CM ਭਗਵੰਤ ਮਾਨ ਦਾ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ, “ਜੇ ਹਿੰਮਤ ਹੈ ਤਾਂ ਹਾਈਕਮਾਂਡ ਨਾਲ ਗੱਲ ਕਰੋ”

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਮੈਂ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ, ਤੁਹਾਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ

CM Bhagwant Mann Reply to Partap Singh Bajwa

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਟਵੀਟ ਜ਼ਰੀਏ ਜਵਾਬ ਦਿਤਾ ਹੈ। ਦਰਅਸਲ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਸਾਡੇ ਕੋਲ 18 ਵਿਧਾਇਕ ਹਨ। ਆਮ ਆਦਮੀ ਪਾਰਟੀ ਦੇ 32 ਮੈਂਬਰ ਸਾਡੇ ਸੰਪਰਕ ਵਿਚ ਹਨ। ਥੋੜੀ ਹੋਰ ਮਿਹਨਤ ਦੀ ਲੋੜ ਹੈ। ਅਸੀਂ ਸਰਕਾਰ ਬਣਾ ਸਕਦੇ ਹਨ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023: ਭਾਰਤੀ ਪੁਰਸ਼ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ 

ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ, “ਪ੍ਰਤਾਪ ਬਾਜਵਾ (ਭਾਜਪਾ) ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਨ ਦੀ ਗੱਲ ਕਰ ਰਹੇ ਹੋ? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ CM ਬਣਨ ਦੀ ਇੱਛਾ ਦੀ ‘ਭਰੂਣ ਹਤਿਆ’ ਕਰ ਦਿਤੀ...ਮੈਂ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ, ਤੁਹਾਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ। ਜੇ ਹਿੰਮਤ ਹੈ ਤਾਂ ਹਾਈਕਮਾਂਡ ਨਾਲ ਗੱਲ ਕਰੋ”।

ਇਹ ਵੀ ਪੜ੍ਹੋ: ਪੰਜਾਬ ਸਾਡਾ ਵੱਡਾ ਭਰਾ ਹੈ, ਉਥੇ ਨਸ਼ਾ ਸਾਡੇ ਨਾਲੋਂ ਜ਼ਿਆਦਾ ਹੈ: ਮਨੋਹਰ ਲਾਲ ਖੱਟਰ 

ਦੱਸ ਦੇਈਏ ਕਿ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਚੋਣਾਂ ਤੋਂ 2 ਮਹੀਨੇ ਬਾਅਦ ਡਿੱਗ ਜਾਵੇਗੀ। ਬਾਜਵਾ ਦੇ ਬਿਆਨ 'ਤੇ ਚੁਟਕੀ ਲੈਂਦਿਆਂ 'ਆਪ' ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਨੇ ਕਿਹਾ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਬਣਨ ਦਾ ਸੁਪਣਾ ਵੇਖ ਰਹੇ ਹਨ ਇਸੇ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ । ‘ਆਪ’ ਨੇ ਕਿਹਾ ਬਾਜਵਾ ਪਹਿਲਾਂ ਵੀ ਸੀ.ਐਮ. ਬਣਨ ਦਾ ਸੁਪਣਾ ਵੇਖ ਚੁੱਕੇ ਹਨ ਪੂਰਾ ਨਹੀਂ ਹੋਇਆ ਹੁਣ ਵੀ ਨਹੀਂ ਹੋਵੇਗਾ । ਆਪ ਨੇ ਕਿਹਾ ਸਾਡੇ ਵਿਧਾਇਕ ਪਾਰਟੀ ਦੇ ਪ੍ਰਤੀ ਵਫਾਦਾਰ ਹਨ ਅਤੇ ਕਿਧਰੇ ਨਹੀਂ ਜਾ ਰਹੇ ਹਨ । ਉਨ੍ਹਾਂ ਨੇ ਬਾਜਵਾ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿਤਾ ।