ਲੱਖਾ ਸਿਧਾਣਾ ਨੇ ਧਿਆਨ ਸਿੰਘ ਮੰਡ ਤੇ ਦਾਦੂਵਾਲ 'ਤੇ ਸਾਧੇ ਨਿਸ਼ਾਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਮਾਂ ਬੋਲੀ ਦੀ ਲੜਾਈ ਲੜ ਰਹੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੇ ਜੇਲ੍ਹ ਵਿਚ ਬੰਦ ਮੁਤਵਾਜ਼ੀ ਜੱਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਚੰਡੀਗੜ੍ਹ ਵਿਚ ਸੱਦੇ ਗਏ ਪੰਥਕ..

Lakha

;ਚੰਡੀਗੜ੍ਹ : ਪੰਜਾਬੀ ਮਾਂ ਬੋਲੀ ਦੀ ਲੜਾਈ ਲੜ ਰਹੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੇ ਜੇਲ੍ਹ ਵਿਚ ਬੰਦ ਮੁਤਵਾਜ਼ੀ ਜੱਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਚੰਡੀਗੜ੍ਹ ਵਿਚ ਸੱਦੇ ਗਏ ਪੰਥਕ ਇਕੱਠ ‘ਚ ਕਾਰਜਕਾਰੀ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਖਿਲਾਫ ਜਮ ਕੇ ਭੜਾਸ ਕੱਢੀ।ਉਨ੍ਹਾਂ ਬਰਗਾੜੀ ਇਨਸਾਫ ਮੋਰਚਾ ਬਿਨ੍ਹਾਂ ਕੁਝ ਸਪਸ਼ਟ ਕੀਤੇ ਚੁਕੇ ਜਾਣ ‘ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਕਾਰਜਕਾਰੀ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਉਨ੍ਹਾਂ ਕਿਹਾ ਕਿ ਧਿਆਨ ਸਿੰਘ ਮੰਡ ਅਤੇ ਦਾਦੂਵਾਲ ਨੂੰ ਅਖਿਆ ਕਿ ਉਹ ਇਸ ਗੱਲ ਦਾ ਜਵਾਬ ਦੇ ਕੇ ਜਾਣ ਕਿ ਉਨ੍ਹਾਂ ਨੇ ਆਖਰਕਾਰ ਬਰਗਾੜੀ ਮੋਰਚਾ ਖਤਮ ਕਿਉਂ ਕੀਤਾ?

 ਦੂਜੇ ਪਾਸੇ ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਬਰਗਾੜੀ ਮੋਰਚੇ ‘ਤੇ ਸਵਾਲ ਉਠਾਏ ਸੀ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿਤਾ ਕਿ ਤੂੰ ਸਵਾਲ ਜਵਾਬ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਨੇ ਮੈਨੂੰ ਘੋਨਾ ਮੋਨਾ ਹੈ। ਨਾਲ ਹੀ ਲੱਖਾ ਸਿਧਾਣਾ ਨੇ ਕਿਹਾ ਕਿ ਜਦੋਂ ਉਹ ਅਤੇ ਧਿਆਨ ਸਿੰਘ ਮੰਡ ਆਹਮਣੇ ਸਾਹਮਣੇ ਹੋਏ ਤਾਂ ਉਸ ਦਾ ਪਹਿਲਾ ਇਹ ਸੁਝਾਅ ਹੋਵੇਗਾ ਕਿ ਅਸੀ ਅਗੇ ਤਾਂ ਹੀ ਵੱਧ ਸਕਦੇ ਹਾਂ ਜਦੋਂ ਅਸੀ ਪਿਛਲੀਆਂ ਪ੍ਰਾਪਤੀਆਂ ਕੌਮ ਨੂੰ ਦਸਾਂਗੇ। ਉਨ੍ਹਾਂ ਬਰਗਾੜੀ ਮੋਰਚੇ ਤੇ ਰੋਸ ਜ਼ਾਹਰ ਕਰਦਿਆਂ ਵਾਰ ਵਾਰ ਇਕੋ ਸਵਾਲ ‘ਤੇ ਜ਼ੋਰ ਰੱਖਿਆ ਕਿ ਬਰਗਾੜੀ ਮੋਰਚਾ ਆਖਰਕਾਰ ਕਿਉਂ ਸਮਾਪਤ ਕੀਤਾ ਗਿਆ?

ਇਸ ਗੱਲ ‘ਤੇ ਧਿਆਨ ਸਿੰਘ ਮੰਡ ਜ਼ਰੂਰ ਚਾਨਣਾ ਪਾਉਣ ਕਿਉਂਕਿ ਮੇਰੇ ਵਰਗੇ ਹਜ਼ਾਰਾ ਨੌਜਵਾਨਾਂ ਨੂੰ ਠੇਸ ਪਹੁੰਚੀ ਹੈ ਉਨ੍ਹਾਂ ਕਿਹਾ ਕਿ ਹਜ਼ਾਰਾ ਨੌਜਵਾਨ ਇਹ ਵੇਖ ਕੇ ਪਿਛੇ ਹਟ ਗਏ ਕਿ ਸਾਡੀ ਕੌਮ ਦੇ ਆਗੂ ਕਿਹੋ ਜਿਹੇ ਹਨ। ਨਾਲ ਹੀ ਉੇਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਦਾ ਨੌਜਵਾਨ ਪੀੜੀ ਸਾਥ ਨਹੀਂ ਦੇ ਸਕਦੀ। ਉੱਥੇ ਹੀ ਉਨ੍ਹਾਂ ਬਲਜੀਤ ਸਿੰਘ ਦਾਦੂਵਾਲ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਦਾਦੂਵਾਲ ਦਾ ਕਹਿਣਾ ਹੈ ਕਿ ਮੋਰਚਾ ਚੁੱਕਣ ਸਮੇਂ ਉਨ੍ਹਾਂ ਨੂੰ ਪੁਛਿਆ ਨਹੀਂ ਗਿਆ ਅਤੇ ਮੰਡ ਸਾਹਿਬ ਨੇ ਇਕੱਲੇ ਹੀ ਫੈਸਲਾ ਲੈ ਲਿਆ।

ਇਸ ਗੱਲ ‘ਤੇ ਲੱਖਾ ਸਿਧਾਣਾ ਨੇ ਕਿਹਾ ਕਿ ਜੇਕਰ 6 ਮਹਿਨੇ ਇਕਠੇ ਮੋਰਚਾ ਲਗਾੳੇੁਣ ਦੇ ਬਾਵਜੂਦ ਬਿਨ੍ਹਾ ਸਲਾਹ  ਮਸ਼ਵਰੇ ਦੇ ਮੋਰਚਾ ਸਮਾਪਤ ਕਰ ਦਿਤਾ ਗਿਆ ਤਾਂ ਦੋਵੇਂ ਆਗੂ ਇਕੱਠੇ ਰਹਿ ਕਿਵੇਂ ਗਏ ? ਦੱਸ ਦਈਏ ਕਿ ਪੰਥਕ ਅਗੂਆਂ ਵੱਲੋਂ ਬਰਗਾੜੀ ‘ਚ ਲਗਾਏ ਗਏ ਇਨਸਾਫ ਮੋਰਚੇ ਨਾਲ ਵੱਡੇ ਪੱਧਰ ‘ਤੇ ਸਿਖ ਸੰਗਤ ਜੁੜ ਗਈ ਸੀ ਪਰ ਫਿਰ ਇਸ ਮੋਰਚੇ ਨੂੰ ਅਚਾਨਕ ਬਿਨਾਂ ਕੁੱਝ ਸਪਸ਼ਟ ਕੀਤੇ ਹੀ ਸਮਾਪਤ ਕਰ ਦਿਤਾ ਗਿਆ ਜਿਸ ਨਾਲ ਸਿੱਖ ਸੰਗਤ ‘ਚ ਭਾਰੀ ਰੋਸ ਪਾਇਆ ਜਾ ਰਿਹਾ ਅਤੇ ਮੋਰਚੇ ‘ਤੇ ਬੈਠੇ ਪੰਥਕਾਂ ‘ਚ ਵੀ ਆਪਸੀ ਖਿਚੋਤਾਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆਈਆਂ ਸਨ।