ਨਵਜੋਤ ਸਿੰਘ ਸਿੱਧੂ ਦੀ ਪਤਨੀ ਵਿਰੁਧ ਸ਼ਿਕਾਇਤ ਦਾਇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੰਮ੍ਰਿਤਸਰ 'ਚ ਦੁਸ਼ਹਿਰੇ ਮੌਕੇ ਰਾਵਣ ਦਹਿਨ ਦੌਰਾਨ ਰੇਲਗੱਡੀ ਹੇਠ ਆ ਕੇ 61 ਜਣਿਆਂ ਦੇ ਮਰਨ ਅਤੇ 70 ਦੇ ਜ਼ਖ਼ਮੀ ਹੋਣ ਦੇ ਮਾਮਲੇ 'ਚ ਫ਼ਰਜ਼ਾਂ ਦੀ ਪਾਲਣਾ ਕਰਨ 'ਚ ਅਸਫ਼ਲ ਰਹਿਣ...

Navjot Kaur Sidhu

ਮੁਜੱਫ਼ਰਪੁਰ : ਅੰਮ੍ਰਿਤਸਰ 'ਚ ਦੁਸ਼ਹਿਰੇ ਮੌਕੇ ਰਾਵਣ ਦਹਿਨ ਦੌਰਾਨ ਰੇਲਗੱਡੀ ਹੇਠ ਆ ਕੇ 61 ਜਣਿਆਂ ਦੇ ਮਰਨ ਅਤੇ 70 ਦੇ ਜ਼ਖ਼ਮੀ ਹੋਣ ਦੇ ਮਾਮਲੇ 'ਚ ਫ਼ਰਜ਼ਾਂ ਦੀ ਪਾਲਣਾ ਕਰਨ 'ਚ ਅਸਫ਼ਲ ਰਹਿਣ ਦੇ ਦੋਸ਼ ਹੇਠ ਸਾਬਕਾ ਕ੍ਰਿਕਟ ਖਿਡਾਰੀ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱੱਧੂ ਵਿਰੁਧ ਸੋਮਵਾਰ ਨੂੰ ਮੁਜੱਫ਼ਰਪੁਰ ਦੀ ਅਦਾਲਤ 'ਚ ਇਕ ਸ਼ਿਕਾਇਤ ਦਾਇਰ ਕੀਤੀ ਗਈ ਹੈ। ਚੀਫ਼ ਜੁਡੀਸ਼ੀਅਲ ਅਧਿਕਾਰੀ ਆਰਤੀ ਕੁਮਾਰੀ ਸਿੰਘ ਦੀ ਅਦਾਲਤ 'ਚ ਸਮਾਜਕ ਕਾਰਕੁਨ ਤਮੰਨਾ ਹਾਸ਼ਮੀ ਵਲੋਂ ਦਾਇਰ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ

ਕਿ ਨਵਜੋਤ ਕੌਰ ਸਿੱਧੂ ਦੇ ਮਸ਼ਹੂਰ ਸ਼ਖ਼ਸੀਅਤ ਹੋਣ ਕਰ ਕੇ ਪ੍ਰੋਗਰਾਮ ਵਾਲੀ ਥਾਂ 'ਤੇ ਜ਼ਿਆਦਾ ਲੋਕ ਹਾਜ਼ਰ ਸਨ ਅਤੇ ਪ੍ਰੋਗਰਾਮ ਵਾਲੀ ਥਾਂ 'ਤੇ ਮੌਜੂਦ ਸੁਰੱਖਿਆ ਬਲ ਭੀੜ ਨੂੰ ਰੇਲਵੇ ਟਰੈਕ ਤੋਂ ਹਟਾਉਣ ਦੀ ਬਜਾਏ ਨਵਜੋਤ ਕੌਰ ਦੀ ਸੁਰੱਖਿਆ 'ਚ ਲੱਗੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਾਦਸੇ ਮਗਰੋਂ ਨਵਜੋਤ ਕੌਰ ਰਾਹਤ ਅਤੇ ਬਚਾਅ ਕਾਰਜ ਚਲਾਉਣ ਦੀ ਬਜਾਏ ਉਥੋਂ ਫ਼ਰਾਰ ਹੋ ਗਈ। ਹਾਸ਼ਮੀ ਨੇ ਨਵਜੋਤ ਕੌਰ ਉਤੇ ਗ਼ੈਰ-ਜ਼ਿੰਮੇਵਾਰਾਨਾ ਕੰਮ ਕਰਨ ਅਤੇ ਫ਼ਰਜ਼ਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਵਿਰੁਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।  (ਪੀਟੀਆਈ)