ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਦਿਤੀ ਸ਼ਰਧਾਂਜਲੀ, ਕਿਹਾ, ਉਹ ਸਾਡੇ ਖ਼ਿਆਲਾਂ ’ਚ ਹਮੇਸ਼ਾ ਅਮਰ ਰਹਿਣਗੇ
ਸ਼ਹੀਦ ਭਗਤ ਸਿੰਘ ਦੀ 116ਵੀਂ ਜਨਮ ਵਰ੍ਹੇਗੰਢ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਖਟਕੜ ਕਲਾਂ ਪਹੁੰਚੇ ਮੁੱਖ ਮੰਤਰੀ
ਨਵਾਂ ਸ਼ਹਿਰ: ਸ਼ਹੀਦ ਭਗਤ ਸਿੰਘ ਦੀ 116ਵੀਂ ਜਨਮ ਵਰ੍ਹੇਗੰਢ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਖਟਕੜ ਕਲਾਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ, “ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ…ਜੋ ਰਹਿੰਦੀ ਦੁਨੀਆਂ ਤੀਕ ਸਾਡੇ ਦਿਲ ਦਿਮਾਗ ‘ਤੇ ਰਾਜ ਕਰਦੇ ਰਹਿਣਗੇ…ਭਗਤ ਸਿੰਘ ਵਲੋਂ ਇਨਕਲਾਬ ਦੇ ਦਿਤੇ ਨਾਅਰੇ ਜਦੋਂ ਵੀ ਕੋਈ ਜ਼ੁਲਮ ਦੀ ਅੱਗ ਉੱਠੇਗੀ ਉਸ ਨੂੰ ਠੰਢੇ ਕਰਦੇ ਰਹਿਣਗੇ…। ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਨਕਲਾਬੀ ਰੂਹ ਨੂੰ ਦਿਲੋਂ ਸਲਾਮ ਕਰਦਾ ਹਾਂ…ਭਗਤ ਸਿੰਘ ਸਾਡੇ ਖ਼ਿਆਲਾਂ ‘ਚ ਹਮੇਸ਼ਾ ਅਮਰ ਰਹਿਣਗੇ…”।
ਇਹ ਵੀ ਪੜ੍ਹੋ: ਸਰਦੀਆਂ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਦਾ ਬਦਲਿਆਂ ਸਮਾਂ, ਹੁਣ ਸਵੇਰੇ 8.30 ਵਜੇ ਲੱਗਣਗੇ
ਉਨ੍ਹਾਂ ਕਿਹਾ ਕਿ ਜਿਸ ਸਮੇਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜ ਰਹੇ ਸੀ ਤਾਂ ਕਈ ਲੋਕ ਇਨ੍ਹਾਂ ਨੂੰ ਮਜ਼ਾਕ ਕਰਦੇ ਸੀ ਪਰ ਅੱਜ ਉਨ੍ਹਾਂ ਲੋਕਾਂ ਨੂੰ ਕੋਈ ਨਹੀਂ ਜਾਣਦਾ ਪਰ ਸ਼ਹੀਦ ਭਗਤ ਸਿੰਘ ਜੀ ਦੇ ਨਾਮ ‘ਤੇ ਮੇਲੇ ਲੱਗਦੇ ਨੇ। ਸਾਨੂੰ ਸਾਡੇ ਪੁਰਖਿਆਂ ਦੀਆਂ ਕੀਤੀਆਂ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਹਨ। ਅਸੀਂ ਸਕੂਲਾਂ ਦੇ ਸਿਲੇਬਸ ‘ਚ ਸਾਡੇ ਗੁਰੂਆਂ-ਪੀਰਾਂ ਦਾ ਇਤਿਹਾਸ ਲੈ ਕੇ ਆਵਾਂਗੇ ਤੇ ਬੱਚਿਆਂ ਨੂੰ ਪੜ੍ਹਾਵਾਂਗੇ।
ਇਹ ਵੀ ਪੜ੍ਹੋ: ਬਾਬਰ ਆਜ਼ਮ ਦੀ ਭਗਵੇ ਸਕਾਰਫ ਵਾਲੀ ਵੀਡੀਓ ਵਾਇਰਲ, ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ ਪਹੁੰਚੇ ਸੀ ਭਾਰਤ
ਉਨ੍ਹਾਂ ਕਿਹਾ ਕਿ ਜਿਹੜੀ ਉਮਰ ਵਿਚ ਸਾਡੇ ਨੌਜਵਾਨ ਬਾਪੂ ਤੋਂ ਮੋਟਰਸਾਈਕਲ ਮੰਗਦੇ ਨੇ, ਉਸ ਉਮਰ ਵਿਚ ਸ਼ਹੀਦ ਭਗਤ ਸਿੰਘ ਅੰਗਰੇਜ਼ਾਂ ਤੋਂ ਮੁਲਕ ਮੰਗ ਰਹੇ ਸੀ। ਇਹੀ ਸੋਚ ਦਾ ਫ਼ਰਕ ਹੈ। ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਉਸ ਸਮੇਂ ਬਹੁਤ ਦੁੱਖ ਹੁੰਦਾ ਜਦੋਂ ਕਈ ਲੋਕ ਕਹਿੰਦੇ ਨੇ ਕਿ ਅਸੀਂ ਤਾਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ। ਭਗਤ ਸਿੰਘ ਨੂੰ ਇਹੋ ਜਿਹੇ ਲੋਕਾਂ ਤੋਂ ਕੋਈ ਐਨ.ਓ.ਸੀ. ਲੈਣ ਦੀ ਲੋੜ ਨਹੀਂ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵਿਰੁਧ ਕੇਸ ਸਾਡੀ ਸਰਕਾਰ ਵੇਲੇ ਦਰਜ ਨਹੀਂ ਹੋਇਆ, ਇਹ ਕੋਈ ਸਿਆਸੀ ਰੰਜਿਸ਼ ਨਹੀਂ: ਮਾਲਵਿੰਦਰ ਸਿੰਘ ਕੰਗ
ਉਨ੍ਹਾਂ ਕਿਹਾ ਕਿ ਮੈਂ ਅੱਜ ਕਿਸੇ ਦੀ ਨਿੰਦਿਆ ਨਹੀਂ ਕਰਾਂਗਾ, ਤੁਹਾਨੂੰ ਸੱਭ ਪਤਾ ਹੈ ਕਿ ਪਹਿਲਾਂ ਵਾਲਿਆਂ ਨੇ ਕੀ ਕੀਤਾ ਹੈ ਸਾਰਾ ਸਿਸਟਮ ਤੇ ਅਫ਼ਸਰ ਉਹੀ ਨੇ ਪਰ ਪਿਛਲੇ ਡੇਢ ਸਾਲ ‘ਚ ਅਸੀਂ ਸੱਭ ਕੁੱਝ ਬਦਲ ਦਿਤਾ ਹੈ। ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਜ਼ੀਰੋ ਬਿਜਲੀ ਬਿੱਲ, ਆਧੁਨਿਕ ਸਹੂਲਤਾਂ ਨਾਲ ਲੈਸ ਬਿਹਤਰੀਨ ਸਕੂਲ ਤੇ ਹਸਪਤਾਲ ਬਣਾਏ ਗਏ।
ਇਹ ਵੀ ਪੜ੍ਹੋ: ਖੇਤੀਬਾੜੀ ਖੇਤਰ ਵਿਚ ਐਮਐਸ ਸਵਾਮੀਨਾਥਨ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ: PM ਮੋਦੀ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਜਿਥੇ ਵੀ ਖੜ੍ਹਨਾ ਪਿਆ, ਉਥੇ ਖੜ੍ਹਾਂਗੇ। ਉਨ੍ਹਾਂ ਕਿਹਾ, “ਤੁਸੀਂ ਮੈਨੂੰ ਸਵਾ ਤਿੰਨ ਕਰੋੜ ਮੈਂਬਰਾਂ ਵਾਲੇ ਪ੍ਰਵਾਰ ਦਾ ਲਾਣੇਦਾਰ ਚੁਣਿਆ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਇਸ ਪ੍ਰਵਾਰ ਵਿਚ ਨਾ ਕੋਈ ਭੁੱਖਾ ਰਹੇਗਾ, ਨਾ ਕਿਸੇ ਨਾਲ ਧੱਕਾ ਹੋਵੇਗਾ ਅਤੇ ਨਾ ਹੀ ਕਿਸੇ ਦਾ ਹੱਕ ਮਾਰਿਆ ਜਾਵੇਗਾ। ਅਸੀਂ ਇਸ ਧਰਤੀ ਨੂੰ ਨੰਬਰ ਇਕ ਬਣਾਵਾਂਗੇ”।