ਮਹਿਲਾ ਕੈਬ ਡਰਾਇਵਰ ਨਿਕਲੀ ਗੈਂਗਸਟਰ, ਕਾਰ ਲੁੱਟ ਦੇ ਮਾਮਲੇ ਵਿਚ ਗਿਰਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਵਿਚ ਬੰਦੂਕ ਦੀ ਨੋਕ 'ਤੇ ਲੁੱਟੀ ਗਈ ਇੱਕ ਕਾਰ ਦੇ ਮਾਮਲੇ ਵਿਚ ਸਥਾਨਕ ਪੁਲਿਸ ਨੇ ਇੱਕ ਮਹਿਲਾ ਕੈਬ ਡਰਾਇਵਰ ਸਮੇਤ

Lady Cab Driver Arrested

ਮੋਹਾਲੀ, ਮੋਹਾਲੀ ਵਿਚ ਬੰਦੂਕ ਦੀ ਨੋਕ 'ਤੇ ਲੁੱਟੀ ਗਈ ਇੱਕ ਕਾਰ ਦੇ ਮਾਮਲੇ ਵਿਚ ਸਥਾਨਕ ਪੁਲਿਸ ਨੇ ਇੱਕ ਮਹਿਲਾ ਕੈਬ ਡਰਾਇਵਰ ਸਮੇਤ ਤਿੰਨ ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਮਹਿਲਾ ਕੈਬ ਡਰਾਇਵਰ ਨਵਦੀਪ ਕੌਰ ਉਰਫ ਦੀਪ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਸ ਗਰੋਹ ਦੀ ਮੁਖੀ ਸੀ। ਪੁਲਿਸ ਦੇ ਮੁਤਾਬਕ ਨਵਦੀਪ ਦਾ ਪਤੀ ਗੁਰਵਿੰਦਰ ਸਿੰਘ ਛੇ ਬੈਂਕਾਂ ਵਿਚ ਡਕੈਤੀ ਦੇ ਇਲਜ਼ਾਮ ਵਿਚ ਪਹਿਲਾਂ ਤੋਂ ਹੀ ਚੰਡੀਗੜ ਦੀ ਇੱਕ ਜੇਲ੍ਹ ਵਿਚ ਬੰਦ ਹੈ।  

ਜਲੰਧਰ ਪੁਲਿਸ ਕਮਿਸ਼ਨਰ ਪ੍ਰਵੀਨ ਸਿੰਘ ਨੇ ਦੱਸਿਆ ਕਿ ਨਵਦੀਪ ਇਸ ਗਰੋਹ ਨੂੰ ਚਲਾ ਰਹੀ ਸੀ। ਨਵਦੀਪ ਦੇ ਨਾਲ ਗਰੋਹ ਵਿਚ ਸ਼ਾਮਿਲ ਮੋਗਾ ਨਿਵਾਸੀ ਅਨਿਲ ਕੁਮਾਰ ਸੋਨੂ ਅਤੇ ਜਲੰਧਰ ਦੇ ਲਾਂਬੜਾ ਨਿਵਾਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਗਿਰਫਤਾਰ ਕੀਤਾ ਗਿਆ ਹੈ। ਸਿੰਘ ਨੇ ਦੱਸਿਆ ਕਿ ਕਾਰ ਲੁੱਟ ਦੇ ਇੱਕ ਹੋਰ ਮਾਮਲੇ ਦੀ ਜਾਂਚ ਦੇ ਦੌਰਾਨ ਪੁਲਿਸ ਨੇ ਨਵਦੀਪ ਅਤੇ ਉਸ ਦੇ ਸਾਥੀਆਂ ਨੂੰ ਦਬੋਚਿਆ ਹੈ। ਇਨ੍ਹਾਂ ਦੇ ਕੋਲੋਂ ਮੋਹਾਲੀ ਵਿਚ 18 ਅਗਸਤ ਦੀ ਰਾਤ ਬੰਦੂਕ ਦੀ ਨੋਕ 'ਤੇ ਲੁੱਟੀ ਗਈ ਕਾਰ ਬਰਾਮਦ ਕਰ ਲਈ ਗਈ ਹੈ।

ਇਸ ਤੋਂ ਇਲਾਵਾ 350 ਗ੍ਰਾਮ ਨਸ਼ੀਲਾ ਪਾਊਡਰ, ਇੱਕ ਰਿਵਾਲਵਰ, ਕਾਰਤੂਸ ਦੇ ਨਾਲ ਇੱਕ ਪਿਸਟਲ ਵੀ ਪੁਲਿਸ ਨੇ ਬਰਾਮਦ ਕੀਤਾ ਹੈ। ਜਲੰਧਰ ਪੁਲਿਸ ਦੇ ਮੁਤਾਬਕ ਇਹ ਗਰੋਹ ਲੁਧਿਆਣਾ ਜੇਲ੍ਹ ਵਿਚ ਬੰਦ ਆਪਣੇ ਸਾਥੀ ਗੈਂਗਸਟਰ ਦੀਪਕ ਕੁਮਾਰ ਉਰਫ ਬਿੰਨੀ ਗੁੱਜਰ ਨੂੰ ਫਰਾਰ ਕਰਾਉਣ ਦੀ ਸਾਜਿਸ਼ ਵਿਚ ਜੁਟਿਆ ਸੀ। ਇਸ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰਕੇ ਨਵਦੀਪ ਅਤੇ ਉਸ ਦੇ ਦੋ ਸਾਥੀਆਂ ਨੂੰ ਫੜ ਲਿਆ।  

ਦੱਸ ਦਈਏ ਕਿ 18 ਅਗਸਤ ਦੀ ਰਾਤ ਇੰਦਰਜੀਤ ਸਿੰਘ ਨਾਮੀ ਸ਼ਖਸ ਦਾ ਤਿੰਨ ਜਵਾਨ ਅਤੇ ਇੱਕ ਮੁਟਿਆਰ ਨੇ ਗਨ ਪੁਆਇੰਟ 'ਤੇ ਉਸ ਦੀ ਕਾਰ ਦੇ ਨਾਲ ਅਗਵਾਹ ਕਰ ਲਿਆ ਸੀ। ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਅਗਵਾਹਕਾਰਾਂ ਨੇ ਉਸ ਦੇ ਏਟੀਐਮ ਦੇ ਜ਼ਰੀਏ 40 ਹਜ਼ਾਰ ਰੁਪਏ ਕੱਢ ਲਏ ਅਤੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ। ਪੁਲਿਸ ਨੂੰ ਇਸ ਮਾਮਲੇ ਵਿਚ ਇਸ ਗਰੋਹ ਦੀ ਤਲਾਸ਼ ਸੀ।