ਗੁਰਜੀਤ ਔਜਲਾ ਨੇ ਮੰਨਿਆ ਨਸ਼ੇ ਦੀ ਲਪੇਟ ’ਚ ਹੈ ‘ਗੁਰੂ ਕੀ ਨਗਰੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਜ਼ੀਰਾਂ ਨਾਲ ਜਕੜੀ ਡਰੱਗ ਪੀੜਤ ਲੜਕੀ ਨੂੰ ਮਿਲਣ ਪੁੱਜੇ ਸਨ ਔਜਲਾ

MP Gurjeet Singh Aujla

ਅੰਮ੍ਰਿਤਸਰ (ਚਰਨਜੀਤ ਅਰੋੜਾ): ਪੰਜਾਬ ਵਿਚ ਨਸ਼ਿਆਂ ਦਾ ਜਾਲ ਇਸ ਕਦਰ ਫੈਲਦਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੰਡਿਆਂ ਦੇ ਨਾਲ-ਨਾਲ ਹੁਣ ਪੰਜਾਬ ਦੀਆਂ ਧੀਆਂ ਵੀ ਇਸ ਦੀ ਜਕੜ ਵਿਚ ਆਉਂਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ  ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵੀ ਨਸ਼ਿਆਂ ਦੀ ਗੱਲ ਨੂੰ ਸਵੀਕਾਰ ਕਰਦਿਆਂ ਆਖਿਆ ਹੈ ਕਿ ਗੁਰੂ ਦੀ ਨਗਰੀ ਅੰਮਿ੍ਰਤਸਰ ਦਾ ਆਲਾ ਦੁਆਲਾ ਨਸ਼ਾ ਤਸਕਰਾਂ ਦੇ ਘੇਰੇ ਵਿਚ ਆਇਆ ਹੋਇਆ ਹੈ।

ਖ਼ਾਸ ਤੌਰ ’ਤੇ ਗ਼ਰੀਬ ਤੇ ਬੇਰੁਜ਼ਗਾਰ ਬੱਚਿਆਂ ਨੂੰ ਟਾਰਗੈੱਟ ਕੀਤਾ ਜਾ ਰਿਹਾ ਹੈ। ਦਰਅਸਲ ਗੁਰਜੀਤ ਸਿੰਘ ਔਜਲਾ ਇੱਥੇ ਨਸ਼ੇ ਤੋਂ ਪੀੜਤ ਉਸ ਲੜਕੀ ਨੂੰ ਮਿਲਣ ਲਈ ਪੁੱਜੇ ਸਨ, ਜਿਸ ਨੂੰ ਉਸ ਦੇ ਮਾਪਿਆਂ ਨੇ ਇਸ ਲਈ ਜੰਜ਼ੀਰਾਂ ਵਿਚ ਜਕੜ ਕੇ ਰੱਖਿਆ ਹੋਇਆ ਹੈ ਤਾਂ ਜੋ ਉਸ ਦਾ ਇਲਾਜ ਕਰਵਾਇਆ ਜਾ ਸਕੇ।

ਪੰਜਾਬ ਸਰਕਾਰ ਵੱਲੋਂ ਭਾਵੇਂ ਨਸ਼ਿਆਂ ਨੂੰ ਨੱਥ ਪਾਉਣ ਦੇ ਕਿੰਨੇ ਹੀ ਦਾਅਵੇ ਕੀਤੇ ਜਾਣ ਪਰ ਨਸ਼ਿਆਂ ਨੂੰ ਲੈ ਕੇ ਪੰਜਾਬ ਦੀ ਭਿਆਨਕ ਸਥਿਤੀ ਦਾ ਅੰਦਾਜ਼ਾ ਜੰਜ਼ੀਰਾਂ ਵਿਚ ਜਕੜੀ ਇਸ ਲੜਕੀ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਮੁੰਡਿਆਂ ਦੇ ਨਾਲ-ਨਾਲ ਪੰਜਾਬ ਦੀਆਂ ਧੀਆਂ ਵੀ ਨਸ਼ੇ ਦੀ ਲਪੇਟ ਵਿਚ ਆ ਰਹੀਆਂ ਹਨ। ਕੁੱਝ ਦਿਨ ਪਹਿਲਾਂ ਮੋਹਾਲੀ ਨੇੜੇ ਵੀ ਨਸ਼ੇ ਦੀ ਓਵਰਡੋਜ਼ ਨਾਲ ਮਰੀ ਇਕ ਲੜਕੀ ਦੀ ਲਾਸ਼ ਬਰਾਮਦ ਹੋਈ ਸੀ। ਲੋਕਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਪੰਜਾਬ ਸਰਕਾਰ ਕਦੋਂ ਜ਼ਮੀਨੀ ਹਕੀਕਤ ਤੋਂ ਜਾਣੂ ਹੋ ਕੇ ਨਸ਼ਿਆਂ ਨੂੰ ਅਸਲ ਰੂਪ ਵਿਚ ਨੱਥ ਪਾਏਗੀ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।