550ਵੇਂ ਪ੍ਰਕਾਸ਼ ਦਿਹਾੜੇ 'ਤੇ ਸਿੱਖਸ ਫਾਰ ਜਸਟਿਸ ਕਰੇਗੀ ਪਾਕਿਸਤਾਨ 'ਚ ਕਨਵੈਨਸ਼ਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਲਾਂਘੇ ਦੇ ਖੁੱਲਣ ਨੂੰ ਲੈ ਕੇ ਸਿੱਖਸ ਫੋਰ ਜਸਟਿਸ ਜਥੇਬੰਦੀ ਵੀ ਸਰਗਰਮ ਹੋ ਗਈ ਹੈ ਅਤੇ ਲਾਂਘੇ ਦੀ ਆੜ ਵਿਚ ਪਾਕਿਸਤਾਨ ਅੰਦਰ....

Sikhs For Justice

ਕਰਤਾਰਪੁਰ ਸਾਹਿਬ (ਭਾਸ਼ਾ) : ਕਰਤਾਰਪੁਰ ਲਾਂਘੇ ਦੇ ਖੁੱਲਣ ਨੂੰ ਲੈ ਕੇ ਸਿੱਖਸ ਫੋਰ ਜਸਟਿਸ ਜਥੇਬੰਦੀ ਵੀ ਸਰਗਰਮ ਹੋ ਗਈ ਹੈ ਅਤੇ ਲਾਂਘੇ ਦੀ ਆੜ ਵਿਚ ਪਾਕਿਸਤਾਨ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ  550ਵੇਂ ਪ੍ਰਕਾਸ਼ ਦਿਹਾੜੇ 'ਤੇ “ਕਰਤਾਰਪੁਰ ਸਾਹਿਬ - ਕਨਵੇਨਸ਼ਨ 2019 ” ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ 'ਚ ਹੋਣ ਵਾਲੀ ਇਸ ਕਨਵੈਨਸ਼ਨ ਨੂੰ ਲੈ ਕੇ ਗੁਰਪਤਵੰਤ ਸਿੰਘ ਪੰਨੂ ਨੇ 10000 ਸਿਖਾਂ ਕਾਰਕੁੰਨਾਂ ਦੇ ਆਉਣ ਦਾ ਦਾਅਵਾ ਕੀਤਾ ਹੈ।

ਅਤੇ ਕਨਵੈਨਸ਼ਨ 'ਚ ਸ਼ਾਮਿਲ ਹੋਣ ਵਾਲੇ ਸਿੱਖ ਕਾਰਕੁਨਾਂ ਦੇ ਰਹਿਣ ਦਾ ਪ੍ਰਬੰਧ ਵੀ ਸਿੱਖਸ ਫੋਰ ਜਸਟਿਸ ਕਰੇਗੀ। ਉਧਰ ਇਸ ਮਾਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਪਾਕਿਸਤਾਨ 'ਚ ਹੋਣ ਵਾਲੇ ਇਸ ਕਨਵੈਨਸ਼ਨ ਦੇ ਪ੍ਰਬੰਧਾਂ 'ਤੇ ਤਿੱਖੀ ਨਜ਼ਰ ਰਖੀ ਜਾਵੇਗੀ।