'ਬਾਦਲਾਂ ਚ ਸਰਪੰਚੀ ਤੱਕ ਛੱਡਣ ਦਾ ਦਮ ਨਹੀਂ ਪਾਰਟੀ ਪ੍ਰਧਾਨਗੀ ਤਾਂ ਦੂਰ ਦੀ ਗਲ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿਂਘ ਸਿਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਂਘ ਬਾਦਲ ਵਲੋਂ ਹੁਣ ਰੁਸੇ ਟਕਸਾਲੀ ਅਕਾਲੀਆਂ ਨੂਂ ਮਨਾਉ...

Navjot Singh Sidhu

ਚੰਡੀਗੜ੍ਹ,  28 ਅਕਤੂਬਰ,  (ਨੀਲ ਭਲਿੰਦਰ ਸਿੰਘ) ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿਂਘ ਸਿਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਂਘ ਬਾਦਲ ਵਲੋਂ ਹੁਣ ਰੁਸੇ ਟਕਸਾਲੀ ਅਕਾਲੀਆਂ ਨੂਂ ਮਨਾਉਣ ਲਈ ਉਹਨਾਂ ਦੇ ਘਰ ਜਾਇਆ ਜਾ ਰਿਹਾ ਹੋਣ ਨੂੰ ਨਿਰਾ ਡਰਾਮਾ ਕਰਾਰ ਦਿਤਾ ਹੈ। ਸਿਧੂ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਫੋਨ ਤੇ ਗਲ ਕਰਦਿਆਂ ਕਿਹਾ ਕਿ ਅਜ ਅਪਣੀ ਕੁਰਸੀ ਬਚਾਉਣ ਲਈ ਟਕਸਾਲੀ ਅਕਾਲੀ ਆਗੂਆਂ ਦੇ ਘਰ ਜਾ ਰਹੇ ਸੁਖਬੀਰ ਹੁਣ ਤੱਕ ਕਦੇ ਬਰਗਾੜੀ ਜਾਂ ਉਹਨਾਂ ਦੀਆਂ ਔਰਬਿਟ ਬੱਸਾਂ ਥੱਲੇ ਆ ਕੇ ਮਰੇ ਲੋਕਾਂ ਦੇ ਘਰ ਕਿਉਂ ਨਹੀਂ ਗਏ।

ਸਿਧੂ ਨੇ ਸੁਖਬੀਰ ਵਲੋਂ ਪਾਰਟੀ ਪ੍ਰਧਾਨਗੀ ਦਾ ਅਹੁਦਾ ਛੱਡਣ ਕੀਤੀ ਪੇਸ਼ਕਸ਼ ਨੂਂ ਵੀ ਨਿਰਾ ਡਰਾਮਾ ਕਰਾਰ ਦਿਤਾ ਹੈ. ਸਿਧੂ ਨੇ ਕਿਹਾ ਕਿ ਬਾਦਲ ਪਰਵਾਰ ਇਨਾ ਕੁਰਸੀ ਮੋਹ ਹੈ ਕਿ ਉਹ ਸਰਪੰਚੀ ਜਿਹਾ ਅਹੁਦਾ ਛੱਡਣ ਤੱਕ ਦਾ ਵੀ ਦਮ ਨਹੀਂ ਰਖਦੇ. ਉਹਨਾਂ ਕਿਹਾ ਕਿ ਸੁਖਬੀਰ ਨੇ ਯੂਪੀ ਦੇ ਮੁਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਰਾਜ ਚ ਇਲਾਜ ਖੁਣੋਂ ਮਰੇ ਬਚਿਆਂ ਬਦਲੇ ਕਦੇ ਯੋਗੀ ਦਾ ਅਸਤੀਫ਼ਾ ਨਹੀਂ ਮੰਗਿਆ ਅਤੇ ਹੁਣ ਅਮ੍ਰਿਤਸਰ ਰੇਲ ਹਾਦਸੇ ਤੇ ਲਾਸ਼ਾਂ ਉਤੇ ਸਿਆਸਤ ਕਰ ਰਹੇ ਹਨ. ਉਹਨਾਂ ਕਿਹਾ ਕਿ ਅਸਲੀ ਅਕਾਲੀ ਹੁਣ ਬਾਦਲਾਂ ਨੂਂ ਨਕਾਰ ਚੁਕੇ ਹਨ ਅਤੇ ਹੁਣ ਕਦੇ ਉਹਨਾਂ ਦੀ ਅਗਵਾਈ ਕਬੂਲ ਨਹੀਂ ਕਰਨਗੇ. ਸਿਧੂ ਨੇ ਸਾਬਕਾ ਮੰਤਰੀ ਬਿਕਰਮ ਸਿਂਘ ਮਜੀਠੀਆ ਨੂਂ ਵੀ ਲਾਸ਼ਾਂ ਉਤੇ ਹੋਛੀ ਸਿਆਸਤ ਤੋਂ ਬਾਜ ਆਉਂਣ ਲਈ ਕਿਹਾ।