15 ਅਗਸਤ ਤੋਂ ਪੰਜਾਬ ਦੇ 5 ਜ਼ਿਲਿਆਂ `ਚ ਪਟਰੋਲ-ਡੀਜਲ ਆਟੋ ਦੀ ਰਜਿਸਟਰੇਸ਼ਨ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਧਦੇ ਹੋਏ ਪ੍ਰਦੂਸ਼ਣ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਅਹਿਮ ਕਦਮ ਚੁੱਕੇ ਹਨ। ਇਸ ਪ੍ਰਦੂਸ਼ਣ ਦੌਰਾਨ

Auto

ਲੁਧਿਆਣਾ: ਵਧਦੇ ਹੋਏ ਪ੍ਰਦੂਸ਼ਣ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਅਹਿਮ ਕਦਮ ਚੁੱਕੇ ਹਨ। ਇਸ ਪ੍ਰਦੂਸ਼ਣ ਦੌਰਾਨ ਹੋ ਰਹੀਆਂ ਬਿਮਾਰੀਆਂ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕਰਕੇ ਰੱਖ ਦਿਤਾ ਹੈ।  ਸੂਬੇ ਦੀ ਬਹੁਤ ਸਾਰੇ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸੂਬੇ ਦੀਆਂ ਸਰਕਾਰ ਨੇ  ਸੂਬੇ ਦੇ 5 ਜ਼ਿਲਿਆਂ `ਚ  ਜਲੰਧਰ ,  ਲੁਧਿਆਣਾ, ਅਮ੍ਰਿਤਸਰ , ਮੋਹਾਲੀ ਅਤੇ ਫਤਹਿਗੜ੍ਹ ਸਾਹਿਬ ਵਿਚ 15 ਅਗਸਤ ਤੋਂ ਨਵੇਂ ਡੀਜਲ ਅਤੇ ਪਟਰੋਲ ਵਾਲੇ ਆਟੋ ਦਾ ਰਜਿਸਟਰੇਸ਼ਨ ਨਹੀਂ ਹੋਵੇਗਾ।

ਸਰਕਾਰ ਨੇ ਇਹਨਾਂ ਦੀ ਰਜਿਸਟਰੇਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਸਿਰਫ ਸੀਏਨਜੀ ,ਐਲਪੀਜੀ ਜਾਂ ਇਲੇਕਟਰਿਕ ਆਟੋ ਹੀ ਰਜਿਸਟਰ ਹੋਣਗੇ। ਤੁਹਾਨੂੰ ਦਸ ਦੇਈਏ ਕੇ ਪਾਲਿਊਸ਼ਨ ਕੰਟਰੋਲ ਬੋਰਡ ਨੇ ਜਨਵਰੀ ਤੋਂ ਜੂਨ ਤਕ ਪੰਜਾਬ  ਦੇ ਵੱਖਰੇ ਸ਼ਹਿਰਾਂ ਵਿਚ ਹਵਾ ਦੀ ਕਵਾਲਿਟੀ ਨੂੰ ਜਾਂਚਿਆ ਹੈ । ਹਵਾ ਵਿੱਚ ਪ੍ਰਦੂਸ਼ਣ ਦੇ ਹਿਸਾਬ ਨਾਲ ਪੰਜਾਬ  ਦੇ ਸ਼ਹਿਰ ਮੋਡਰੇਟ ਕੈਟੇਗਰੀ ਵਿਚ ਆਉਂਦੇ ਹਨ।

ਦਸਿਆ ਜਾ ਰਿਹਾ ਹੈ ਕੇ ਇਥੇ 201 ਤੋਂ 300  ਦੇ ਵਿੱਚ ਪ੍ਰਤੀ ਘਨ ਮੀਟਰ ਹਵਾ ਵਿਚ ਗੰਦਗੀ ਹੈ। ਪਾਲਿਊਸ਼ਨ ਕੰਟਰੋਲ ਬੋਰਡ ਦਾ ਕਹਿਣਾ ਹੈ ਕੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਇਸ ਪੰਜ ਜਿਲਿਆਂ ਵਿੱਚ ਹੈ । 6 ਮਹੀਨੇ ਦੀ ਖੋਜ ਦੌਰਾਨ ਮੰਨਿਆ ਗਿਆ ਕਿ ਪ੍ਰਦੂਸ਼ਣ ਦਾ ਪ੍ਰਮੁੱਖ ਕਾਰਨ ਡੀਜਲ ਅਤੇ ਪਟਰੋਲ ਵਾਲੇ ਆਟੋ ਹਨ। ਜਿਸ ਨਾਲ ਵਧੇਰੇ ਮਾਤਰਾ `ਚ ਪ੍ਰਦੂਸ਼ਣ ਫ਼ੈਲ ਰਿਹਾ ਹੈ। ਪ੍ਰਦੂਸ਼ਣ ਦੇ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਪਾਲਿਊਸ਼ਨ ਕੰਟਰੋਲ ਬੋਰਡ ਦੀ ਰਿਪੋਰਟ  ਦੇ ਬਾਅਦ ਸਰਕਾਰ ਨੇ  ਇਸ ਮੁਸ਼ਕਿਲ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ ।

ਪਾਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ .ਸਤਿੰਦਰ  ਸਿੰਘ  ਮਰਵਾਹਾ ਨੇ ਪਬਲਿਕ ਨੋਟਿਸ ਜਾਰੀ ਕਰ ਆਰਸੀ ਉਤੇ ਰੋਕ ਨੂੰ ਲੈ ਕੇ ਨਾਗਰਿਕ ਸੁਝਾਅ ਅਤੇ ਅਤਰਾਜ 15 ਦਿਨ ਵਿੱਚ ਟਰਾਂਸਪੋਰਟ ਕਮਿਸ਼ਨਰ ਦੇ ਆਫਿਸ ਵਿੱਚ ਦਰਜ ਕਰਾਉਣ ਨੂੰ ਕਿਹਾ ਹੈ। ਇਸ ਮੌਕੇ ਮਰਵਾਹਾ ਨੇ ਕਿਹਾ , ਬਹੁਤ ਛੇਤੀ ਰਜਿਸਟਰੇਸ਼ਨ ਉੱਤੇ ਰੋਕ ਵਾਲੇ ਸ਼ਹਿਰਾਂ ਵਿੱਚ ਸੀਐਨਜੀ ਪੰਪ ਖੋਲ੍ਹੇ ਜਾਣਗੇ। ਜਿਸ ਨਾਲ ਸ਼ਹਿਰਾਂ `ਚ ਪ੍ਰਦੂਸ਼ਣ ਘਟ ਜਾਵੇਗਾ। `ਤੇ ਲੋਕ ਭਿਆਨਕ ਬਿਮਾਰੀਆਂ ਤੋਂ ਅਜਾਦ ਹੋ ਜਾਣਗੇ।