ਬਰਸਾਤੀ ਪਾਣੀ 'ਚ ਫਸੀ ਪੰਜਾਬ ਰੋਡਵੇਜ਼ ਦੀ ਬੱਸ, ਵਾਲ-ਵਾਲ ਬਚੀਆਂ 30 ਸਵਾਰੀਆਂ

ਏਜੰਸੀ

ਖ਼ਬਰਾਂ, ਪੰਜਾਬ

ਸ਼ੁੱਕਰਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਕਈ ਥਾਵਾਂ ਤੇ ਸੜਕਾਂ ਤੇ ਭਾਰੀ ਭਰਨ ਨਾਲ ਟ੍ਰੈਫਿਕ ਜਾਮ ਹੋ ਗਿਆ। ਕਈ ਥਾਵਾਂ ਤੇ ਵਾਹਨਾਂ ..

Punjab Roadways

ਚੰਡੀਗੜ੍ਹ : ਸ਼ੁੱਕਰਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਕਈ ਥਾਵਾਂ ਤੇ ਸੜਕਾਂ ਤੇ ਭਾਰੀ ਭਰਨ ਨਾਲ ਟ੍ਰੈਫਿਕ ਜਾਮ ਹੋ ਗਿਆ। ਕਈ ਥਾਵਾਂ ਤੇ ਵਾਹਨਾਂ ਦੇ ਨੁਕਸਾਨ ਦੀਆਂ ਖ਼ਬਰਾਂ ਵੀ ਆਈਆਂ। ਧਨਾਸ ਦੇ ਕੋਲ ਤੋਂਗਾ ਪੁਲ ਵੀ ਬਰਸਾਤੀ ਪਾਣੀ ਦੇ ਕਾਰਨ ਭਰ ਗਿਆ, ਜਿੱਥੇ ਪਾਣੀ 'ਚ  ਪੰਜਾਬ ਰੋਡਵੇਜ਼ ਬੱਸ ਫਸ ਗਈ।

ਬੱਸ ਪਾਣੀ ਦੇ ਵਿੱਚ ਹੀ ਬੰਦ ਹੋ ਗਈ ਅਤੇ ਹਿਚਕੋਲੇ ਖਾਣ ਲੱਗੀ। ਰੋਡਵੇਜ਼ ਦੀ ਇਸ ਬੱਸ 'ਚ 30 ਯਾਤਰੀ ਵੀ ਸਵਾਰ ਸਨ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਸੁਰੱਖਿਅਤ ਬਾਹਰ ਕੱਢਿਆ। ਕਾਫੀ ਦੇਰ ਤੱਕ ਬੱਸ ਨੂੰ ਪਾਣੀ 'ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਸਫਲਤਾ ਨਾ ਮਿਲੀ। ਇਸ ਤੋਂ ਬਾਅਦ ਮੌਕੇ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।

ਜੇ. ਸੀ. ਬੀ. ਦੀ ਮਦਦ ਨਾਲ ਸਖਤ ਮੁਸ਼ੱਕਤ ਤੋਂ ਬਾਅਦ ਬੱਸ ਨੂੰ ਪਾਣੀ 'ਚੋਂ ਬਾਹਰ ਕੱਢਿਆ ਜਾ ਸਕਿਆ। ਉੱਥੇ ਹੀ ਪੰਚਕੂਲਾ, ਜ਼ੀਰਕਪੁਰ ਸਮੇਤ ਚੰਡੀਗੜ੍ਹ ਦੇ ਕਈ ਇਲਾਕਿਆਂ 'ਚ ਵੀ ਸੜਕਾਂ 'ਤੇ ਕਈ ਘੰਟੇ ਪਾਣੀ ਜਮ੍ਹਾਂ ਰਿਹਾ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ