ਜਿਲ੍ਹਾ ਵਪਾਰ ਮੰਡਲ ਦੇ 11 ਮੈਂਬਰਾਂ ਨੇ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲਾ ਵਪਾਰ ਮੰਡਲ ਦੇ ਪ੍ਰਧਾਨ ਸੰਤੋਖ ਗੁਪਤਾ ਸਮੇਤ 11 ਮੈਂਬਰਾਂ ਨੇ ਬੀਤੀ ਰਾਤ ਅਯੋਜਿਤ ਬੈਠਕ 'ਚ ਪੰਜਾਬ ਦੇ ਪ੍ਰਦੇਸ਼ ਵਪਾਰ ....

ਜਿਲ੍ਹਾ ਵਪਾਰ ਮੰਡਲ

ਅੰਮ੍ਰਿਤਸਰ (ਪੀਟੀਆਈ) : ਜ਼ਿਲਾ ਵਪਾਰ ਮੰਡਲ ਦੇ ਪ੍ਰਧਾਨ ਸੰਤੋਖ ਗੁਪਤਾ ਸਮੇਤ 11 ਮੈਂਬਰਾਂ ਨੇ ਬੀਤੀ ਰਾਤ ਅਯੋਜਿਤ ਬੈਠਕ 'ਚ ਪੰਜਾਬ ਦੇ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਤੋਂ ਖਫਾ ਹੋ ਕੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਸਥਾਨਕ ਇਕ ਹੋਟਲ 'ਚ ਹੋਈ ਜ਼ਿਲਾ ਕੌਰ ਕਮੇਟੀ ਦੀ ਬੈਠਕ 'ਚ ਸੀਨੀਅਰ ਉਪ ਪ੍ਰਧਾਨ ਬੀ.ਕੇ. ਬਜਾਜ, ਕਾਰਜਕਰਨੀ ਪ੍ਰਧਾਨ ਸੁਰਿੰਦਰ ਦੁੱਗਲ ਤੇ ਰਾਜਿੰਦਰ ਗੋਇਲ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਉਪਰੰਤ ਬਜਾਜ ਨੇ ਬੈਠਕ 'ਚ ਪੰਜਾਬ ਵਪਾਰ ਮੰਡਲ ਤੋਂ ਨਾਤਾ ਤੋੜਨ ਦਾ ਪ੍ਰਸਤਾਵ ਰੱਖ ਦਿੱਤਾ, ਜਿਸ 'ਤੇ ਸਾਰੇ ਮੈਂਬਰਾਂ ਨੇ ਮੋਹਰ ਲਗਾ ਦਿੱਤੀ ਹੈ।

ਇਸ ਫੈਸਲੇ ਤੋਂ ਬਾਅਦ ਸਾਰੇ ਮੈਂਬਰਾਂ ਨੇ ਪੰਜਾਬ ਪ੍ਰਧਾਨ ਪਿਆਰਾ ਲਾਲ ਸੇਠ ਨੂੰ ਸਾਂਝਾ ਤਿਆਗ ਪੱਤਰ ਭੇਜ ਦਿੱਤਾ ਹੈ। ਇਸ ਬੈਠਕ ਦੌਰਾਨ ਗੱਲਬਾਤ ਕਰਦਿਆਂ ਬੀ.ਕੇ. ਬਜਾਜ ਤੇ ਸੁਰਿੰਦਰ ਜੈਨ ਨੇ ਕਿਹਾ ਕਿ ਜਦੋਂ ਤੋਂ ਪਿਆਰੇ ਲਾਲ ਸੇਠ ਨੇ ਕਮਾਨ ਸੰਭਾਲੀ ਹੈ, ਵਪਾਰ ਮੰਡਲ 'ਤੇ ਆਪਣਾ ਅਧਿਕਾਰ ਬਣਾ ਕੇ ਬੈਠ ਗਏ ਹਨ। ਸਾਬਕਾ ਪ੍ਰਧਾਨ ਅੰਮ੍ਰਿਤਲਾਲ ਜੈਨ ਸਾਰੇ ਮੈਂਬਰਾਂ ਨੂੰ ਆਪਣਾ ਨਾਲ ਲੈ ਕੇ ਹਿੱਤਾਂ ਲਈ ਲੜਾਈ ਲੜਦੇ ਸਨ ਪਰ ਪਿਆਰੇ ਲਾਲ ਸੇਠ ਸਮੇਤ ਹੋਰ ਅਧਿਕਾਰੀਆਂ ਨੇ ਇਸ ਨੂੰ ਆਪਣੀ ਜਾਗੀਰ ਬਣਾ ਕੇ ਰੱਖਿਆ ਹੈ।

ਇਸ ਸਭ ਤੋਂ ਤੰਗ ਆ ਕੇ ਸੀਨੀਅਰ ਮੈਂਬਰਾਂ ਸਮੇਤ ਹੋਰ ਮੈਂਬਰਾਂ ਨੇ ਵਪਾਰ ਮੰਡਲ ਤੋਂ ਨਾਤਾ ਤੋੜਨ ਦਾ ਫੈਸਲਾ ਕੀਤਾ ਹੈ। ਇਹ ਵੀ ਪੜ੍ਹੋ : : ਟਕਸਾਲੀ ਆਗੂਆਂ ਦੀ ਨਰਾਜ਼ਗੀ ਜੱਗ ਜ਼ਾਹਰ ਹੁੰਦਿਆਂ ਹੀ ਸੁਖਬੀਰ ਬਾਦਲ ਨੂੰ ਉਨ੍ਹਾਂ ਦਾ ਸਤਿਕਾਰ ਚੇਤੇ ਆ ਗਿਆ। ਸੁਖਬੀਰ ਨੇ ਟਕਸਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਦੇ ਬਿਆਨਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਜਨਾਲਾ ਅਤੇ ਹੋਰ ਟਕਸਾਲੀ ਆਗੂ ਉਨ੍ਹਾਂ ਦੇ ਬਜ਼ੁਰਗ ਹਨ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਵੇ ਤਾਂ ਉਹ ਅਸਤੀਫਾ ਦੇਣ ਨੂੰ ਤਿਆਰ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸ਼ਨੀਵਾਰ ਨੂੰ ਰਤਨ ਅਜਨਾਲਾ ਵੱਲੋਂ ਬਾਦਲ ਪਰਿਵਾਰ ਦ ਖਿਲਾਫ ਬਹਾਵਤੀ ਸੁਰ ਕੱਢਦਿਆਂ ਨਵੀਂ ਲਹਿਰ 'ਅਕਾਲੀ ਦਲ ਬਚਾਉ' ਲਹਿਰ ਚਲਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ਨੀਵਾਰ ਸ਼ਾਮ ਹੀ ਬ੍ਰਹਮਪੁਰਾ ਦੀ ਅਗਵਾਈ ਹੇਠਲੇ ਧੜੇ ਵੱਲੋਂ ਮੀਟਿੰਗ ਕਰਨ ਦੀ ਖਬਰ ਵੀ ਆਈ ਜਿਸ 'ਚ 4 ਨਵੰਬਰ ਨੂੰ ਵੱਡਾ ਇਕੱਠ ਕਰਨ ਦਾ ਵੀ ਐਲਾਨ ਕੀਤਾ ਗਿਆ। ਜਿਸ ਤੋਂ ਸ਼ਾਇਦ ਘਾਬਰ ਕੇ ਸੁਖਬੀਰ ਵੱਲੋਂ ਅੱਜ ਮਾਹੌਲ ਨੂੰ ਠੰਡਾ ਕਰਨ ਲਈ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।