ਤਰਨਤਾਰਨ : ਪੰਚਾਇਤ ਦੀ ਬੋਲੀ ਦੇ ਬਿਨਾਂ ਕਿਸਾਨਾਂ ਨੇ ਜ਼ਮੀਨ ਉੱਤੇ ਕੀਤਾ ਕਬਜਾ
ਪਿਛਲੇ ਲੰਬੇ ਸਮੇਂ ਤੋਂਕਿਸਾਨਾਂ ਵਲੋਂ ਬਿਨਾਂ ਨਿਸ਼ਾਨਦੇਹੀ ਕਰਵਾਏ ਪੰਚਾਇਤੀ ਜਮੀਨਾਂ ਉੱਤੇ ਕਬਜਾ ਕਰ ਲਿਆ ਗਿਆ ਸੀ। ਇਸ ਜ਼ਮੀਨ ਉਤੇ
ਤਰਨਤਾਰਨ : ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵਲੋਂ ਬਿਨਾਂ ਨਿਸ਼ਾਨਦੇਹੀ ਕਰਵਾਏ ਪੰਚਾਇਤੀ ਜਮੀਨਾਂ ਉੱਤੇ ਕਬਜਾ ਕਰ ਲਿਆ ਗਿਆ ਸੀ। ਇਸ ਜ਼ਮੀਨ ਉਤੇ ਪੰਚਾਇਤ ਵਲੋਂ ਬੋਲੀ ਵੀ ਨਹੀਂ ਕਰਵਾਈ ਗਈ ਸੀ । ਕਿਸਾਨਾਂ ਨੇ ਬਿਨਾ ਬੋਲੀਂ ਤੋਂ ਹੀ ਜਮੀਨ `ਤੇ ਕਬਜਾ ਕਰ ਲਿਆ ਗਿਆ। ਇਹ ਘਟਨਾ ਜਿਲੇ ਤਰਨਤਾਰਨ ਦੀ ਹੈ। ਜਿਥੇ ਕਿਸਾਨਾਂ ਨੇ ਸਰਕਾਰੀ ਜਮੀਨ `ਤੇ ਕਬਜਾ ਕਰ ਫਸਲ ਉਗਾਉਣ ਲਗ ਪਏ ਸਨ।
ਜਦੋ ਇਸ ਮਾਮਲੇ ਦਾ ਪੰਚਾਇਤ ਨੂੰ ਪਤਾ ਲਗਾ ਤਾ ਉਹਨਾਂ ਨੇ ਇਸ ਦੀ ਸਕਾਇਤ ਸਥਾਨਕ ਪੁਲਿਸ ਨੂੰ ਕਰ ਦਿਤੀ। ਇਸ ਮੌਕੇ ਸ਼ੁੱਕਰਵਾਰ ਨੂੰ ਤਹਿਸੀਲਦਾਰ ਸਰਬਜੀਤ ਸਿੰਘ , ਡੀ . ਐਸ . ਪੀ . ਸੋਹਨ ਸਿੰਘ ਸਮੇਤ 3 ਥਾਣਿਆਂ ਦੀ ਪੁਲਿਸ ਨੇ ਮੌਕੇ ਉੱਤੇ ਜਾ ਕੇ ਕਿਸਾਨਾਂ ਦੁਆਰਾ ਕੀਤੇ ਗਏ ਗ਼ੈਰਕਾਨੂੰਨੀ ਕਬਜਿਆਂ ਨੂੰ ਛਡਵਾਇਆ। ਇਸ ਮੌਕੇ ਉੱਤੇ ਕਿਸਾਨ ਕੁਲਦੀਪ ਸਿੰਘ , ਨੰਬਰਦਾਰ ਬਲੀ ਸਿੰਘ , ਸੁਖਵੰਤ ਸਿੰਘ , ਕਰਮਜੀਤ ਸਿੰਘ , ਕਥਾ ਸਿੰਘ , ਨਿੰਦਰ ਸਿੰਘ , ਬਲਵੰਤ ਸਿੰਘ , ਬਲਦੇਵ ਸਿੰਘ , ਕੇਵਲ ਸਿੰਘ , ਹਰਪਾਲ ਸਿੰਘ , ਗੁਰਬਖਸ਼ ਸਿੰਘ , ਮੁਖਤਾਰ ਸਿੰਘ , ਮਲੂਕ ਸਿੰਘ , ਬਲਜਿੰਦਰ ਸਿੰਘ
ਅਤੇ ਤਰਸੇਮ ਸਿੰਘ ਨੇ ਆਪਣਾ ਪੱਖ ਰੱਖਦੇ ਕਿਹਾ ਕਿ ਸਾਨੂੰ ਜ਼ਮੀਨ ਛੇੜਨ ਵਿੱਚ ਕੋਈ ਅਤਰਾਜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਜਿਸ ਢੰਗ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਰਿਹਾ ਹੈ , ਉਸ ਪ੍ਰਕਾਰ ਹੀ ਸਰਕਾਰ ਪਿੰਡ ਵਿਚ ਜਿਨ੍ਹਾਂ ਸ਼ਾਮਲਾਟ ਜਮੀਨਾਂ ਦੇ ਕੁਝ ਕਿਸਾਨਾਂ ਦੁਆਰਾ ਕਬਜਾ ਕੀਤੇ ਹੋਏ ਹਨ, ਉਨ੍ਹਾਂ ਨੂੰ ਵੀ ਛੁਡਵਾ ਕੇ ਪੰਚਾਇਤ ਦੇ ਹਵਾਲੇ ਕੀਤਾ ਜਾਵੇ। ਇਸ ਮੌਕੇ `ਤੇ ਪੱਖ ਰੱਖਦਿਆਂ ਕਿਸਾਨ ਮੇਹਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦੁਆਰਾ ਇਹ ਮਾਮਲਾ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਇਆ ਗਿਆ ਸੀ।
ਇਸ ਦੇ ਚਲਦੇ ਅੱਜ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ।ਉਹਨਾਂ ਨੇ ਕਿਹਾ ਕਿ ਜੋ ਜ਼ਮੀਨ ਅਜ ਕਿਸਾਨਾਂ ਤੋਂ ਛੁਡਵਾਈ ਜਾ ਰਹੀ ਹੈ , ਉਸ ਦੀ ਘੱਟ ਤੋਂ ਘੱਟ 18 ਲੱਖ ਬੋਲੀ ਨਾਲ ਮਾਲੀਆ ਇਕੱਠੇ ਹੋ ਸਕਦਾ ਹੈ ਜੋ ਕਿ ਪਿੰਡ ਦੇ ਵਿਕਾਸ ਉੱਤੇ ਖਰਚ ਕੀਤਾ ਜਾ ਸਕਦਾ ਹੈ। ਮੌਕੇ ਉੱਤੇ ਆਏ ਤਹਿਸੀਲਦਾਰ ਸਰਬਜੀਤ ਸਿੰਘ ਨੇ ਕਿਹਾ ਕਿ ਕੁਲ 92 ਏਕੜਪੰਚਾਇਤ ਦੀ ਜ਼ਮੀਨ ਹੈ , ਇਸ ਪਿੰਡ ਵਿੱਚ ਅਤੇ ਸਿਰਫ 20 ਏਕੜ ਕਰੀਬ ਜ਼ਮੀਨ ਦੀ ਬੋਲੀ ਕਰਵਾਈ ਜਾ ਰਹੀ ਹੈ ।
ਬਾਕੀ ਜ਼ਮੀਨ ਕਿਸਾਨਾਂ ਦੁਆਰਾ ਬਿਨਾਂ ਬੋਲੀ ਦੇ ਹੀ ਕਬਜ਼ੇ ਵਿੱਚ ਕੀਤੀ ਸੀ । ਉਨ੍ਹਾਂ ਨੇ ਕਿਹਾ ਕਿ ਹੁਣ 7 ਏਕੜ ਗੁਰਦੁਆਰਾ ਸਾਹਿਬ ਅਤੇ ਹਸਪਤਾਲ ਦੀ ਜ਼ਮੀਨ ਛੱਡ ਕੇ ਬਾਕੀ 85ਏਕੜ ਜ਼ਮੀਨ ਬੋਲੀ ਲਈ ਰੱਖੀ ਜਾਵੇਗੀ। ਉਹਨਾਂ ਨੇ ਕਿਹਾ ਜਿੰਨੀ ਵੀ ਸਰਕਾਰੀ ਜਮੀਨ ਹੈ ਉਹ ਸਾਰੀ ਛੁਡਵਾ ਲਈ ਜਾਵੇਗੀ ਅਤੇ ਉਸਦੀ ਬੋਲੀ ਲਗਾਈ ਜਾਵੇਗੀ। ਜਮੀਨ ਤੋਂ ਜੋ ਰਾਸ਼ੀ ਆਵੇਗੀ ਉਸ ਨੂੰ ਪਿੰਡ ਦੇ ਵਿਕਾਸ `ਚ ਲਗਾ ਦਿੱਤਾ ਜਾਵੇਗਾ।