ਗੁਆਂਢੀ ਨੇ ਨਾਬਾਲਗ ਨੂੰ ਬਣਾਇਆ ਹਵਸ ਦਾ ਸ਼ਿਕਾਰ
ਪੀੜਤ ਦੀ ਮਾਂ ਦੇ ਬਿਆਨਾਂ 'ਤੇ ਪੁਲਿਸ ਨੇ ਕੀਤਾ ਮਾਮਲਾ ਦਰਜ
ਫ਼ਿਰੋਜ਼ਪੁਰ: ਜ਼ਿਲ੍ਹੇ ਵਿਚ 14 ਸਾਲਾ ਨਾਬਾਲਗ ਨੂੰ ਬਲੈਕਮੇਲ ਕਰ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਦੋਸ਼ੀ ਕੁਲਦੀਪ ਸਿੰਘ ਵਾਸੀ ਫੱਤੇਵਾਲਾ ਹਿਠਾੜ ਮਮਦੋਟ, ਜ਼ਿਲ੍ਹਾ ਫ਼ਿਰੋਜ਼ਪੁਰ ਵਿਰੁਧ ਜਿਸਮਾਨੀ ਸ਼ੋਸ਼ਣ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ
ਮਮਦੋਟ ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਪੀੜਤ ਲੜਕੀ ਦੀ ਮਾਂ ਨੇ ਦਸਿਆ ਕਿ 23 ਜੂਨ ਦੀ ਰਾਤ ਨੂੰ ਪ੍ਰਵਾਰ ਵਾਲੇ ਖਾਣਾ ਖਾ ਕੇ ਸੌਂ ਗਏ ਸਨ। ਰਾਤ ਕਰੀਬ 2 ਵਜੇ ਜਦੋਂ ਅੱਖ ਖੁੱਲ੍ਹੀ ਤਾਂ 14 ਸਾਲਾ ਬੇਟੀ ਬਿਸਤਰੇ 'ਤੇ ਨਹੀਂ ਸੀ। ਪੂਰੇ ਘਰ ਵਿਚ ਨਾ ਮਿਲੀ ਤਾਂ ਭਾਲ ਲਈ ਸਾਰੇ ਪ੍ਰਵਾਰ ਵਾਲੇ ਬਾਹਰ ਨਿਕਲੇ, ਅੱਗਿਉਂ ਗੁਆਂਢੀ ਕੁਲਦੀਪ ਸਿੰਘ ਉਨ੍ਹਾਂ ਦੀ ਲੜਕੀ ਨੂੰ ਲੈ ਕੇ ਆਉਂਦਾ ਦਿਖਾਈ ਦਿਤਾ।
ਇਹ ਵੀ ਪੜ੍ਹੋ: ਬਰਤਾਨੀਆ ਵਿਚ ਦਿਮਾਗੀ ਰੋਗਾਂ ਦੇ ਭਾਰਤੀ ਡਾਕਟਰ ਨੂੰ 6 ਸਾਲ ਦੀ ਕੈਦ
ਪੁੱਛਣ 'ਤੇ ਉਨ੍ਹਾਂ ਦੀ ਧੀ ਨੇ ਦਸਿਆ ਕਿ ਉਸ ਦੀ ਕੋਈ ਚੀਜ਼ ਮੁਲਜ਼ਮ ਦੇ ਕੋਲ ਸੀ ਜਿਸ ਨੂੰ ਲੈ ਕੇ ਉਹ ਲੜਕੀ ਨੂੰ ਬਲੈਕਮੇਲ ਕਰ ਰਿਹਾ ਸੀ। ਮੁਲਜ਼ਮ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਅਤੇ ਉਸ ਦੀ ਮਰਜ਼ੀ ਖ਼ਿਲਾਫ਼ ਉਸ ਨਾਲ ਬਲਾਤਕਾਰ ਕੀਤਾ। ਮਮਦੋਟ ਥਾਣੇ ਦੇ ਏ.ਐਸ.ਆਈ. ਗੁਰਚਰਨ ਸਿੰਘ ਨੇ ਦਸਿਆ ਕਿ ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਵਿਰੁਧ ਜਿਸਮਾਨੀ ਸ਼ੋਸ਼ਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।