ਬਗ਼ੈਰ ਲਾਇਸੈਂਸ ਚਲ ਰਹੇ 3 ਇਮੀਗ੍ਰੇਸ਼ਨ ਸੈਂਟਰਾਂ ਦੇ ਮਾਲਕਾਂ ਵਿਰੁਧ ਮਾਮਲਾ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ 

representational Image

ਸਥਾਨ               ਸੈਂਟਰ                                                     ਮਾਲਕ 
ਅਜੀਤ ਰੋਡ         ਮੇਫਲਾਵਰ ਇਮੀਗ੍ਰੇਸ਼ਨ                              ਹਰਜੀਤ ਸਿੰਘ ਸਿੱਧੂ 
ਭਗਤ ਭਾਈਕਾ     ਗ੍ਰੇ ਮੈਟਰ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ     ਮਨੀਸ਼ ਕੁਮਾਰ 
ਤਲਵੰਡੀ ਸਾਬੋ      ਗ੍ਰੇ ਸਟੋਨ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ      ---

ਬਠਿੰਡਾ : ਬਗ਼ੈਰ ਲਾਇਸੈਂਸ ਤੋਂ ਚਲ ਰਹੇ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਵਿਰੁਧ ਕਾਰਵਾਈ ਕਰਦਿਆਂ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਵਿਰੁਧ ਮਾਮਲਾ ਦਰਜ ਕੀਤਾ ਹੈ। ਇਹ ਤਿੰਨੇ ਸੈਂਟਰ ਗ਼ੈਰ ਕਾਨੂੰਨੀ ਢੰਗ ਨਾਲ ਚਲ ਰਹੇ ਸਨ। ਐਫ਼.ਆਈ.ਆਰ. ਦਰਜ ਕਰਨ ਮਗਰੋਂ ਇਨ੍ਹਾਂ ਦੇ ਮਾਲਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਲੁਟੇਰਿਆਂ ਨੇ ਘਰ ’ਚ ਵੜ ਕੇ ਕੀਤਾ ਬਜ਼ੁਰਗ ਔਰਤ ਦਾ ਕਤਲ 

ਜਾਣਕਾਰੀ ਅਨੁਸਾਰ ਜਿਨ੍ਹਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਅਜੀਤ ਰੋਡ ਸਥਿਤ ਮੇਫਲਾਵਰ ਇਮੀਗ੍ਰੇਸ਼ਨ ਸੈਂਟਰ ਹੈ ਜਿਸ ਦਾ ਮਾਲਕ ਹਰਜੀਤ ਸਿੰਘ ਸਿੱਧੂ, ਗ੍ਰੇ ਮੀਟਰ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਦੇ ਮਾਲਕ ਮਨੀਸ਼ ਕੁਮਾਰ ਅਤੇ ਤਲਵੰਡੀ ਸਾਬੋ ਸਥਿਤ ਗ੍ਰੇ ਸਟੋਨ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਸ਼ਾਮਲ ਹਨ।

ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰੇ ਸਟੋਨ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਦੇ ਮਾਲਕ ਅਤੇ ਉਸ ਦੇ ਸਾਥੀ ਵਿਰੁਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਫਿਲਹਾਲ ਸਾਰੇ ਮੁਲਜ਼ਮ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਭਾਲ ਜਾਰੀ ਹੈ।