ਅੰਤਰਰਾਸ਼ਟਰੀ ਸਰਹੱਦ 'ਤੇ ਡਰੋਨ ਦੀ ਦਸਤਕ, BSF ਵਲੋਂ ਖੇਮਕਰਨ ਦੇ ਪਿੰਡ ਮੀਆਂਵਾਲਾ ਤੋਂ ਡਰੋਨ ਬਰਾਮਦ
ਚੀਨ ਦਾ ਬਣਿਆ ਹੋਇਆ ਹੈ ਹੈਕਸਾਕਾਪਟਰ ਡਰੋਨ
A Hexacopter drone recovered from Khemkaran
ਖੇਮਕਰਨ : ਅੰਤਰਰਾਸ਼ਟਰੀ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ ਹੋਈ। ਖੇਮਕਰਨ ਕਸਬੇ ਦੇ ਪਿੰਡ ਮੀਆਂਵਾਲਾ ਤੋਂ ਬੀ.ਐਸ.ਐਫ਼. ਨੇ ਇਕ ਡਰੋਨ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ: ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਮਾਨ ਨੂੰ ਦਿਤਾ 8 ਜੁਲਾਈ ਦਾ ਆਖਰੀ ਮੌਕਾ
ਜਾਣਕਾਰੀ ਅਨੁਸਾਰ ਬੀ.ਐਸ.ਐਫ਼. ਅਤੇ ਪੰਜਾਬ ਪੁਲਿਸ ਵਲੋਂ ਚਲਾਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਇਹ ਬਰਾਮਦਗੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਇਹ ਡਰੋਨ ਕਿਸਾਨ ਕ੍ਰਿਸ਼ਨ ਕੁਮਾਰ ਮੋਤੀ ਪੁੱਤਰ ਕਸ਼ਮੀਰਾ ਲਾਲ ਦੇ ਖੇਤਾਂ ਵਿਚ ਪਿਆ ਮਿਲਿਆ ਹੈ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਕਾਰ ਨੇ ਮਾਰੀ ਸਕੂਟੀ ਸਵਾਰ ਔਰਤਾਂ ਨੂੰ ਟੱਕਰ
ਵਧੇਰੇ ਜਾਣਕਾਰੀ ਦਿੰਦਿਆਂ ਬੀ.ਐਸ.ਐਫ਼. ਅਧਿਕਾਰੀਆਂ ਨੇ ਦਸਿਆ ਕਿ ਬਰਾਮਦ ਹੋਇਆ ਡਰੋਨ ਚੀਨ ਦਾ ਬਣਿਆ ਹੋਇਆ ਹੈਕਸਾਗਨ ਡਰੋਨ ਹੈ। ਉਨ੍ਹਾਂ ਦਸਿਆ ਕਿ ਇਸ ਡਰੋਨ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਦੀ ਬਰਾਮਦਗੀ ਨਹੀਂ ਹੋਈ ਹੈ।