ਬੇਅਦਬੀ ਤੇ ਗੋਲੀ ਕਾਂਡ ਤੇ ਕੇਸਾਂ ਦੀ ਸੀਬੀਆਈ ਨੂੰ ਦਿੱਤੀ ਜਾਂਚ ਵਾਪਸ ਲੈਣ ਦਾ ਮਤਾ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਲੋਂ ਹੁਣੇ ਹੁਣੇ ਬੇਅਦਬੀ ਤੇ ਗੋਲੀ ਕਾਂਡ ਤੇ ਕੇਸਾਂ ਦੀ ਸੀ ਬੀ ਆਈ ਨੂੰ ਦਿੱਤੀ ਜਾ ਚੁੱਕੀ ਜਾਂਚ ਵਾਪਿਸ ਲੈਣ ਦਾ ਮਤਾ

Sacrilege resolution CBI Probe: Punjab Vidhan Sabha

ਚੰਡੀਗੜ੍ਹ, -(ਨੀਲ ਭਲਿੰਦਰ ਸਿੰਘ) ਪੰਜਾਬ ਵਿਧਾਨ ਸਭਾ ਵਲੋਂ ਹੁਣੇ ਹੁਣੇ ਬੇਅਦਬੀ ਤੇ ਗੋਲੀ ਕਾਂਡ ਤੇ ਕੇਸਾਂ ਦੀ ਸੀ ਬੀ ਆਈ ਨੂੰ ਦਿੱਤੀ ਜਾ ਚੁੱਕੀ ਜਾਂਚ ਵਾਪਿਸ ਲੈਣ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ। ਕਰੀਬ 7 ਘੰਟੇ ਲਗਾਤਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਅਤੇ ਗੋਲੀਕਾਂਡ ਉਤੇ ਚਲੀ ਚਰਚਾ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਰਵਾਇਤੀ ਵਿਰੋਧੀ  ਬਾਦਲ ਪਰਵਾਰ ਤੇ ਬੜੇ ਤਿੱਖੇ ਹਮਲੇ ਕੀਤੇ।

ਜਿਸ ਮਗਰੋਂ ਮੁੱਖ ਮੰਤਰੀ ਇਕ ਮਤਾ ਲਿਆਉਣ ਲਈ ਆਪਣੇ ਸੀਨੀਅਰ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਸੱਦਾ ਦਿੱਤਾ। ਬਾਜਵਾ ਨੇ ਮਤਾ ਪੇਸ਼ ਕੀਤਾ ਕਿ ਰੀਪੋਰਟ ਦੇ ਅਧਾਰ ਉਤੇ ਹਾਲ ਹੀ ਵਿਚ ਸੀਬੀਆਈ ਨੂੰ ਸੌਂਪੇ ਗਏ ਕੇਸ ਵਾਪਿਸ ਲੈ ਪੰਜਾਬ ਸਰਕਾਰ ਖੁਦ ਆਪਣੀ ਵਿਸ਼ੇਸ਼ ਟੀਮ ਬਣਾ ਸਮਾਂਬੱਧ ਜਾਂਚ ਕਰ ਕਾਰਵਾਈ ਯਕੀਨੀ ਬਣਾਏਗੀ। ਸਦਨ ਦੀ ਸਹਿਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ. ਇਸ ਤੋਂ ਪਹਿਲਾਂ ਆਪਣੇ ਸੰਬੋਧਨ ਚ ਬਾਦਲ ਪਰਵਾਰ ਨੂੰ ਤਿੱਖੇ ਰਗੜੇ ਲਵਾਏ। ਮੁੱਖ ਮੰਤਰੀ ਦੇ ਬਾਦਲ ਪਰਵਾਰ ਤੇ ਸ਼ਬਦੀ ਹਮਲੇ।