸ ਕੋਲੋਂ ਕੋਈ ਇਤਰਾਜ਼ਯੋਗ ਵਸਤੂ ਵੀ ਬਰਾਮਦ ਨਹੀਂ ਹੋਈ।
ਇਹ ਵੀ ਪੜ੍ਹੋ: ਬਰਨਾਲਾ: ਨਹਿਰ 'ਚੋਂ ਮਿਲੀ ਡਾਕਟਰ ਦੀ ਲਾਸ਼, ਮਚਿਆ ਹੜਕੰਪ
ਬੀਐਸਐਫ ਵਲੋਂ ਪਾਕਿ ਰੇਂਜਰਾਂ ਨਾਲ ਗੱਲਬਾਤ ਕੀਤੀ ਗਈ। ਪਾਕਿ ਰੇਂਜਰਾਂ ਵਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਕਿ ਉਕਤ ਵਿਅਕਤੀ ਪਾਕਿ ਨਾਗਰਿਕ ਸੀ, ਉਸ ਨੂੰ ਵਾਪਸ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿਤਾ ਗਿਆ। ਪਾਕਿਸਤਾਨੀ ਨਾਗਰਿਕ 27 ਜੂਨ 2023 ਨੂੰ ਭਾਰਤੀ ਸਰਹੱਦ ਵਿਚ ਦਾਖ਼ਲ ਹੋਇਆ ਸੀ ਪਰ ਜਦੋਂ ਉਹ ਸਰਹੱਦ ਪਾਰ ਕਰਕੇ ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਚ ਘੁੰਮਦਾ ਦੇਖਿਆ ਗਿਆ ਤਾਂ ਜਵਾਨਾਂ ਨੇ ਉਸ ਨੂੰ ਫੜ ਲਿਆ।
ਇਹ ਵੀ ਪੜ੍ਹੋ: ਪੰਜਾਬ ਨੂੰ ਜਲਦ ਮਿਲਣਗੇ 7 ਨਵੇਂ IAS ਅਧਿਕਾਰੀ: PCS ਅਫ਼ਸਰਾਂ ਨੂੰ ਦਿਤੀ ਜਾਵੇਗੀ ਤਰੱਕੀ