ਚੰਦਰਯਾਨ-3 ਦੀ ਲੈਂਡਿੰਗ ’ਚ ਪੰਜਾਬੀਆਂ ਦਾ ਅਹਿਮ ਯੋਗਦਾਨ; ਇਸਰੋ ਦੀ ਟੀਮ ਵਿਚ ਤਲਵਾੜਾ ਦਾ ਨੌਜਵਾਨ ਵੀ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਲਵਾੜਾ ਦੇ ਕਸਬਾ ਦਾਤਾਰਪੁਰ ਦਾ ਜੰਮਪਲ ਹੈ ਜੰਮਪਲ ਅਭਿਸ਼ੇਕ ਸ਼ਰਮਾ

Abhishek Sharma

 

ਚੰਡੀਗੜ੍ਹ:  ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਕਰਵਾਉਣ ਵਾਲੀ ਇਸਰੋ ਦੀ ਟੀਮ ’ਚ ਪੰਜਾਬ ਦੇ ਕਈ ਨੌਜਵਾਨਾਂ ਵਲੋਂ ਅਹਿਮ ਭੂਮਿਕਾ ਨਿਭਾਈ ਗਈ। ਇਸਰੋ ਦੀ ਟੀਮ ਵਿਚ ਸ਼ਾਮਲ ਇਨ੍ਹਾਂ ਨੌਜਵਾਨਾਂ ਨੇ ਸੂਬੇ ਦਾ ਮਾਣ ਵਧਾਇਆ ਹੈ। ਇਨ੍ਹਾਂ ਵਿਚ ਤਲਵਾੜਾ ਦੇ ਕਸਬਾ ਦਾਤਾਰਪੁਰ ਦਾ ਜੰਮਪਲ ਅਭਿਸ਼ੇਕ ਸ਼ਰਮਾ ਵੀ ਸ਼ਾਮਲ ਹੈ।ਅਭਿਸ਼ੇਕ ਸ਼ਰਮਾ ਦੇ ਪ੍ਰਵਾਰ ਨੇ ਦਸਿਆ ਕਿ ਉਸ ਨੇ 10ਵੀਂ ਅਤੇ 12ਵੀਂ ਦੀ ਪੜ੍ਹਾਈ ਬੀ.ਬੀ.ਐਮ.ਬੀ. ਡੀ.ਏ.ਵੀ. ਪਬਲਿਕ ਸਕੂਲ ਸੈਕਟਰ-2 ਤਲਵਾੜਾ ਤੋਂ ਕੀਤੀ ਸੀ।

ਇਹ ਵੀ ਪੜ੍ਹੋ: ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ 

ਉਸ ਦੇ ਮਾਤਾ ਜੋਤੀ ਸ਼ਰਮਾ ਅਤੇ ਸੇਵਾਮੁਕਤ ਅਧਿਆਪਕ ਕ੍ਰਿਸ਼ਨ ਪਾਲ ਸ਼ਰਮਾ ਨੇ ਦਸਿਆ ਕਿ ਅਭਿਸ਼ੇਕ ਨੇ ਮੋਗਾ ਇੰਜਨੀਅਰਿੰਗ ਕਾਲਜ ਤੋਂ ਬੀ.ਟੈਕ. ਦੀ ਪੜ੍ਹਾਈ ਕੀਤੀ, ਇਸ ਮਗਰੋਂ ਬਾਅਦ ਉਸ ਨੇ ਆਈ.ਆਈ.ਟੀ. ਮੁੰਬਈ ਤੋਂ ਐਮ.ਟੈਕ. ਕੀਤੀ। ਪੜ੍ਹਾਈ ਤੋਂ ਬਾਅਦ ਉਸ ਦੀ ਚੋਣ ਇਸਰੋ ’ਚ ਹੋ ਗਈ। ਹੁਣ ਉਹ ਅਪਣੀ ਪਤਨੀ ਤੇ ਧੀ ਨਾਲ ਤਿਰੂਵਨੰਤਪੁਰਮ ਵਿਚ ਰਹਿ ਰਿਹਾ ਹੈ। ਮਾਪਿਆਂ ਨੂੰ ਅਪਣੇ ਪੁੱਤ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਹੋ ਰਿਹਾ ਹੈ।