ਸਾਲ 2022: ਵਿਦੇਸ਼ਾਂ 'ਚ ਵਾਪਰੇ ਹਾਦਸਿਆਂ ਨੇ ਖੋਹੇ ਮਾਵਾਂ ਦੇ ਅਨੇਕਾਂ ਹੀ ਪੁੱਤ, ਦੇਖੋ ਕੁੱਝ ਤਸਵੀਰਾਂ
ਇਹਨਾਂ ਮੌਤਾਂ ਵਿਚ ਕੁੱਝ ਨਾਮ ਇਸ ਤਰਾਂ ਹਨ।
ਚੰਡੀਗੜ੍ਹ - ਸਾਲ 2023 ਸ਼ੁਰੂ ਹੋਣ ਵਿਚ ਸਿਰਫ਼ 3 ਦਿਨ ਬਾਕੀ ਹਨ। ਕਈ ਲੋਕਾਂ ਨੂੰ ਨਵੇਂ ਸਾਲ ਦੀ ਖੁਸ਼ੀ ਵੀ ਹੈ ਪਰ ਕਈਆਂ ਨੂੰ ਨਹੀਂ। ਜੇ ਗੱਲ ਕੀਤੀ ਜਾਵੇ 2022 ਦੀ ਤਾਂ ਕਈਆਂ ਨੇ 2022 ਵਿਚ ਅਪਣਾ ਬਹੁਤ ਕੁੱਝ ਖੋਇਆ ਹੈ ਤੇ ਕਈਆਂ ਨੇ ਬਹਤ ਕੁੱਝ ਪਾਇਆ। ਜਿੱਥੇ ਕਈਆਂ ਨੇ ਅਪਣਾ ਬਹੁਤ ਕੁੱਝ ਖੋਇਆ ਹੈ ਉਹਨਾਂ ਵਿਚ ਮਾਵਾਂ ਕਈ ਅਜਿਹੀਆਂ ਮਾਵਾਂ ਹਨ ਜਿਨ੍ਹਾਂ ਨੇ ਅਪਣੇ ਪੁੱਤ ਵਿਦੇਸ਼ਾਂ ਵਿਚ ਖੋਹ ਦਿੱਤੇ। ਪੰਜਾਬ ਦੇ ਕਈ ਮੁੰਡੇ ਵਿਦੇਸ਼ ਗਏ ਤੇ ਉੱਥੇ ਹੀ ਉਹਨਾਂ ਦੀ ਕਿਸੇ ਨਾਲ ਕਿਸੇ ਕਰ ਕੇ ਮੌਤ ਹੋ ਗਈ।
ਇਹਨਾਂ ਮੌਤਾਂ ਵਿਚ ਕੁੱਝ ਨਾਮ ਇਸ ਤਰਾਂ ਹਨ।
1 - 2022 ਵਿਚ ਵਿਦੇਸ਼ ਵਿਚ ਇਕੋਂ ਪਰਿਵਾਰ ਦੇ 4 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਸੀ। ਦਰਅਸਲ ਅਕਤੂਬਰ ਮਹੀਨੇ ਵਿਚ ਅਮਰੀਕਾ ਦੇ ਕੈਲੀਫੋਰਨੀਆ 'ਚ ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧਿਤ ਪਰਿਵਾਰ ਅਗਵਾ ਹੋ ਗਿਆ ਸੀ, ਜਿਨ੍ਹਾਂ ਦੀਆਂ ਲਾਸ਼ਾਂ ਬਾਅਦ ਵਿਚ ਬਰਾਮਦ ਹੋਈਆਂ ਸਨ। ਮਰਸਡ ਕਾਉਂਟੀ ਸ਼ੈਰਿਫ ਵਰਨੇ ਕੇ ਨੇ ਦੱਸਿਆ ਸੀ ਕਿ 8 ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਇੰਡੀਆਨਾ ਰੋਡ ਐਂਡ ਹਚਿਨਸਨ ਰੋਡ ਨੇੜੇ ਇੱਕ ਬਾਗ ਵਿਚੋਂ ਸ਼ਾਮ ਦੇ ਸਮੇਂ ਬਰਾਮਦ ਕੀਤੀਆਂ ਗਈਆਂ ਸਨ। ਬਾਗ ਦੇ ਨੇੜੇ ਖੇਤ ਵਿਚ ਕੰਮ ਕਰ ਰਹੇ ਇੱਕ ਮਜ਼ਦੂਰ ਨੇ ਲਾਸ਼ਾਂ ਦੇਖੀਆਂ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। ਸਾਰੀਆਂ ਲਾਸ਼ਾਂ ਇਕੱਠੀਆਂ ਮਿਲੀਆਂ ਸਨ।
2 - ਕੈਨੇਡਾ ਵਿਚ ਕਈ ਦਿਨਾਂ ਤੋਂ ਲਾਪਤਾ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਪੁਲਿਸ ਵੱਲੋਂ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਸੀ। ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੂੰ 29 ਨਵੰਬਰ 2022 ਨੂੰ ਪੱਛਮੀ ਵੈਨਕੂਵਰ ਵਿਚ ਇਕ ਕੁੜੀ ਦੀ ਮ੍ਰਿਤਕ ਦੇਹ ਮਿਲੀ ਸੀ, ਜਿਸ ਦੀ ਬਾਅਦ ਵਿਚ ਪਛਾਣ ਸਰੀ ਤੋਂ ਕਈ ਦਿਨਾਂ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਵਜੋਂ ਹੋਈ ਸੀ। ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ।
3 - 24 ਨਵੰਬਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਵਿਚ 18 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਮਹਿਕਪ੍ਰੀਤ ਸੇਠੀ ਦਾ ਪਾਰਕਿੰਗ ਵਿਚ ਇਕ ਨੌਜਵਾਨ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਹਿਕਪ੍ਰੀਤ ਦਾ ਪਰਿਵਾਰ 8 ਸਾਲ ਪਹਿਲਾਂ ਦੁਬਈ ਤੋਂ ਕੈਨੇਡਾ ਆਇਆ ਸੀ ਅਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹੈ। ਮਹਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਨੇ ਕਿਹਾ, "ਮੈਂ ਇਸ ਉਮੀਦ ਨਾਲ ਕੈਨੇਡਾ ਆਇਆ ਸੀ ਕਿ ਮੇਰੇ ਬੱਚਿਆਂ ਦਾ ਭਵਿੱਖ ਬਿਹਤਰ ਹੋਵੇਗਾ, ਉਹ ਸੁਰੱਖਿਅਤ ਰਹਿਣਗੇ। ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਕਿ ਮੈਂ ਆਪਣੇ ਬੱਚਿਆਂ ਸਮੇਤ ਇਸ ਦੇਸ਼ ਵਿਚ ਕਿਉਂ ਆਇਆ ਹਾਂ।"
4 - 25 ਦਸੰਬਰ ਨੂੰ ਕੈਲਗਰੀ ਸ਼ਹਿਰ ਵਿਚੋਂ ਨੌਜਵਾਨ ਦੀ ਲਾਸ਼ ਮਿਲੀ ਸੀ। ਨੌਜਵਾਨ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਤੇ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਤੇ ਫਿਰ ਉਸ ਦੀ ਲਾਸ਼ ਮਿਲੀ ਸੀ। ਨੌਜਵਾਨ ਦੀ ਪਹਿਚਾਣ ਜਸਕਰਨ ਸਿੰਘ (22) ਵਾਸੀ ਲੋਹੀਆਂ ਖ਼ਾਸ ( ਜਲੰਧਰ) ਵਜੋਂ ਹੋਈ ਸੀ।
5 - 26 ਦਸੰਬਰ ਨੂੰ ਵੈਨਕੂਵਰ-ਕਿਲੋਨਾ ਰੂਟ ‘ਤੇ ਲੂਨ ਲੇਕ ਐਗਜ਼ਿਟ ਕੋਲ ਬੱਸ ਪਲਟਣ ਕਾਰਨ ਚਾਰ ਮੌਤਾਂ ਹੋਈਆਂ ਸਨ ਤੇ ਪੰਜਾਹ ਦੇ ਕਰੀਬ ਮੁਸਾਫ਼ਰਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ਸੀ। ਮ੍ਰਿਤਕਾਂ 'ਚ ਇਕ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦਾ ਨੌਜਵਾਨ ਕਰਨਜੋਤ ਸਿੰਘ ਸੋਢੀ ਵੀ ਸ਼ਾਮਲ ਹਸੀ।ਜਾਣਕਾਰੀ ਅਨੁਸਾਰ ਕਰਨਜੀਤ ਸਿੰਘ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ ।
6 - ਜਨਵਰੀ ਮਹੀਨੇ ਵਿਚ ਕੈਨੇਡਾ ਦੇ ਬਰੈਂਪਟਨ ਵਿਖੇ ਮੇਵਿਸ/ਕਲੇਮਨਟਾਇਨ (Mavis/ Clementine) ਖੇਤਰ ਵਿਚ ਵਾਪਰੇ ਸੜਕ ਹਾਦਸੇ ਵਿਚ ਸੁਮੀਤ ਕਟਾਰੀਆ ਨਾਂ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਹੋ ਗਈ ਸੀ। ਮ੍ਰਿਤਕ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੀ। ਸੁਮੀਤ ਕੈਨੇਡਾ ਵਿਖੇ 2018 ਵਿਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਵਜੋਂ ਆਇਆ ਸੀ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
7- ਮਈ ਮਹੀਨੇ ਓਨਟਾਰੀਓ ਸੂਬੇ ਦੇ ਬਰੈਂਪਟਨ ਦੇ ਏਲਡਰੇਡੋ ਪਾਰਕ ਵਿਖੇ ਕ੍ਰੈਡਿਟ ਵੈਲੀ ਨਦੀ 'ਚ ਡੁੱਬਣ ਕਾਰਨ ਪੰਜਾਬੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਨਵਕਿਰਨ ਸਿੰਘ ਉਮਰ (20) ਸਾਲ ਦੀ ਮੌਤ ਹੋ ਗਈ ਸੀ। ਨੌਜਵਾਨ ਦੀ ਲਾਸ਼ ਸਟੀਲਜ਼/ ਕ੍ਰੈਡਿਟ ਵਿਉ ਲਾਗੇ ਏਲਡਰੇਡੋ ਪਾਰਕ 'ਚੋਂ ਬਰਾਮਦ ਹੋਈ ਸੀ। ਮ੍ਰਿਤਕ ਨੌਜਵਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਦਾ ਰਹਿਣ ਵਾਲਾ ਸੀ।
Navkiran Singh
8 - ਕੈਨੇਡਾ ਵਿਖੇ ਜੁਲਾਈ ਮਹੀਨੇ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਤਰਨਤਾਰਨ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਹਾਦਸਾ ਵਾਪਰਨ ਤੋਂ ਬਾਅਦ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਸੀ। ਅੱਗ ਦੀਆਂ ਲਪਟਾਂ ਵਿਚ ਨੌਜਵਾਨ ਵੀ ਸੜ੍ਹ ਕੇ ਸੁਆਹ ਹੋ ਗਿਆ ਸੀ। ਮ੍ਰਿਤਕ ਦੀ ਪਛਾਣ ਰਿਸ਼ਵ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਜੋਂ ਹੋਈ ਸੀ ਜਿਸ ਦੀ ਉਮਰ 26 ਸਾਲ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਗਿਆ ਸੀ। ਮੌਂਟਰੀਅਲ ਵਿਖੇ ਜਾ ਕੇ ਉਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨੂੰ ਜ਼ਬਰਦਸਤ ਅੱਗ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ ਸੀ। ਘਰ ਵਿਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਉਸ ਦੀ ਮੌਤ ਹੋ ਗਈ।
Rishav Sharma