ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਆ ਸਕਦਾ ਭਾਰੀ ਮੀਂਹ ਤੇ ਪੈਣਗੇ ਗੜ੍ਹੇ!

ਏਜੰਸੀ

ਖ਼ਬਰਾਂ, ਪੰਜਾਬ

ਹੁਣ ਘੱਟੋ ਘੱਟ ਤਾਪਮਾਨ 5 ਡਿਗਰੀ ਹੈ, ਜਦੋਂ ਕਿ ਵੱਧ ਤੋਂ ਵੱਧ 9 ਤੋਂ 10 ਡਿਗਰੀ ਹੈ, ਜੋ ਇਸ ਸਮੇਂ ਦੌਰਾਨ 8 ਡਿਗਰੀ 'ਤੇ ਆ ਗਿਆ ਹੈ।

Weather Update

ਲੁਧਿਆਣਾ: ਇਸ ਵਾਰੀ ਦਿਸੰਬਰ ਦੇ ਮਹੀਨੇ ਵਿਚ ਪੈ ਰਹੀ ਠੰਡ ਨੇ 48 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਗਿਆਨੀ ਅਨੁਸਾਰ ਲੋਕਾਂ ਨੂੰ 30 ਦਸੰਬਰ ਤੱਕ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਗਿਆਨ ਵਿਗਿਆਨੀਆਂ ਦੇ ਅਨੁਸਾਰ, ਉਨ੍ਹਾਂ ਕੋਲ ਸਾਲ 1970 ਤੱਕ ਦੇ ਅੰਕੜੇ ਹਨ ਅਤੇ ਕਦੇ ਵੀ ਤਾਪਮਾਨ ਵਿੱਚ ਇੰਨੀ ਗਿਰਾਵਟ ਨਹੀਂ ਦਰਜ ਕੀਤੀ ਗਈ।

ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ, ਮਨਾਲੀ, ਸੋਲਨ, ਭੂੰਤਰ, ਸੁੰਦਰਨਗਰ ਤੇ ਕਲਪਾ ਦਾ ਤਾਪਮਾਨ ਸਿਫਰ ਨਾਲੋਂ ਹੇਠਾਂ ਰਿਕਾਰਡ ਕੀਤਾ ਗਿਆ ਹੈ। ਕੇਲੌਂਗ ਦਾ ਤਾਪਮਾਨ ਸਭ ਤੋਂ ਘੱਟ ਮਨਫ਼ੀ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਊਨਾ ਤੇ ਮੰਡੀ ਜ਼ਿਲ੍ਹਿਆਂ ’ਚ ਸਵੇਰੇ ਸੰਘਣੀ ਧੁੰਦ ਪਈ। ਸੂਬੇ ਦੇ ਦਰਮਿਆਨੇ ਤੇ ਉੱਚੇ ਪਹਾੜੀ ਇਲਾਕਿਆਂ ’ਚ 31 ਦਸੰਬਰ ਤੋਂ 2 ਜਨਵਰੀ ਤੱਕ ਮੀਂਹ ਤੇ ਬਰਫ਼ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।