ਰੋਜ਼ੀ ਰੋਟੀ ਲਈ ਸਾਊਦੀ ਅਰਬ ਗਏ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ
ਨੌਜਵਾਨ ਦਾ 2 ਸਾਲ ਪਹਿਲਾਂ ਹੋਇਆ ਸੀ ਵਿਆਹ
ਗੁਰਦਾਸਪੁਰ ( ਅਵਤਾਰ ਸਿੰਘ) ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ( A Punjabi youth who went to canada for a living died) ਵਿਚ ਜਾ ਪੈਂਦੇ ਹਨ।
ਹੋਰ ਵੀ ਪੜ੍ਹੋ: PM ਮੋਦੀ ਨੇ ਭੇਂਟ ਕੀਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ, 'ਉਹ ਹਰ ਇਕ ਭਾਰਤੀ ਦੇ ਦਿਲ ਵਿਚ ਵਸਦੇ ਹਨ'
ਅਜਿਹਾ ਹੀ ਮਾਮਲਾ ਸਾਊਦੀ ਅਰਬ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਅਮਨਦੀਪ (27) ਪੁੱਤਰ ਸਵ. ਬੂਟਾ ਰਾਮ ਵਜੋਂ ਹੋਈ ਹੈ।
ਨੌਜਵਾਨ ਅਮਨਦੀਪ ਦੇ ਮੌਤ ਦੀ ਖ਼ਬਰ ਮਿਲਣ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰਕ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅਮਨਦੀਪ ਬੀਤੇ 9 ਸਾਲ ਤੋਂ ਸਾਊਦੀ ਅਰਬ ਰਹਿ ਰਿਹਾ ਸੀ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।
ਹੋਰ ਵੀ ਪੜ੍ਹੋ: ਚੀਨ 'ਚ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ 'ਚ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਅਮਨਦੀਪ ਦੀ ਮਾਂ ਸਾਹਿਬਾ, ਭਰਾ ਰਾਜੇਸ਼ ਉਰਫ ਸੰਨੀ ਅਤੇ ਦੌਲਤ ਰਾਮ ਨੇ ਦੱਸਿਆ ਕਿ ਅਮਨਦੀਪ ਬੀਤੇ 9 ਸਾਲ ਤੋਂ ਸਾਊਦੀ ਅਰਬ ਚੱਲਾ ਗਿਆ ਸੀ। 6 ਸਾਲ ਦੇ ਬਾਅਦ ਉਹ ਫਿਰ 3 ਮਹੀਨੇ ਦੀ ਛੁੱਟੀ ’ਤੇ ਵਾਪਸ ਘਰ ਆਇਆ ਸੀ। ਉਸ ਸਮੇਂ ਅਸੀਂ ਉਸਦਾ ਵਿਆਹ ਅੱਜ ਤੋਂ ਢਾਈ ਸਾਲ ਪਹਿਲਾਂ ਰਜਨੀ ਵਾਸੀ ਪਿੰਡ ਮਗਰਮੂਦੀਆ ਨਾਲ ਕਰ ਦਿੱਤਾ।
ਵਿਆਹ ਦੌਰਾਨ ਦੋਵਾਂ ਜੀਆਂ ਦੇ ਆਪਸੀ ਸਬੰਧ ਕੁਝ ਠੀਕ ਨਾ ਹੋਏ, ਜਿਸ ਕਰਕੇ ਉਹ ਹਮੇਸ਼ਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਤੋਂ ਬਾਅਦ ਉਹ ਫਿਰ ਵਾਪਸ ਆਪਣੇ ਕੰਮ ’ਤੇ ਸਾਊਦੀ ਅਰਬ ਚੱਲਾ ਗਿਆ ਸੀ। ਪਰਿਵਾਰ ਵਾਲਿਆਂ ਨੇ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਸਦ ਸਨੀ ਦਿਓਲ ਨੂੰ ਅਪੀਲ ਹੈ, ਕਿ ਸਾਡੇ ਬੇਟੇ ਦਾ ਲਾਸ਼ ਸਾਊਦੀ ਅਰਬ ਤੋਂ ਭਾਰਤ ਲਿਆਂਦੀ ਜਾਵੇ, ਤਾਂਕਿ ਉਸਦਾ ਅੰਤਿਮ ਸਸਕਾਰ ਕੀਤਾ ਜਾ ਸਕੇ।
ਹੋਰ ਵੀ ਪੜ੍ਹੋ: ਤਾਲਿਬਾਨ ਨਾਲ RSS ਦੀ ਤੁਲਨਾ ਕਰਨ 'ਤੇ ਜਾਵੇਦ ਅਖ਼ਤਰ ਨੂੰ ਮਿਲਿਆ 'ਕਾਰਨ ਦੱਸੋ' ਨੋਟਿਸ