ਸਬਜ਼ੀ ਮੰਡੀ ‘ਚ ਨੌਜਵਾਨ ਮਜ਼ਦੂਰ ਦਾ ਇੱਟਾਂ ਮਾਰ-ਮਾਰ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਵਿਚ ਸ਼ਨੀਵਾਰ ਰਾਤ ਇਕ ਵਿਅਕਤੀ ਦਾ ਕਤਲ ਕਰ ਦਿਤਾ ਗਿਆ। ਘਟਨਾ ਦਾ ਐਤਵਾਰ ਸਵੇਰੇ ਪਤਾ ਲੱਗਿਆ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ...

Murder of young man in vegetable market

ਜਲੰਧਰ (ਪੀਟੀਆਈ) : ਸ਼ਹਿਰ ਵਿਚ ਸ਼ਨੀਵਾਰ ਰਾਤ ਇਕ ਵਿਅਕਤੀ ਦਾ ਕਤਲ ਕਰ ਦਿਤਾ ਗਿਆ। ਘਟਨਾ ਦਾ ਐਤਵਾਰ ਸਵੇਰੇ ਪਤਾ ਲੱਗਿਆ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਕਤਲ ਦਾ ਕਾਰਨ ਆਪਸੀ ਰੰਜਸ਼ ਦੱਸਿਆ ਜਾ ਰਿਹਾ ਹੈ। ਮਾਮਲਾ ਮਕਸੂਦਾਂ ਸਬਜ਼ੀ ਮੰਡੀ ਦਾ ਹੈ। ਜਾਣਕਾਰੀ  ਦੇ ਮੁਤਾਬਕ, ਬਿਹਾਰ ਦਾ ਮੂਲ ਨਿਵਾਸੀ ਲੰਬੂ ਪਿਛਲੇ ਕਰੀਬ ਪੰਜ-ਛੇ ਸਾਲ ਤੋਂ ਇਥੇ ਰਹਿ ਰਿਹਾ ਸੀ।

ਉਹ ਮੰਡੀ ਵਿਚ ਮਜ਼ਦੂਰੀ ਕਰਦਾ ਸੀ। ਐਤਵਾਰ ਸਵੇਰੇ ਉਸ ਦੀ ਲਾਸ਼ ਵੇਖ ਕਿਸੇ ਨੇ ਪੁਲਿਸ ਨੂੰ ਫ਼ੋਨ ਕਰ ਦਿਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿਤੀ ਸੀ। ਮੌਕੇ ‘ਤੇ ਮੌਜੂਦ ਇਲਾਕਾ ਨਿਵਾਸੀਆਂ ਦੀਆਂ ਮੰਨੀਏ ਤਾਂ ਰਾਤ ਨੂੰ ਇਥੇ ਇਕ ਪ੍ਰੋਗਰਾਮ ਵਿਚ ਡੀਜੇ ਲਗਾ ਹੋਇਆ ਸੀ, ਜਿਸ ਦੇ ਚਲਦੇ ਕਿਸੇ ਨੂੰ ਘਟਨਾ ਦੇ ਬਾਰੇ ਪਤਾ ਨਹੀਂ ਲੱਗ ਸਕਿਆ। ਸਵੇਰੇ ਜਦੋਂ ਲਾਸ਼ ਵੇਖੀ ਤਾਂ ਪੁਲਿਸ ਨੂੰ ਸੂਚਨਾ ਦਿਤੀ ਗਈ। 

ਇਸ ਸਬੰਧ ਵਿਚ ਏਸੀਸੀ ਨਵਨੀਤ ਸਿੰਘ ਮਾਹਲ ਦਾ ਕਹਿਣਾ ਹੈ ਕਿ ਮਾਮਲਾ ਆਪਸੀ ਰੰਜਸ਼ ਦਾ ਹੋ ਸਕਦਾ ਹੈ। ਇਸ ਦੇ ਚਲਦੇ ਨੌਜਵਾਨ ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿਤਾ ਗਿਆ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ  ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਅਣਪਛਾਤਿਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਦੇ ਹੋਏ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ, ਵਾਰਡ-18 ਦੇ ਮੁਹੱਲੇ ਪੁਰਹੀਰਾਂ ਵਿਚ ਸ਼ੁੱਕਰਵਾਰ ਦੁਪਹਿਰ 12 ਵਜੇ ਸੱਤ ਮਰਲੇ ਜ਼ਮੀਨ ਅਤੇ ਜੱਦੀ ਘਰ ਦੀ ਮਾਲਕੀ ਹੱਕ ਲੈਣ ਲਈ ਵੱਡੇ ਭਰਾ ਰੋਸ਼ਨ ਲਾਲ ਨੇ ਅਪਣੀ ਇਕਲੌਤੀ ਭੈਣ ਅਮਰਜੀਤ ਕੌਰ (45) ਦਾ ਤਲਵਾਰ ਨਾਲ ਕਤਲ ਕਰ ਦਿਤਾ। ਘਟਨਾ ਥਾਂ ‘ਤੇ ਡੁਲ੍ਹੇ ਖ਼ੂਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਤਿਲ ‘ਤੇ ਖ਼ੂਨ ਸਵਾਰ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਘੰਟੇ ਦੋਸ਼ੀ ਨੂੰ ਫੜ੍ਹਨ ਲਈ ਛਾਣਬੀਣ ਕੀਤੀ ਆਖਿਰ ਵਿਚ ਪੁਲਿਸ ਨੇ ਮੁਹੱਲੇ ਵਿਚੋਂ ਹੀ ਉਸ ਨੂੰ ਕਾਬੂ ਕਰ ਲਿਆ।

ਕਤਲ ‘ਚ ਇਸਤੇਮਾਲ ਕੀਤੀ ਗਈ ਤਲਵਾਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਥਾਣਾ ਮਾਡਲ ਟਾਊਨ ਦੇ ਐਸਐਚਓ ਭਰਤ ਮਸੀਹ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਜ਼ਮੀਨ ਨੂੰ ਲੈ ਕੇ ਭੈਣ-ਭਰਾ ਵਿਚ ਲੜਾਈ ਚੱਲ ਰਹੀ ਸੀ।