ਆਈਸੀਪੀ ਅਟਾਰੀ ‘ਤੇ ਫਿਰ ਸ਼ੁਰੂ ਹੋਇਆ ਭਾਰਤ-ਪਾਕਿ ਵਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਟੀਗ੍ਰੇਟਿਡ ਚੈਕ ਪੋਸਟ (ਆਈਸੀਪੀ) ਅਟਾਰੀ ‘ਤੇ ਭਾਰਤ-ਪਾਕਿਸਤਾਨ ਦੇ ਵਿਚ ਚਾਰ ਦਿਨਾਂ ਤੋਂ ਬੰਦ ਪਿਆ ਅੰਤਰਰਾਸ਼ਟਰੀ ਕੰਮ-ਕਾਜ ਫਿਰ ਸ਼ੁਰੂ ਹੋ...

India-Pakistan trade resumes at ICP Attari

ਅੰਮ੍ਰਿਤਸਰ (ਪੀਟੀਆਈ) : ਇੰਟੀਗ੍ਰੇਟਿਡ ਚੈਕ ਪੋਸਟ (ਆਈਸੀਪੀ) ਅਟਾਰੀ ‘ਤੇ ਭਾਰਤ-ਪਾਕਿਸਤਾਨ ਦੇ ਵਿਚ ਚਾਰ ਦਿਨਾਂ ਤੋਂ ਬੰਦ ਪਿਆ ਅੰਤਰਰਾਸ਼ਟਰੀ ਕੰਮ-ਕਾਜ ਫਿਰ ਸ਼ੁਰੂ ਹੋ ਗਿਆ ਹੈ। ਲੇਬਰ ਅਤੇ ਏਜੰਟਾਂ ਦੇ ਵਿਵਾਦ ਦੇ ਚਲਦੇ ਲੇਬਰ ਨੇ ਪਿਛਲੇ ਚਾਰ ਦਿਨਾਂ ਤੋਂ ਹੜਤਾਲ ਕਰ ਰੱਖੀ ਸੀ। ਕੋਈ ਵੀ ਟਰੱਕ ਲੋਅਡ ਹੋ ਕੇ ਆਈਸੀਪੀ ਅਟਾਰੀ ਤੋਂ ਬਾਹਰ ਨਾ ਨਿਕਲਣ ‘ਤੇ ਉਥੋਂ ਦੇ ਗੁਦਾਮ ਪੂਰੀ ਤਰ੍ਹਾਂ ਨਾਲ ਭਰ ਗਏ ਸਨ ਅਤੇ ਇਸ ਨੂੰ ਵੇਖਦੇ ਹੋਏ ਇੰਡੀਅਨ ਕਸਟਮ ਨੇ ਪਾਕਿ ਕਸਟਮ ਨੂੰ ਟ੍ਰੇਡ ਕੁਝ ਸਮੇਂ ਲਈ ਬੰਦ ਕਰਨ ਨੂੰ ਕਿਹਾ ਸੀ।

ਦੱਸ ਦੇਈਏ, ਆਈਸੀਪੀ ਅਟਾਰੀ ‘ਤੇ ਕੰਮ ਕਰਨ ਵਾਲੇ ਕਾਰੋਬਾਰੀਆਂ ਦੇ ਏਜੰਟ ਜੋ ਉਥੇ ਸੀਐਚਏ ਦੇ ਤੌਰ ‘ਤੇ ਕੰਮ ਕਰਦੇ ਹਨ ਦੇ ਨਾਲ ਲੇਬਰ ਦਾ ਡਾਲਾ  ਵਸੂਲੇ ਜਾਣ ਕਰ ਕੇ ਵਿਵਾਦ ਸੀ। ਏਜੰਟਾਂ ਦੁਆਰਾ ਟਰੱਕ ਚਾਲਕਾਂ ਵਲੋਂ ਲਈ ਜਾਣ ਵਾਲੀ ਡਾਲਾ ਰਾਸ਼ੀ ‘ਤੇ ਲੇਬਰ ਨੇ ਦਾਅਵਾ ਕਰਦੇ ਹੋਏ ਚਾਰ ਦਿਨ ਪਹਿਲਾਂ ਆਈਸੀਪੀ ‘ਤੇ ਕੰਮ ਬੰਦ ਕਰ ਦਿਤਾ ਸੀ। ਹਾਲਾਂਕਿ ਇਸ ਦੌਰਾਨ ਕਸਟਮ ਅਤੇ ਲੈਂਡਪੋਰਟ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਮਾਮਲਾ ਸੁਲਝਾਉਣ  ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ।

ਇਸ ਤੋਂ ਬਾਅਦ ਸੰਸਦ ਗੁਰਜੀਤ ਸਿੰਘ ਔਜਲਾ ਵੀ ਆਈਸੀਪੀ ‘ਤੇ ਪਹੁੰਚ ਕੇ ਅਧਿਕਾਰੀਆਂ, ਲੇਬਰ ਯੂਨੀਅਨ ਦੇ ਨੇਤਾਵਾਂ ਅਤੇ ਏਜੰਟਾਂ ਨੂੰ ਮਿਲੇ ਪਰ ਇਹ ਮਸਲਾ ਹੱਲ ਨਹੀਂ ਹੋਇਆ। ਆਈਸੀਪੀ ਅਟਾਰੀ ‘ਤੇ ਲੇਬਰ ਦੀ ਹੜਤਾਲ ਦੀ ਖ਼ਬਰ ਗ੍ਰਹਿ ਮੰਤਰਾਲਾ ਤੱਕ ਪਹੁੰਚੀ ਤਾਂ ਇਸ ਮਸਲੇ ਦਾ ਹੱਲ ਕੱਢਣ ਲਈ ਗ੍ਰਹਿ ਮੰਤਰਾਲੇ ਨੇ ਤੁਰਤ ਹਦਾਇਤਾਂ ਜਾਰੀ ਕੀਤੀਆਂ।

ਇਸ ਤੋਂ ਬਾਅਦ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਾਨਿਕੇ ਨੇ ਕਾਰੋਬਾਰੀਆਂ, ਅਧਿਕਾਰੀਆਂ, ਲੇਬਰ ਯੂਨੀਅਨ ਦੇ ਨੇਤਾਵਾਂ ਅਤੇ ਏਜੰਟਾਂ ਦੇ ਨਾਲ ਗੱਲਬਾਤ ਕਰ ਕੇ ਡਾਲਾ ਰਾਸ਼ੀ ਵਿਚੋਂ ਕੁਝ ਹਿੱਸਾ ਲੇਬਰ ਨੂੰ ਦਿਤੇ ਜਾਣ ‘ਤੇ ਜੋਰ ਦਿਤਾ। ਉਨ੍ਹਾਂ ਨੇ ਆਈਸੀਪੀ ‘ਤੇ ਤੈਨਾਤ ਕਸਟਮ ਉਚ ਅਧਿਕਾਰੀਆਂ, ਸੈਂਟਰਲ ਵੇਅਰ ਹਾਊਸ ਦੇ ਅਧਿਕਾਰੀਆਂ, ਵਪਾਰੀ ਮੋਹਿਤ ਖੰਨਾ, ਵਪਾਰੀ ਮਾਨਵ ਤਨੇਜਾ, ਵਪਾਰੀ ਦਲੀਪ ਸਿੰਘ, ਵਿਕ੍ਰਾਂਤ ਅਤੇ ਵੀਐਸਬੀ ਕੰਪਨੀ ਦੇ ਮਾਲਕ ਸਾਜਨ ਬੇਦੀ ਦੀ ਹੋਈ ਗੱਲਬਾਤ ਤੋਂ ਬਾਅਦ ਲੇਬਰ ਯੂਨੀਅਨ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ

ਸੀਮੇਂਟ ਦੇ ਟਰੱਕ ‘ਤੇ 150 ਰੁਪਏ, ਜਦੋਂ ਕਿ ਡਰਾਈ ਫਰੂਟ ਦੇ ਟਰੱਕ ‘ਤੇ 250 ਰੁਪਏ ਦੇਣਾ ਮੰਨ ਲਿਆ ਹੈ। ਚਾਲਕ ਟਰੱਕ ਵਿਚ ਲੱਦੇ ਸਾਮਾਨ ਨੂੰ ਉਤਾਰਣ ਜਾਂ ਖ਼ਾਲੀ ਟਰੱਕ ਵਿਚ ਸਾਮਾਨ ਲਦਵਾਉਣ ਲਈ ਲੇਬਰ ਨੂੰ ਮਜ਼ਦੂਰੀ ਤੋਂ ਇਲਾਵਾ ਚਾਹ-ਪਾਣੀ ਲਈ ਕੁਝ ਰਾਸ਼ੀ ਦਿੰਦਾ ਹੈ। ਇਸ ਨੂੰ ਡਾਲਾ ਕਿਹਾ ਜਾਂਦਾ ਹੈ। ਇਹ ਡਾਲਾ ਰਾਸ਼ੀ 200 ਤੋਂ ਲੈ ਕੇ ਇਕ ਹਜਾਰ ਤੱਕ ਹੋ ਸਕਦੀ ਹੈ। ਹਾਲਾਂਕਿ ਆਈਸੀਪੀ ‘ਤੇ ਬਿਨਾਂ ਰਸੀਦ ਜਾਂ ਪਰਚੀ ਦੇ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਾ ਮੰਨਣ ਯੋਗ ਹੈ। ਪਰ ਏਜੰਟ ਟਰੱਕ ਚਾਲਕਾਂ ਤੋਂ ਇਹ ਰਾਸ਼ੀ ਵਸੂਲ ਰਹੇ ਸਨ।