ਘੁਟਾਲਾ ਕੋਈ ਹੋਇਆ ਹੀ ਨਹੀਂ, ਇਹ ਮਾਮਲਾ ਸਿਆਸੀ ਰੰਜਿਸ਼ ਦਾ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1144 ਕਰੋੜ ਦੇ ਕਥਿਤ ਘੁਟਾਲੇ 'ਚ ਕੈਪਟਨ ਸਮੇਤ ਸਾਰੇ 32 ਮੁਲਜ਼ਮ ਬਰੀ, ਲੁਧਿਆਣਾ ਸਿਟੀ ਸੈਂਟਰ ਕੇਸ ਵਿਚ ਅਦਾਲਤ ਦੇ ਫ਼ੈਸਲੇ ਦਾ ਸਵਾਗਤ

Captain Amrinder Singh

ਲੁਧਿਆਣਾ (ਕੁਲਦੀਪ ਸਿੰਘ ਸਲੇਮਪੁਰੀ/ਆਰ ਪੀ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਟੀ ਸੈਂਟਰ ਘੁਟਾਲੇ ਦੇ ਕੇਸ ਵਿੱਚ ਉਨ੍ਹਾਂ ਤੇ ਬਾਕੀ ਮੁਲਜ਼ਮਾਂ ਵਿਰੁੱਧ ਦੋਸ਼ਾਂ ਨੂੰ ਖ਼ਾਰਜ ਕਰਨ ਦੇ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਿਆਸੀ ਰੰਜਿਸ਼ ਦੀ ਕਾਰਵਾਈ ਵਿਰੁਧ ਉਨ੍ਹਾਂ ਦੀ ਲੜਾਈ ਦੀ ਜਿੱਤ ਦਸਿਆ ਹੈ।  

ਇਸ ਕੇਸ 'ਤੇ ਅਦਾਲਤ ਵੱਲੋਂ ਫੈਸਲਾ ਸੁਣਾਉਣ ਤੋਂ ਬਾਅਦ  ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੱਚ ਦੀ ਜਿੱਤ ਹੋਣ ਦੇ ਨਾਲ-ਨਾਲ ਸਿਆਸੀ ਤੌਰ 'ਤੇ ਪ੍ਰਰਿਤ ਦੋਸ਼ਾਂ ਵਿਰੁਧ ਉਨ੍ਹਾਂ ਦੇ ਸਟੈਂਡ ਦੀ ਵੀ ਪੁਸ਼ਟੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕੇਸ ਵਿੱਚ ਉਨ੍ਹਾਂ ਅਤੇ ਪ੍ਰਵਾਰਕ ਮੈਂਬਰਾਂ ਦਾ ਕਾਨੂੰਨ ਅਤੇ ਅਦਾਲਤ ਵਿੱਚ ਹਮੇਸ਼ਾ ਹੀ ਅਟੁੱਟ ਵਿਸ਼ਵਾਸ ਰਿਹਾ ਹੈ।  

ਜਿਕਰਯੋਗ ਹੈ ਕਿ 1144 ਕਰੋੜ ਦੇ ਕਥਿਤ ਮਾਮਲੇ ਦੀ ਜਿੱਤ ਲਈ 13 ਸਾਲ ਦਾ ਸਮਾਂ ਲੱਗਾ ਪਰ ਅਦਾਲਤ ਦੇ ਫੈਸਲੇ ਨੇ ਇਹ ਸਿੱਧ ਕਰ ਦਿੱਤਾ ਕਿ ਆਖ਼ਰ ਵਿੱਚ ਜਿੱਤ ਸਚਾਈ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਰਾਂ ਵੱਲੋਂ ਅਦਾਲਤ ਸਾਹਮਣੇ ਸਬੂਤਾਂ ਵਜੋਂ ਪੇਸ਼ ਕੀਤੇ ਮਨਘੜਤ ਝੂਠਾਂ ਦਾ ਕੋਈ ਵਜੂਦ ਨਹੀਂ ਸੀ ਅਤੇ ਨਿਰਲੱਜਤਾ ਨਾਲ ਮਾਰੇ ਗਏ ਝੂਠਾਂ ਤੋਂ ਪੂਰੀ ਤਰ੍ਹਾਂ ਪਰਦਾ ਚੁੱਕਿਆ ਗਿਆ।

 ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਨਾਲ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਪੀੜਤਾਂ ਨੂੰ ਵੀ ਕੀਮਤ ਚੁਕਾਉਣੀ ਪਈ ਕਿਉਂਕਿ ਉਨ੍ਹਾਂ ਨੂੰ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਮੁਕਤ ਹੋਣ ਅਤੇ ਸਾਖ ਦੀ ਬਹਾਲੀ ਲਈ ਉਡੀਕ ਕਰਨੀ ਪਈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਕਥਿਤ ਤੌਰ 'ਤੇ 36 ਮੁਲਜ਼ਮਾਂ ਵਿੱਚੋਂ ਪੰਜ ਮੁਲਜ਼ਮ, ਕੇਸ ਦੀ ਸੁਣਵਾਈ ਦੇ ਲੰਮੇ ਅਰਸੇ ਦੌਰਾਨ, ਇਸ ਘੁਟਾਲੇ ਵਿੱਚ ਆਪਣੀ ਸ਼ਮੂਲੀਅਤ ਹੋਣ ਦੇ ਦੋਸ਼ਾਂ ਦਾ ਦੁੱਖ ਲੈ ਕੇ ਇਸ ਦੁਨੀਆਂ ਤੋਂ ਚਲੇ ਗਏ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਲੋਕਾਂ 'ਤੇ ਲੱਗੇ ਦੋਸ਼ ਖਾਰਜ ਹੋ ਜਾਣ ਨਾਲ ਇਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਸ਼ਾਂਤੀ ਨਾਲ ਰਹਿ ਸਕਦੇ ਹਨ।

ਇਥੇ ਜਿਕਰਯੋਗ ਹੈ ਕਿ ਅਦਾਲਤ ਨੇ ਅੱਜ ਸਾਰੇ ਮੁਲਜ਼ਮਾਂ ਵਿਰੁੱਧ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਸੈਸ਼ਨ ਕੋਰਟ ਦੇ ਜੱਜ ਗੁਰਬੀਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਸਾਰੇ ਮੁਲਜ਼ਮਾਂ ਨੂੰ ਕਲੀਨ ਚਿੱਟ ਦੇਣ ਬਾਰੇ ਵਿਜੀਲੈਂਸ ਬਿਊਰੋ ਵੱਲੋਂ ਦਾਇਰ ਕੀਤੀ ਕਲੋਜ਼ਰ ਰਿਪੋਰਟ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਕਿਸੇ ਵੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ।

ਇਹ ਵੀ ਜ਼ਿਕਰਯੋਗ ਹੈ ਕਿ ਜੱਜ ਨੇ ਫੈਸਲਾ ਸੁਣਾਇਆ ਕਿ ਕਿਸੇ ਮੁਲਜ਼ਮ ਵਿਰੁੱਧ ਕੋਈ ਸਬੂਤ ਨਹੀਂ ਹੈ।  ਅਤੇ 150 ਦੇ ਕਰੀਬ ਗਵਾਹਾਂ ਦੇ ਬਿਆਨ ਦਰਜ਼ ਕੀਤੇ ਗਏ। ਅਤੇ ਸਿੱਟੀ ਘੁਟਾਲੇ ਦੀ ਚਰਚਾ ਸਤੰਬਰ 2006 ਦੌਰਾਨ ਹੋਈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਅਤੇ 2007 ਦੌਰਾਨ ਸਤਾ ਤਬਦੀਲ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ, ਉਨਾਂ ਦੇ ਲੜਕੇ ਰਣਇੰਦਰ ਸਿੰਘ ਅਤੇ 36 ਹੋਰਨਾਂ ਕਥਿਤ ਮੁਲਜਮਾਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਸੀ, ਇਹ ਮਾਮਲਾ ਉਸ ਵੇਲੇ ਵਿਜੀਲੈਂਸ ਐਸ. ਐਸ. ਪੀ. ਕਮਰਜੀਤ ਸਿੰਘ ਨੇ ਦਰਜ਼ ਕਰਵਾਇਆ ਸੀ

, ਹਾਲਾਂਕਿ ਇਸ ਮਾਮਲੇ ਦੀ ਜਾਂਚ ਕਰਨ ਪਿਛੋਂ ਵਿਜੀਲੈਂਸ ਬਿਊਰੋ ਨੇ ਹੀ ਲੁਧਿਆਣਾ ਅਦਾਲਤ ਵਿਚ ਅਗਸਤ 2017 ਵਿਚ ਕੇਸ ਬੰਦ ਕਰਨ ਦੀ ਰਿਪੋਰਟ ਦਰਜ ਕਰਵਾਈ ਸੀ। 13 ਸਾਲਾਂ ਦੀ ਲੰਮੀ  ਸੁਣਵਾਈ ਤੋਂ ਬਾਆਦ ਮੰਗਲਵਾਰ ਨੂੰ ਦੋਨਾਂ ਧਿਰਾਂ ਦੀ ਵਹਿਸ ਮੁਕੰਮਲ ਹੋਣ ਤੋਂ ਬਾਦ ਅਦਾਲਤ ਨੇ ਕੈਪਟਨ ਅਤੇ ਹੋਰਨਾਂ ਨੂੰ ਅਦਾਲਤ ਵਿਚ ਲਾਜ਼ਮੀ ਪੇਸ਼ ਹੋਣ ਦਾ ਹੁਕਮ ਸੁਣਾਇਆ ਸੀ।

ਅਤੇ ਇਸ ਮੌਕੇ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਮੇਅਰ ਬਲਕਾਰ ਸਿੰਘ, ਕੈਪਟਨ ਸੰਦੀਪ ਸੰਧੂ, ਗੁਰਦੇਵ ਸਿੰਘ ਲਾਪਰਾਂ, ਪ੍ਰਧਾਨ ਕੁਲਵੰਤ ਸਿੰਘ ਸੰਧੂ, ਅਮਰਜੀਤ ਸਿੰਘ ਟਿੱਕਾ, ਚੇਅਰਮੈਨ ਰਮਨ ਸੁਬਰਮਨੀਅਮ, ਸਾਬਕਾ ਚੇਅਰਮੈਨ ਸੁਰਿੰਦਰਪਾਲ ਸਿੰਘ ਬਿੰਦਰਾ, ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾਂ, ਗੋਬਿੰਦ ਦੁਗਰੀ, ਜੰਗ ਸਿੰਘ ਦੁਗਰੀ ਅਤੇ ਕਈ ਆਗੂ ਹਾਜਰ ਸਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।